ਚੱਕ ਖੁੰਦਰ ’ਚ ਮੇਜਰ ਸਿੰਘ ਬੁਰਜੀ ਨੇ ‘ਆਪ’ ਵਰਕਰਾਂ ਨਾਲ ਕੀਤੀ ਚਰਚਾ
ਚੱਕ ਖੁੰਦਰ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਸਿੰਘ ਬੁਰਜੀ ਨੇ ਵਾਲੰਟੀਅਰਾਂ ਨਾਲ ਕੀਤੀ ਮੀਟਿੰਗ
Publish Date: Sat, 06 Dec 2025 07:05 PM (IST)
Updated Date: Sat, 06 Dec 2025 07:06 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਰਪੰਚ ਮੇਜਰ ਸਿੰਘ ਬੁਰਜੀ ਨੇ ਚੱਕ ਖੁੰਦਰ ਵਿਚ ਵਾਲੰਟੀਅਰਾਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ। ਮੇਜਰ ਸਿੰਘ ਬੁਰਜੀ ਨੇ ਆਪਣੇ ਸਮਰਥਕਾਂ ਸਮੇਤ ਪਿੰਡ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ, ਪਾਣੀ-ਨਿਕਾਸ, ਸਫਾਈ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣਾ ਉਨ੍ਹਾਂ ਦੀ ਪਹਿਲ ਰਹੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਅਤੇ ਪਾਰਟੀ ਅਗੂ ਨਿਰਵੈਰ ਸਿੰਘ ਸਿੰਧੀ ਜ਼ਿਲ੍ਹਾ ਮੀਡੀਆ ਇੰਚਾਰਜ਼ ਵੀ ਉਨ੍ਹਾਂ ਦੇ ਨਾਲ ਸਨ। ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਉੱਤੇ ਆਪਣਾ ਭਰੋਸਾ ਜਤਾਉਂਦਿਆਂ ਕਿਹਾ ਕਿ ਮੇਜਰ ਸਿੰਘ ਬੁਰਜੀ ਨੇ ਪਹਿਲਾਂ ਵੀ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਕੀਤੀ ਹੈ ਅਤੇ ਭਵਿੱਖ ਵਿਚ ਵੀ ਉਨ੍ਹਾਂ ਤੋਂ ਵਧੀਆ ਕੰਮ ਦੀ ਉਮੀਦ ਕੀਤੀ ਜਾ ਹੈ। ਇਸ ਮੌਕੇ ਹਰਜਿੰਦਰ ਸਿੰਘ ਸਿੰਧੀ, ਜਗੀਰ ਸਿੰਘ ਹਜ਼ਾਰਾ, ਸੁਰਜੀਤ ਸਿੰਘ ਸਰਪੰਚ, ਗੁਰੂ ਸਾਹਿਬ ਸਿੰਘ, ਸਰਪੰਚ ਬਲਜਿੰਦਰ ਸਿੰਘ ਨਵਾਂ ਨਿਹਾਲਾ ਕਿਲਚਾ, ਸਰਪੰਚ ਬਲਵਿੰਦਰ ਸਿੰਘ ਲੱਡੂ ਰੁਹੇਲਾ ਹਾਜੀ, ਸਰਪੰਚ ਕਲਵਿੰਦਰ ਸਿੰਘ ਵਾਹਗੇ ਵਾਲਾ, ਆਗੂ ਅਵਤਾਰ ਸਿੰਘ ਲੱਖਾ ਹਾਜੀ, ਪੰਚ ਸੁਖਚੈਨ ਸਿੰਘ ਨਿਹਾਲਾ ਕਿਲਚਾ, ਗੁਰਦੀਪ ਸਿੰਘ ਬੁਰਜੀ, ਹਰਮੇਲ ਰੁਹੇਲਾ, ਫੌਜ਼ੀ ਜਰਨੈਲ ਸਿੰਘ ਸੰਧੂ ਗੰਦੂ ਕਿਲਚਾ, ਸਰਪੰਚ ਜਗਜੀਤ ਸਿੰਘ ਗੰਦੂ ਕਿਲਚਾ, ਨੰਬਰਦਾਰ ਬਲਕਾਰ ਸਿੰਘ ਗੰਦੂ ਕਿਲਚਾ, ਵਜੀਰ ਸਿੰਘ ਗੰਦੂ ਕਿਲਚਾ, ਸੁਭਾਸ਼ ਬੱਤਾ ਮਮਦੋਟ, ਹਕੀਮ ਬਲਵੀਰ ਸਿੰਘ ਜੱਲੋ ਕੇ ਆਦਿ ਹਾਜ਼ਰ ਸਨ।