ਨਿੱਜੀ ਅਕੈਡਮੀ ’ਚ ਜਾ ਵੜਿਆ ਤੇਜ਼ ਰਫਤਾਰ ਟਰੱਕ , ਪਿੱਲਰ ਡਿੱਗਣ ਨਾਲ ਸਕਿਓਰਿਟੀ ਗਾਰਡ ਦੀ ਮੌਤ
ਚਸ਼ਮਦੀਦਾਂ ਅਨੁਸਾਰ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਉਥੋਂ ਲੰਘ ਰਿਹਾ ਟਰੱਕ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਅਕੈਡਮੀ ਦੀ ਕੰਧ ਵਿੱਚ ਜਾ ਵੱਜਾ। ਗੰਭੀਰ ਸੱਟਾਂ ਕਾਰਨ ਗਾਰਡ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
Publish Date: Fri, 24 Apr 2026 09:35 AM (IST)
Updated Date: Fri, 24 Apr 2026 09:38 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਮੋਗਾ ਰੋਡ ’ਤੇ ਪੈਂਦੇ ਪਿੰਡ ਰੱਤਾ ਖੇੜਾ ਵਿਖੇ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਨਿੱਜੀ ਅਕੈਡਮੀ ਦੀ ਇਮਾਰਤ ਨਾਲ ਜਾ ਟਕਰਾਇਆ, ਜਿਸ ਕਾਰਨ ਇਮਾਰਤ ਦਾ ਪਿੱਲਰ ਢਹਿ ਗਿਆ ਅਤੇ ਉਥੇ ਡਿਊਟੀ ਕਰ ਰਹੇ ਸਕਿਉਰਟੀ ਗਾਰਡ ਦੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਉਥੋਂ ਲੰਘ ਰਿਹਾ ਟਰੱਕ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਅਕੈਡਮੀ ਦੀ ਕੰਧ ਵਿੱਚ ਜਾ ਵੱਜਾ। ਗੰਭੀਰ ਸੱਟਾਂ ਕਾਰਨ ਗਾਰਡ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਗਾਰਡ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ। ਫਿਰੋਜ਼ਪੁਰ ਦਿਹਾਤੀ ਪੁਲਿਸ ਦੇ ਤਫਤੀਸ਼ ਅਫਸਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।