Ferozpur News : ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੇ ਪਿੰਡ ਟੇਂਡੀ ਵਾਲਾ 'ਚ ਵੜਿਆ ਪਾਣੀ, ਦਰਿਆ ਸਤਲੁਜ ’ਚ ਪਿੰਡ ਦੇ ਸਮਾਉਣ ਦਾ ਵਧਿਆ ਖਦਸ਼ਾ, ਸਹਿਮ 'ਚ ਲੋਕ
ਪਿਛਲੇ ਪਿੰਡਾਂ ਦੇ ਸੁੱਕੇ ਥਾਵਾਂ ’ਤੇ ਬੈਠ ਲੋਕ ਲੁੱਟ ਰਹੇ ਰਾਹਤ ਸਮੱਗਰੀ; ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਟੇਂਡੀ ਵਾਲਾ ਚਾਰੋਂ ਪਾਸਿੳਂ ਪਾਣੀ ਵਿਚ ਘਿਰਿਆ ਹੋਇਆ ਹੈ।ਉਨ੍ਹਾਂ ਦੱਸਿਆ ਕਿ ਬੇੜੀ ਤੋਂ ਇਲਾਵਾ ਇਸ ਵੇਲੇ ਉਨ੍ਹਾਂ ਦੇ ਪਿੰਡ ਪਹੁੰਚਣ ਲਈ ਕੋਈ ਰਾਹ ਨਹੀਂ ਹੈ।ਉਨ੍ਹਾਂ ਦੱਸਿਆ ਕਿ ਸਮਾਜ ਸੇਵੀਆਂ ਵੱਲੋਂ ਆਉਂਦੀ ਰਾਹਤ ਸਮੱਗਰੀ ਵੀ ਪਿੱਛੇ ਸੁੱਕੇ ਥਾਵਾਂ ’ਤੇ ਬੈਠੇ ਬੰਦੇ ਲੁੱਟ ਰਹੇ ਹਨ।
Publish Date: Sat, 06 Sep 2025 01:52 PM (IST)
Updated Date: Sat, 06 Sep 2025 01:57 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ; ਹਿੰਦ ਪਾਕ ਕੌਮਾਂਤਰੀ ਸਰਹੱਦ ’ਤੇ ਦਰਿਆ ਸਤਲੁਜ ਕੰਢੇ ਵੱਸੇ ਪਿੰਡ ਟੇਂਡੀਵਾਲਾ ਵਿਚ ਆਇਆ ਦਰਿਆ ਦਾ ਪਾਣੀ ਹੁਣ ਲੋਕਾਂ ਦੇ ਘਰਾਂ ਨੂੰ ਢਾਉਣ ਲੱਗਾ ਹੈ। ਪਿੰਡ ਵਾਸੀਆਂ ਵੱਲੋਂ ਵੀਡੀੳ ਜਾਰੀ ਕਰਕੇ ਦੱਸਿਆ ਕਿ ਕਿਵੇਂ ਅੱਠ ਦੱਸ ਕਿੱਲੇ ਦੂਰੋਂ ਲੰਘਣਾ ਦਰਿਆ ਹੁਣ ਅੰਦਰ ਹੀ ਅੰਦਰ ਮਾਰ ਕਰਕੇ ਘਰਾਂ ਨੂੰ ਢਾਉਣ ਲੱਗ ਪਿਆ ਹੈ। ਪਿੰਡ ਵਾਸੀਆਂ ਵੱਲੋਂ ਜਾਰੀ ਵੀਡੀੳ ਸੰਦੇਸ਼ ਵਿਚ ਬਲਬੀਰ ਸਿੰਘ ਸਰਪੰਚ ਨੇ ਦੱਸਿਆ ਕਿ ਦਰਿਆ ਸਤਲੁਜ ਵਿਚ ਕਾਲੂ ਵਾਲਾ ਘਾਟ ਦੇ ਬਿਲਕੁਲ ਨੇੜੇ ਸਥਿੱਤ ਪਿੰਡ ਟੇਂਡੀਵਾਲਾ ਦੇ ਘਰ ਦਰਿਆ ਵਿਚ ਸਮਾਉਣ ਸ਼ੁਰੂ ਹੋ ਗਏ ਹਨ। ਅਜਿਹੇ ਵਿਚ ਦਰਿਆ ਦੇ ਪਾਣੀ ਤੋਂ ਬਚਣ ਲਈ ਲੋਕ ਖੁੱਦ ਹੀ ਆਪਣੇ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਪੁੱਟ ਕੇ ਇੱਟਾਂ ਅਤੇ ਬਾਲੇ ਬਾਹਰ ਕੱਢ੍ਹ ਰਹੇ ਹਨ।
ਪਿਛਲੇ ਪਿੰਡਾਂ ਦੇ ਸੁੱਕੇ ਥਾਵਾਂ ’ਤੇ ਬੈਠ ਲੋਕ ਲੁੱਟ ਰਹੇ ਰਾਹਤ ਸਮੱਗਰੀ; ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਟੇਂਡੀ ਵਾਲਾ ਚਾਰੋਂ ਪਾਸਿੳਂ ਪਾਣੀ ਵਿਚ ਘਿਰਿਆ ਹੋਇਆ ਹੈ।ਉਨ੍ਹਾਂ ਦੱਸਿਆ ਕਿ ਬੇੜੀ ਤੋਂ ਇਲਾਵਾ ਇਸ ਵੇਲੇ ਉਨ੍ਹਾਂ ਦੇ ਪਿੰਡ ਪਹੁੰਚਣ ਲਈ ਕੋਈ ਰਾਹ ਨਹੀਂ ਹੈ।ਉਨ੍ਹਾਂ ਦੱਸਿਆ ਕਿ ਸਮਾਜ ਸੇਵੀਆਂ ਵੱਲੋਂ ਆਉਂਦੀ ਰਾਹਤ ਸਮੱਗਰੀ ਵੀ ਪਿੱਛੇ ਸੁੱਕੇ ਥਾਵਾਂ ’ਤੇ ਬੈਠੇ ਬੰਦੇ ਲੁੱਟ ਰਹੇ ਹਨ।
ਐਸਡੀਐਮ ਨੂੰ ਭੇਜਿਆ ਹੈ ਮੋਕੇ ’ਤੇ ; ਦੀਪਸ਼ਿਖਾ ਸ਼ਰਮਾ,ਡਿਪਟੀ ਕਮਿਸ਼ਨਰ ਫਿਰੋਜ਼ਪੁਰ
ਮਾਮਲੇ ਦੀ ਪ੍ਰਮਾਣਿਕਤਾ ਸਬੰਧੀ ਪੱਖ ਲੈਣ ਲਈ ਜਦੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ।ਉਨ੍ਹਾਂ ਜਾਂਚ ਕਰਨ ਲਈ ਐਸਡੀਐਮ ਫਿਰੋਜ਼ਪੁਰ ਨੂੰ ਮੋਕੇ ’ ਭੇਜਿਆ ਹੋਇਆ ਹੈ।