ਫਿਰੋਜ਼ਪੁਰ ਦੇ ਸਕੂਲ ’ਚ ਪੇਪਰ ਦੇਣ ਆਏ ਦੋ ਮੁੰਨਾ ਭਾਈ ਚੜੇ ਅੜਿੱਕੇ ! 2 ਨੌਜਵਾਨ ਕਾਬੂ, ਪੁਲਿਸ ਨੇ ਕੀਤਾ ਮਾਮਲਾ ਦਰਜ
ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੇ ਗਏ ਅਧਿਕਾਰਤ ਬਿਆਨਾਂ ਅਤੇ ਦਸਤਾਵੇਜ਼ੀ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ।
Publish Date: Tue, 19 May 2026 12:32 PM (IST)
Updated Date: Tue, 19 May 2026 12:34 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਵਿਵੇਕਾਨੰਦ ਵਰਲਡ ਸਕੂਲ ਪ੍ਰੀਖਿਆ ਕੇਂਦਰ ਵਿਚ ਕਿਸੇ ਹੋਰ ਦੀ ਜਗ੍ਹਾ ਗੈਰ-ਕਾਨੂੰਨੀ ਤਰੀਕੇ ਨਾਲ ਪੇਪਰ ਦੇਣ ਦੇ ਮਾਮਲੇ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ 319 (2), 318 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਵਿਵੇਕਾਨੰਦ ਵਰਲਡ ਸਕੂਲ ਸੈਂਟਰ ਨੰਬਰ 354.8290/ਬੀ ਵਿਖੇ 10 ਅਪ੍ਰੈਲ 2026 ਨੂੰ ਹੋਈ ਪ੍ਰੀਖਿਆ ਦੌਰਾਨ ਹੋਈ ਗੜਬੜੀ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੁੱਲਗੜ੍ਹੀ ਦੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਸ ਸਬੰਧੀ ਇਕ ਦਰਖਾਸਤ ਨੰਬਰ 1454-ਆਰ/ਡੀਐੱਸਪੀ/ਆਰ, ਮਿਤੀ 11 ਅਪ੍ਰੈਲ 2026 ਪ੍ਰਾਪਤ ਹੋਈ ਸੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪ੍ਰੀਖਿਆ ਕੇਂਦਰ ਵਿਚ ਦੋ ਨੌਜਵਾਨਾਂ ਵੱਲੋਂ ਅਸਲ ਉਮੀਦਵਾਰਾਂ ਦੀ ਜਗ੍ਹਾ ਬੈਠ ਕੇ ਪੇਪਰ ਦਿੱਤਾ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਵਾਕਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਜੰਗੀਰ ਚੰਦ ਵਾਸੀ ਪਿੰਡ ਗਰੀਬਾ ਸਾਦੜ, ਲਮੋਚੜ ਕਲਾਂ, ਥਾਣਾ ਅਮੀਰ ਖਾਸ ਜ਼ਿਲ੍ਹਾ ਫਾਜ਼ਿਲਕਾ ਰੋਲ ਨੰਬਰ 140148 ਅਤੇ ਸੁਖਪਾਲ ਸਿੰਘ ਉਰਫ਼ ਸੁੱਖਾ ਪੁੱਤਰ ਰੁਲੀਆ ਵਾਸੀ ਪਿੰਡ ਪੀਰ ਕੇ ਉਤਾੜ, ਰੋਲ ਨੰਬਰ 140256 ਵਜੋਂ ਹੋਈ ਹੈ।
ਇਹ ਦੋਵੇਂ ਮੁਲਜ਼ਮ ਪ੍ਰੀਖਿਆ ਦੌਰਾਨ ਦੂਜੇ ਵਿਅਕਤੀਆਂ ਦੇ ਰੋਲ ਨੰਬਰਾਂ ’ਤੇ ਗਲਤ ਤਰੀਕੇ ਨਾਲ ਪ੍ਰੀਖਿਆ ਦੇ ਰਹੇ ਸਨ, ਜਿਨ੍ਹਾਂ ਨੂੰ ਮੌਕੇ ’ਤੇ ਮੌਜ਼ੂਦ ਸਟਾਫ਼ ਅਤੇ ਚੈਕਿੰਗ ਟੀਮ ਵੱਲੋਂ ਫੜਿਆ ਗਿਆ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੇ ਗਏ ਅਧਿਕਾਰਤ ਬਿਆਨਾਂ ਅਤੇ ਦਸਤਾਵੇਜ਼ੀ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ। ਪੁਲਿਸ ਨੇ ਮੁਲਜ਼ਮ ਸੁਖਪਾਲ ਸਿੰਘ ਅਤੇ ਵਾਕਿੰਦਰ ਸਿੰਘ ਦੇ ਖਿਲਾਫ ਥਾਣਾ ਕੁੱਲਗੜ੍ਹੀ ਵਿਖੇ ਮਾਮਲਾ ਦਰਜ ਕਰ ਲਿਆ ਹੈ