ਵੱਖ-ਵੱਖ •ਸ਼ਖ਼ਸੀਅਤਾਂ ਵੱਲੋਂ ਮਾਨਵ ਕਟਾਰੀਆ ਸ਼ਰਧਾਂਜਲੀਆਂ ਭੇਟ
ਮਾਨਵ ਕਟਾਰੀਆ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਸਮਾਰੋਹ ਕਰਵਾਇਆ
Publish Date: Sat, 17 Jan 2026 04:03 PM (IST)
Updated Date: Sat, 17 Jan 2026 04:06 PM (IST)

ਕੇਵਲ ਅਹੂਜਾ, ਪੰਜਾਬੀ ਜਾਗਰਣ ਮਖੂ : ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਮਾਨਵ ਕਟਾਰੀਆ ਦੀ ਆਤਮਿਕ ਸ਼ਾਂਤੀ ਲਈ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਮਹਾਂਮੰਡਲੇਸ਼ਵਰ ਸਵਾਮੀ ਕਮਲ ਪੁਰੀ, ਮਹਾਂਮੰਡਲੇਸ਼ਵਰ ਸਵਾਮੀ ਯੋਗਿੰਦਰਾ ਨੰਦ ਸ਼ਾਸਤਰੀ ਵੱਲੋਂ ਪਹੁੰਚ ਕੇ ਅਰਦਾਸ ਕੀਤੀ। ਪੰਡਤ ਸਿਆ ਰਾਮ ਵੱਲੋਂ ਪਾਠ ਤੇ ਆਰਤੀ ਕੀਤੀ ਗਈ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪਾਰਟੀਆਂ ਦੇ ਆਗੂ ਜਿਨ੍ਹਾਂ ਵਿਚ ਨਰੇਸ਼ ਕਟਾਰੀਆ ਵਿਧਾਇਕ, ਵਿਜੇ ਕਾਲੜਾ ਪ੍ਰਧਾਨ ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ, ਮਨਜੀਤ ਸਿੰਘ ਰਾਏ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਮਹਿਕਦੀਪ ਸਿੰਘ ਜ਼ੀਰਾ, ਨਰਿੰਦਰ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮਖੂ, ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਖੂ, ਮਹਿੰਦਰ ਮਦਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ, ਸੰਦੀਪ ਸਚਦੇਵਾ ਮੀਤ ਪ੍ਰਧਾਨ ਭਾਜਪਾ ਜ਼ਿਲ੍ਹਾ ਫਿਰੋਜ਼ਪੁਰ, ਡਾ. ਰਜੀਵ ਅਹੂਜਾ ਪ੍ਰਧਾਨ ਦਿਵਿਆਂਗ ਸੈੱਲ ਭਾਜਪਾ ਪੰਜਾਬ, ਆਪ ਆਗੂ ਵੀਨੂੰ ਸ਼ਾਹ, ਮਨਜਿੰਦਰ ਸਿੰਘ, ਆੜ੍ਹਤੀਆਂ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ, ਪ੍ਰਦੀਪ ਕੱਕੜ, ਸਾਬਕਾ ਐਮਸੀ ਨਰਿੰਦਰ ਮਹਿਤਾ, ਸਾਬਕਾ ਐੱਮਸੀ ਰਵੀ ਚੋਪੜਾ, ਸ਼੍ਰੀ ਮਹਾਂਬੀਰ ਭਜਨ ਮੰਡਲੀ ਮਖੂ ਦੇ ਪ੍ਰਧਾਨ ਰਕੇਸ਼ ਕਾਲੜਾ, ਮਹੰਤ ਮਾਸਟਰ ਬਲਵੀਰ ਪਟਾਕਾ, ਯਸ਼ਵੀਰ ਮਨਚੰਦਾ, ਪਵਨ ਖੰਨਾ, ਅਸ਼ੋਕ ਆਰਜੂ, ਜਤਿੰਦਰ ਜਿਗਰ, ਕੀਮਤੀ ਕਟਾਰੀਆ, ਸ਼੍ਰੀ ਦੁਰਗਾ ਭਜਨ ਮੰਡਲੀ ਮੱਖੂ ਦੇ ਪ੍ਰਧਾਨ ਜਤਿੰਦਰ ਠੁਕਰਾਲ ਬਿੰਦੂ, ਗੌਰਵ ਠੁਕਰਾਲ, ਅਮਰਜੀਤ ਮਾਨਕਟਾਲਾ, ਵਾਸਦੇਵ ਮਾਨਕਟਾਲਾ, ਮਨੋਹਰ ਲਾਲ ਗਰੋਵਰ, ਟੋਨੀ ਅਹੂਜਾ, ਰੋਬਿਨ ਸਚਦੇਵਾ, ਸ਼੍ਰੀ ਬਾਲ ਦੁਰਗਾ ਭਜਨ ਮੰਡਲੀ ਮੱਖੂ ਦੇ ਪ੍ਰਧਾਨ ਮਨਮੋਹਨ ਗਰੋਵਰ, ਉਦੇ ਸ਼ੰਕਰ ਗਰੋਵਰ, ਸ਼ਾਮ ਲਾਲ ਖੁਰਾਣਾ, ਸਚਿਨ ਖੁਰਾਣਾ, ਮੁਨੀਸ਼ ਖੁਰਾਣਾ, ਮੁਕੇਸ਼ ਚੋਪੜਾ, ਕੇਵਲ ਧਵਨ, ਅੰਕਿਤ ਰੇਲੀਆ, ਸੁਰਿੰਦਰ ਅਹੂਜਾ, ਸ਼੍ਰੀ ਸਨਾਤਨ ਧਰਮ ਸਭਾ ਮੱਖੂ ਦੇ ਸਰਪ੍ਰਸਤ ਸੰਜੀਵ ਅਹੂਜਾ, ਪ੍ਰਧਾਨ ਰਾਕੇਸ਼ ਕਾਲੜਾ, ਖਜਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਅਨਮੋਲ ਕਾਲੜਾ, ਸ਼ਾਮ ਲਾਲ ਛਾਬੜਾ, ਪ੍ਰੇਮ ਗਰੋਵਰ, ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਮੱਖੂ ਦੇ ਪ੍ਰਧਾਨ ਨਰੇਸ਼ ਮੋਂਗਾ, ਸਾਬਕਾ ਪ੍ਰਧਾਨ ਡਾ. ਵਿਵੇਕ ਨੰਨ੍ਹਾ ਆਦਿ ਵੱਲੋਂ ਸੇਜਲ ਅੱਖਾਂ ਨਾਲ ਮਾਨਵ ਕਟਾਰੀਆ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।