ਬਾਲ ਯੋਗੀ ਸੁਆਮੀ ਬੈਜਨਾਥ ਪੁਰੀ ਦੀ ਬਰਸੀ, ਸ਼ਰਧਾਂਜਲੀ ਸਮਾਗਮ ਤੇ ਵਿਸ਼ਾਲ ਭੰਡਾਰਾ ਕਰਵਾਇਆ
ਸਿੱਧ ਸਮਾਧੀ ਧਾਮ ਵਿਖੇ ਬਾਲ ਯੋਗੀ ਸੁਆਮੀ ਬੈਜਨਾਥ ਪੁਰੀ ਜੀ ਦੀ ਬਰਸੀ ਤੇ ਸ਼ਰਧਾਂਜਲੀ ਸਮਾਰੋਹ ਅਤੇ ਵਿਸ਼ਾਲ ਭੰਡਾਰਾ ਆਯੋਜਿਤ
Publish Date: Wed, 26 Nov 2025 04:00 PM (IST)
Updated Date: Wed, 26 Nov 2025 04:02 PM (IST)

- ਸਿਆਸੀ ਧਾਰਮਿਕ ਤੇ ਸਮਾਜਿਕ ਆਗੂਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਿੱਧ ਸਮਾਧੀ ਸਵਾਮੀ ਸ਼ੰਕਰਾਪੁਰੀ ਜੀ ਧਾਮ ਜ਼ੀਰਾ ਵਿਖੇ ਪਰਮ ਪੂਜਨੀਕ ਬਾਲ ਯੋਗੀ 1008 ਸਵਾਮੀ ਬੈਜਨਾਥ ਪੁਰੀ ਜੀ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਅਤੇ ਵਿਸ਼ਾਲ ਭੰਡਾਰਾ ਸ਼ਰਧਾ ਤੇ ਭਾਵਨਾ ਨਾਲ ਸੰਪੰਨ ਹੋਇਆ। ਸਮਾਗਮ ਦੀ ਅਗਵਾਈ ਮਹਾਂਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਵੱਲੋਂ ਕੀਤੀ ਗਈ। ਸ਼੍ਰੀ ਅਖੰਡ ਰਾਮਾਇਣ ਪਾਠ ਦੇ ਭੋਗ ਨਾਲ ਸ਼ੁਰੂ ਹੋਏ ਇਸ ਸਮਾਗਮ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਸਵਾਮੀ ਕਮਲਪੁਰੀ ਜੀ ਮਹਾਰਾਜ ਨੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਆਮੀ ਬੈਜਨਾਥ ਪੁਰੀ ਜੀ ਨੇ ਆਪਣੀ ਜ਼ਿੰਦਗੀ ਸੇਵਾ ਸਿਮਰਨ ਅਤੇ ਸੰਤ ਮਰਿਆਦਾ ਨੂੰ ਸਮਰਪਿਤ ਕੀਤੀ। ਉਨ੍ਹਾਂ ਦੇ ਆਦਰਸ਼ ਸਾਨੂੰ ਅੱਜ ਵੀ ਭਲਾਈ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਸੁਆਮੀ ਬੈਜਨਾਥ ਪੁਰੀ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਸੰਤ ਮਹਾਂਪੁਰਸ਼ ਲੋਕਾਂ ਦੇ ਕਲਿਆਣ ਅਤੇ ਸੱਚ ਦੀ ਰਾਹਦਾਰੀ ਬਣ ਕੇ ਸੰਸਾਰ ਵਿਚ ਜਨਮ ਲੈਂਦੇ ਹਨ। ਸੁਆਮੀ ਜੀ ਦਾ ਜੀਵਨ ਆਦਰਸ਼ ਨਿਸ਼ਕਾਮ ਸੇਵਾ ਅਤੇ ਸੱਚੀ ਭਗਤੀ ਦੀ ਮਿਸਾਲ ਹੈ। ਇਸ ਮੌਕੇ ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ ਨੇ ਕਿਹਾ ਕਿ ਜੀਰਾ ਦੀ ਧਰਤੀ ਧੰਨ ਹੈ ਜੋ ਅਜਿਹੇ ਮਹਾਨ ਸੰਤਾਂ ਦੇ ਚਰਨਾਂ ਨਾਲ ਪਵਿੱਤਰ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਸੰਤਾਂ ਦੀ ਸੰਗਤ ਮਨੁੱਖ ਦੇ ਜੀਵਨ ਨੂੰ ਨਿਖਾਰਦੀ ਹੈ ਅਤੇ ਸਵਾਮੀ ਬੈਜਨਾਥ ਪੁਰੀ ਜੀ ਵਰਗੀਆਂ ਰੂਹਾਨੀ ਹਸਤੀਆਂ ਸਦੀਆਂ ਤੱਕ ਯਾਦ ਰਹਿੰਦੀਆਂ ਹਨ। ਭਾਜਪਾ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜੀਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਵਾਮੀ ਬੈਜਨਾਥ ਪੁਰੀ ਜੀ ਦਾ ਸਨੇਹਾ, ਸੇਵਾ, ਨਿਮਰਤਾ ਅਤੇ ਮਿਹਨਤ, ਸਾਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਅਮਲ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ,ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਭਾਜਪਾ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ, ਨਗਰ ਕੌਂਸਲ ਜੀਰਾ ਦੇ ਸਾਬਕਾ ਪ੍ਰਧਾਨ ਡਾ. ਰਛਪਾਲ ਸਿੰਘ, ਕੌਂਸਲਰ ਗੁਰਭਗਤ ਗਿੱਲ ਗੋਰਾ, ਕੌਂਸਲਰ ਹਰੀਸ਼ ਤਾਂਗਰਾ, ਪੰਡਿਤ ਸੰਦੀਪ ਪ੍ਰਭਾਕਰ, ਭਾਵਿਪ ਜੀਰਾ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਸ੍ਰੀ ਵੈਸ਼ਨੋ ਭਜਨ ਮੰਡਲੀ ਦੇ ਪ੍ਰਧਾਨ ਕਲਭੂਸ਼ਨ ਸ਼ਰਮਾ, ਮਾਂ ਕਾਲਕਾ ਧਾਮ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਲੱਲੀ, ਰਾਮ ਤੀਰਥ ਸ਼ਰਮਾ, ਸੇਵਾ ਮੁਕਤ ਤਹਿਸੀਲਦਾਰ ਪੁਰਸ਼ੋਤਮ ਸ਼ਰਮਾ,ਕੇ.ਕੇ ਗੁਪਤਾ,ਰੋਮੀ ਚੋਪੜਾ,ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ,ਸਹਾਰਾ ਕਲੱਬ ਦੇ ਪ੍ਰਧਾਨ ਅਤੇ ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ,ਵਿਸ਼ਵ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਮੈਂਬਰ ਸੁਭਾਸ਼ ਗੁਪਤਾ,ਸੰਦੀਪ ਗੋਇਲ ਐੱਸਡੀਐਮ ਦਫਤਰ ਜੀਰਾ, ਗੁਰਪ੍ਰੀਤ ਸਿੰਘ ਜੱਜ, ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਅਸ਼ੋਕ ਪਲਤਾ, ਸਬਜੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਨਕ ਰਾਜ ਝਾਂਬ, ਕਾਲੀ ਮਾਤਾ ਮੰਦਰ ਖੰਡ ਮਿੱਲ ਦੇ ਪ੍ਰਧਾਨ ਗਿੰਨੀ ਸੋਢੀ ਵਾਲਾ, ਸੁਰਿੰਦਰ ਸ਼ਰਮਾ, ਬੰਟੀ ਗੁਲਾਟੀ,ਦਲਜੀਤ ਰਾਏ ਕਾਲੀਆ, ਜੋਗਿੰਦਰ ਸਿੰਘ, ਸੰਜੀਵ ਖੁਰਮਾ, ਰਵੀ ਗਰੋਵਰ, ਦੀਪਾ ਕੰਡਾ, ਜਸਵਿੰਦਰ ਸਿੰਘ ਸ਼ਹੀਦ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਹਾਜ਼ਰੀ ਭਰੀ। ਇਸ ਮੌਕੇ ਅਟੁੱਟ ਲੰਗਰ ਭੰਡਾਰਾ ਵਰਤਾਇਆ ਗਿਆ।