ਭਿਆਨਕ ਹਾਦਸੇ 'ਚ ਮੰਡੀ ਲਾਧੂਕਾ ਦੇ 2 ਨੌਜਵਾਨਾਂ ਦੀ ਮੌਤ, ਕਾਰ ਨੇ ਮਾਰੀ ਟੱਕਰ; ਲੈਣ ਜਾ ਰਹੇ ਸੀ ਪਿਤਾ ਦਾ ਡੈੱਥ ਸਰਟੀਫਿਕੇਟ
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰੀਦਕੋਟ ਜਾ ਰਹੇ ਸਨ। ਇਸ ਦੌਰਾਨ ਪੀਰ ਮੁਹੰਮਦ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਦੀ ਸਾਹਮਣੇ ਤੋਂ ਆ ਰਹੀ ਇੱਕ i20 ਕਾਰ ਨਾਲ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ
Publish Date: Thu, 21 May 2026 02:25 PM (IST)
Updated Date: Thu, 21 May 2026 02:46 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਲਾਧੂਕਾ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ ਦੋ ਨੌਜਵਾਨਾਂ ਵਿਸ਼ਾਲ ਠਠਈ ਅਤੇ ਸਾਜਨ ਚਲਾਣਾ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ।
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰੀਦਕੋਟ ਜਾ ਰਹੇ ਸਨ। ਇਸ ਦੌਰਾਨ ਪੀਰ ਮੁਹੰਮਦ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਦੀ ਸਾਹਮਣੇ ਤੋਂ ਆ ਰਹੀ ਇੱਕ i20 ਕਾਰ ਨਾਲ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਸਾਜਨ ਚਲਾਣਾ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਬਲੱਡ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਦੋਵੇਂ ਨੌਜਵਾਨ ਉਨ੍ਹਾਂ ਦਾ ਡੈੱਥ ਸਰਟੀਫਿਕੇਟ ਲੈਣ ਲਈ ਫਰੀਦਕੋਟ ਜਾ ਰਹੇ ਸਨ।
ਮ੍ਰਿਤਕ ਦੋਵੇਂ ਨੌਜਵਾਨ ਹਰ-ਹਰ ਮਹਾਦੇਵ ਕਾਵੜ੍ਹ ਸੰਘ ਦੇ ਸਰਗਰਮ ਮੈਂਬਰ ਸਨ। ਘਟਨਾ ਤੋਂ ਬਾਅਦ ਮੰਡੀ ਲਾਧੂਕਾ ਵਿੱਚ ਸੋਗ ਦਾ ਮਾਹੌਲ ਹੈ। ਗ੍ਰਾਮ ਪੰਚਾਇਤ ਸਮੇਤ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।