ਕੱਚੇ ਖਾਲਿਆਂ ਨੂੰ ਪੱਕੇ ਖਾਲੇ ਬਣਾਉਣ ਦੀ ਹੋਈ ਸ਼ੁਰੂਆਤ
ਕੱਚੇ ਖਾਲਿਆਂ ਨੂੰ ਪੱਕੇ ਖਾਲੇ ਬਣਾਉਣ ਦੀ ਸੁਰੂਆਤ ਹੋਈ
Publish Date: Wed, 26 Nov 2025 03:06 PM (IST)
Updated Date: Wed, 26 Nov 2025 03:08 PM (IST)

ਜ਼ਿਲ੍ਹੇ ਸਿੰਘ, ਪੰਜਾਬੀ ਜਾਗਰਣ, ਮੰਡੀ ਲਾਧੂਕਾ : ਕੈਬਨਿਟ ਮੰਤਰੀ ਜਲ ਸਰੋਤ ਵਿਭਾਗ ਪੰਜਾਬ ਬਰਿੰਦਰ ਕੁਮਾਰ ਗੋਇਲ ਦੀ ਅਗਵਾਈ ਹੇਠ ਅਤੇ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀਆਂ ਕੋਸ਼ਿਸ਼ਾਂ ਤੇ ਅਣਥੱਕ ਮਿਹਨਤ ਸਦਕਾ ਹਲਕੇ ’ਚ ਵਿਕਾਸ ਕਾਰਜਾਂ ਦੇ ਅਨੇਕਾਂ ਹੀ ਨੀਂਹ ਪੱਥਰ ਰੱਖੇ ਜਾ ਰਹੇ ਹਨ ਅਤੇ ਜੋ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਰੰਗੀਲਾ ਦੇ ਸਰਪੰਚ ਪਰਮਜੀਤ ਕੌਰ ਸੈਣੀ ਦੇ ਪਤੀ ਮਨਪ੍ਰੀਤ ਸਿੰਘ ਨੇ ਪਿੰਡ ਚੱਕ ਪੁੰਨਾਂ ਵਾਲੀ, ਪਿੰਡ ਰੰਗੀਲਾ ਦੇ ਕਿਸਾਨਾਂ ਦੇ ਕੱਚੇ ਖਾਲਿਆਂ ਨੂੰ ਪੱਕੇ ਖਾਲੇ ਬਣਾਉਣ ਦੀ ਨੀਂਹ ਰੱਖਣ ਉਪਰੰਤ ਕਹੇ। ਇਸ ਮੌਕੇ ਮਨਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਤਰੋਬੜੀ ਮਾਈਨਰ ਦੇ ਮੋਘਾ ਨੰਬਰ 59076 ਦੇ ਕਾਫੀ ਸਮੇਂ ਤੋਂ ਕੱਚੇ ਖਾਲੇ ਸਨ ਤੇ ਕਿਸਾਨਾਂ ਦੇ ਖੇਤਾਂ ਤੱਕ ਕੱਚੇ ਖਾਲੇ ਹੋਣ ਕਾਰਨ ਪਾਣੀ ਨਹੀ ਪਹੁੰਚ ਰਿਹਾ ਸੀ ਤੇ ਕਿਸਾਨ ਬਹੁਤ ਪ੍ਰੇਸ਼ਾਨ ਸਨ, ਪਰ ਹੁਣ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਅਤੇ ਅਣਥੱਕ ਮਿਹਨਤ ਸਦਕਾ ਲੰਮੇ ਸਮੇਂ ਤੋਂ ਚੱਲ ਰਹੇ ਕੱਚੇ ਖਾਲਿਆਂ ਨੂੰ ਪੱਕਾ ਕਰਨ ਲਈ ਪ੍ਰੋਜੈਕਟ ਪਾਸ ਹੋ ਗਿਆ ਹੈ ਤੇ ਖਾਲੇ ਪੱਕੇ ਬਣਨ ਦੀ ਸ਼ੁਰੂਆਤ ਹੋ ਚੁੱਕੀ ਹੈ। ਤੇ ਹੁਣ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ ਤੇ ਸਮੂਹ ਕਿਸਾਨਾਂ ਦੇ ਖੇਤਾਂ ਤਕ ਪਾਣੀ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਪੱਕੇ ਖਾਲਿਆ ਦਾ ਕੰਮ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਅਤੇ ਨਹਿਰੀ ਵਿਭਾਗ ਦੇ ਐੱਸਡੀਓ ਲਖਨਪਾਲ, ਜੇਈ ਜਸਪ੍ਰੀਤ ਸੋਢੀ, ਜੇਈ ਮੁਦਿਤ, ਪਟਵਾਰੀ ਸਤਪਾਲ ਕੰਬੋਜ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ। ਇਸ ਮੌਕੇ ਨਹਿਰੀ ਵਿਭਾਗ ਦੇ ਜੇਈ ਜਸਪ੍ਰੀਤ ਸਿੰਘ ਸੋਢੀ, ਪਟਵਾਰੀ ਸਤਪਾਲ ਸਿੰਘ ਕੰਬੋਜ, ਠੇਕੇਦਾਰ ਰਾਜੇਸ ਮਿੱਢਾ, ਨਾਤਿਕ ਮਿੱਢਾ, ਬੋਵੀ, ਬਲਜਿੰਦਰ ਸਿੰਘ, ਜੋਬਨਪ੍ਰੀਤ ਸਿੰਘ ਅਤੇ ਕਿਸਾਨ ਹਾਜ਼ਰ ਸਨ।