ਮਾਤਾ ਸਾਹਿਬ ਕੌਰ ਸਕੂਲ ’ਚ ਦਿ ਗੋਲਡਨ ਏਰਾ ਗੇਮਜ਼ ਕਰਵਾਈ
ਮਾਤਾ ਸਾਹਿਬ ਕੌਰ ਸਕੂਲ ਵਿਚ ‘ਦ ਗੋਲਡਨ ਏਰਾ ਗੇਮਜ਼’ ਦਾ ਸਫ਼ਲ ਆਯੋਜਨ
Publish Date: Wed, 26 Nov 2025 04:15 PM (IST)
Updated Date: Wed, 26 Nov 2025 04:17 PM (IST)

- ਨਰਸਰੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਦਾ ਉਤਸ਼ਾਹ ਸਿਖਰਾਂ ’ਤੇ ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਸਾਲਾਨਾ ਖੇਡ ਮਿਲਣੀ ‘ਦਿ ਗੋਲਡਨ ਏਰਾ ਗੇਮਜ਼’ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਖੇਡ ਉਤਸਵ ਵਿੱਚ ਮਾਪਿਆਂ ਦੀ ਵੱਡੀ ਗਿਣਤੀ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਐੱਸਡੀਐੱਮ ਹਰਬੰਸ ਸਿੰਘ ਅਤੇ ਵਿਸ਼ੇਸ਼ ਮਹਿਮਾਨ ਡੀਐੱਸਪੀ ਰਾਜਵੀਰ ਸਿੰਘ ਅਤੇ ਕੁਲਵੰਤ ਰਾਏ ਮੌਜੂਦ ਸਨ। ਮਹਿਮਾਨਾਂ ਦੇ ਫੁੱਲਾਂ ਨਾਲ ਸਵਾਗਤ ਉਪਰੰਤ, ਰਵਾਇਤੀ ਦੀਪ ਜਗਾਉਣ ਦੀ ਰਸਮ ਅਤੇ ਵਿਦਿਆਰਥੀਆਂ ਦੇ ਪ੍ਰਭਾਵਸ਼ਾਲੀ ਮਾਰਚ ਪਾਸਟ ਨਾਲ ਖੇਡਾਂ ਦੀ ਸ਼ੁਰੂਆਤ ਹੋਈ। ਛੋਟੇ ਵਿਦਿਆਰਥੀਆਂ ਨੇ ਯੋਗਾ, ਚੀਅਰ ਅੱਪ ਡਾਂਸ ਅਤੇ ਰਵਾਇਤੀ ਗੱਤਕਾ ਪ੍ਰਦਰਸ਼ਨ ਦੇ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਖੇਡ ਮੁਕਾਬਲਿਆਂ ਵਿਚ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਫਰਾਗ ਰੇਸ, ਰੈਬਿਟ ਰੇਸ, ਬਾਲ ਬੈਲੈਂਸਿੰਗ ਅਤੇ ਕਿੰਗ ਆਫ਼ ਰਿੰਗ ਵਰਗੇ ਮਜ਼ੇਦਾਰ ਈਵੈਂਟ ਮੁੱਖ ਖਿੱਚ ਦਾ ਕੇਂਦਰ ਰਹੇ। ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੇ 50 ਮੀਟਰ ਸਪ੍ਰਿੰਟ, ਅੜਿੱਕਾ ਦੌੜ ਅਤੇ ਰਿਲੇਅ ਰੇਸ ਵਿੱਚ ਜੋਸ਼ ਨਾਲ ਹਿੱਸਾ ਲਿਆ। ਮੁੱਖ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਵੰਦਨਾ ਧਵਨ ਨੇ ਸਮਾਗਮ ਦੀ ਸਫਲਤਾ ’ਤੇ ਖੁਸ਼ੀ ਜ਼ਾਹਰ ਕੀਤੀ। ਚੇਅਰਮੈਨ ਮਹੀਪਾਲ ਸਿੰਘ ਅਤੇ ਮੈਨੇਜਰ ਹਰਬੀਰ ਸਿੰਘ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ। ਕੋਚ ਬਖ਼ਸ਼ੀਸ਼ ਸਿੰਘ, ਸਵਰਨ ਸਿੰਘ ਅਤੇ ਰਜਿੰਦਰ ਕੌਰ ਦੀ ਅਗਵਾਈ ਹੇਠ ਇਹ ਸਮਾਗਮ ਯਾਦਗਾਰੀ ਰਿਹਾ। ਅੰਤ ਵਿਚ ਮਾਪਿਆਂ ਲਈ ਵੀ ਦੌੜਾਂ ਅਤੇ ਸੰਗੀਤਕ ਕੁਰਸੀ ਵਰਗੇ ਮੁਕਾਬਲੇ ਕਰਵਾਏ ਗਏ।