5 ਕਰੋੜ 46 ਲੱਖ ਦੀ ਲਾਗਤ ਨਾਲ ਪੁਲ ਦੀ ਮੰਗ ਪੂਰੀ
5 ਕਰੋੜ 46 ਲੱਖ ਦੀ ਲਾਗਤ ਨਾਲ ਪੁਲ ਦੀ ਮੰਗ ਪੂਰੀ ਹੋਈਗੱਲਬਾਤ ਦੌਰਾਨ ਜਾਣਾਕਰੀ ਦਿੰਦੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ।
Publish Date: Mon, 09 Feb 2026 06:11 PM (IST)
Updated Date: Mon, 09 Feb 2026 06:14 PM (IST)

ਪੰਜਾਬੀ ਜਾਗਰਣ ਟੀਮ, ਜਲਾਲਾਬਾਦ : ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਮਾਰਕੀਟ ਕਮੇਟੀ ਜਲਾਲਾਬਾਦ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਦਬਾਨ ਡਰੇਨ ਜਿਹੜੀ ਜਲਾਲਾਬਾਦ ਮੌਸਮ ਡਰੇਨ ਵੀ ਕਹੀ ਜਾਂਦੀ ਹੈ ਔਰ ਚੱਕ ਖੇੜੇਵਾਲਾ ਤੋਂ ਲੈ ਕੇ ਜਿਹੜੀ ਚੱਕ ਪਾਲੀਵਾਲਾ ਦੀ ਕਨੈਕਟੀਵਿਟੀ ਬਿਲਕੁਲ ਹੈ ਨਹੀਂ ਸੀ। ਮੁੱਖ ਮੰਤਰੀ ਪੰਜਾਬ ਤੇ ਇਰੀਗੇਸ਼ਨ ਮਿਨਿਸਟਰ ਬਰਿੰਦਰ ਗੋਇਲ ਦੇ ਯਤਨਾਂ ਸਕਦਾ ਪੰਜ ਕਰੋੜ ਛਿਆਲੀ ਲੱਖ ਦੀ ਲਾਗਤ ਨਾਲ ਇੱਕ ਨਵਾਂ ਪੁਲ ਮਨਜ਼ੂਰ ਕੀਤਾ ਹੈ। ਵਿਧਾਇਕ ਗੋਲਡੀ ਨੇ ਇਹ ਵੀ ਦੱਸਿਆ ਕਿ ਬਾਈਪਾਸ ਦਾ ਟੈਂਡਰ ਲੱਗ ਗਿਆ। ਫਰਵਰੀ ਦੇ ਲਾਸਟ ਜਾਂ ਮਾਰਚ ਦੇ ਦੋ ਤਿੰਨ ਤਕ ਟੈਂਡਰ ਖੁੱਲ੍ਹ ਜਾਣਾ ਹੈ ਤੇ ਬੜੀ ਤੇਜ਼ੀ ਨਾਲ ਦੋ-ਚਾਰ ਮਹੀਨੇ ’ਚ ਬਾਈਪਾਸ ਬਣ ਕੇ ਤਿਆਰ ਹੋ ਜਾਣਾ ਹੈ। ਜਲਾਲਾਬਾਦ ਨੂੰ ਸਭ ਤੋਂ ਵੱਡੀ ਸੌਗਾਤ, ਜਿਹੜਾ ਉਹਦਾ ਨਾਂ ਅਸੀਂ ਸ਼ਹੀਦ ਊਧਮ ਸਿੰਘ ਮਾਰਗ ਦੇ ਨਾਮ ’ਤੇ ਰੱਖਿਆ ਹੈ, ਜਿਸ ਦਿਨ ਬਾਈਪਾਸ ਸ਼ੁਰੂ ਹੋ ਗਿਆ, ਉਸ ਦਿਨ ਜਲਾਲਾਬਾਦ ਦੀ ਨੁਹਾਰ ਬਦਲ ਜਾਊਗੀ ਔਰ ਬਹੁਤ ਲਿਮਿਟਡ ਲੋਕਲ ਟਰੈਫਿਕ ਹੋ ਜਾਊਗਾ। ਲਾਈਟਾਂ ਵਾਲਾ ਚੌਕ ਬਾਰੇ ਗੱਲਬਾਤ ਕਰਦਿਆ ਵਿਧਾਇਕ ਨੇ ਕਿਹਾ ਕਿ ਲਾਈਟਸ ਲੋਕਾਂ ਲਈ ਲਾਈਆਂ ਗਈਆਂ, ਸੋ ਇਹ ਸਾਨੂੰ ਸਮਝਣਾ ਚਾਹੀਦਾ ਹੈ। ਪਰ ਜੇ ਸਖਤੀ ਕਰਕੇ ਅਸੀਂ ਸਮਝਾਉਣਾ ਹੈ ਫਿਰ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਕੋਈ ਫਾਇਦਾ ਹੈ ਔਰ ਮੇਰੀ ਉਮੀਦ ਵੀ ਹੈ ਔਰ ਕੋਸ਼ਿਸ਼ ਵੀ ਰਹੂਗੀ ਔਰ ਰਿਕੁਐਸਟ ਵੀ ਹੈ ਸਾਰਿਆਂ ਨੂੰ ਬਿਲਕੁਲ ਕਾਨੂੰਨ ਫੋਲੋ ਕਰਨਾ ਚਾਹੀਦਾ ਤਾਂ ਕਿ ਤੁਹਾਡੀ ਜਾਨ ਸਭ ਤੋਂ ਜ਼ਰੂਰੀ ਹੈ।