ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ
Publish Date: Sat, 10 Jan 2026 05:22 PM (IST)
Updated Date: Sat, 10 Jan 2026 05:24 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਦਸਮ ਪਿਤਾ ਦੁਸ਼ਟ ਦਮਨ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਗੁਰੂ ਰਾਮਦਾਸਪੁਰੀ ਅਰਮਾਨਪੁਰਾ (ਆਂਸਲ) ਵਿਖੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮਿਤੀ 8 ਜਨਵਰੀ 2026 (25 ਪੋਹ) ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ।ਅੱਜ ਮਿਤੀ 10 ਜਨਵਰੀ 2026 (27 ਪੋਹ) ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਭਾਈ ਨਿਰਭੈ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿੰਤਸਰ ਸਾਹਿਬ, ਢਾਡੀ ਜੱਥਾ ਬੀਬੀ ਦਲੇਰ ਕੌਰ ਖਾਲਸਾ, ਭਾਈ ਕੁਲਦੀਪ ਸਿੰਘ ਜੀ ਕਥਾ ਵਾਚਕ ਲੱਖੋਕੇ ਬਹਿਰਾਮ, ਭਾਈ ਅਮ੍ਰਿਤਪ੍ਰੀਤ ਸਿੰਘ ਰਾਗੀ ਜੱਥਾ ਫਿਰੋਜ਼ਪੁਰ ਵਾਲੇ, ਭਾਈ ਬੋਹੜ ਸਿੰਘ ਜੀ ਢਾਡੀ ਜੱਥਾ ਬਾਰੇ ਕੇ, ਬੀਬੀ ਦਲਜੀਤ ਕੌਰ ਕਥਾ ਵਾਚਕ ਅਰਮਾਨਪੁਰੇ ਵਾਲੇ ਅਤੇ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਬੱਚਿਆਂ ਨੇ ਸੰਗਤਾਂ ਨੂੰ ਕਥਾ ਵਿਚਾਰਾਂ, ਕਵੀਸ਼ਰੀ ਅਤੇ ਕੀਰਤਨ ਨਾਲ ਨਿਹਾਲ ਕੀਤਾ।ਇਸ ਮੌਕੇ ਸੰਤ ਬਾਬਾ ਸੁੱਚਾ ਸਿੰਘ ਠਾਠ ਨਾਨਕਸਰ ਛਾਂਗਾ ਖੁਰਦ, ਸੰਤ ਬਾਬਾ ਗੁਰਬਚਨ ਸਿੰਘ ਜੀ ਸੰਪਰਦਾਇ ਬਾਬਾ ਬੰਧੀ ਚੰਦ ਜੀ ਸੁਰ ਸਿੰਘ ਵਾਲੇ, ਸੰਤ ਬਾਬਾ ਹਰਭਜਨ ਸਿੰਘ ਜੰਡ ਸਾਹਿਬ ਵਾਲੇ, ਸੰਤ ਬਾਬਾ ਬੋਹੜ ਸਿੰਘ (ਤੂਤਾਂ ਵਾਲੇ), ਸੰਤ ਬਾਬਾ ਦਰਸ਼ਨ ਸਿੰਘ ਢਾਬਸਰ ਬੋਰੀ ਵਾਲੇ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।ਉਪਰੰਤ ਗੁਰੂ ਘਰ ਦਾ ਲੰਗਰ ਅਤੁੱਟ ਵਰਤਾਇਆ ਗਿਆ।