ਗੁਰਦੁਆਰਾ ਸਾਹਿਬ ’ਚ ਪਾਠ ਦੇ ਪਾਏ ਭੋਗ
ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ
Publish Date: Wed, 14 Jan 2026 05:05 PM (IST)
Updated Date: Wed, 14 Jan 2026 05:06 PM (IST)
ਜ਼ਿਲ੍ਹੇ ਸਿੰਘ. ਪੰਜਾਬੀ ਜਾਗਰਣ, ਮੰਡੀ ਲਾਧੂਕਾ : ਮੰਡੀ ਲਾਧੂਕਾ ਦੇ ਗੁਰਦੁਆਰਾ ਸਾਹਿਬ ਵਿਖੇ ਮਾਂਗ ਦੇ ਮਹੀਨੇ ਦਾ 40 ਮੁਕਤਿਆਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਉਸ ਤੋਂ ਉਪਰੰਤ ਅਵਤਾਰ ਸਿੰਘ ਰਾਗੀ ਜਿੱਥੇ ਨੇ ਗੁਰੂ ਦੀ ਬਾਣੀ ਦਾ ਜਸ ਗਾਇਨ ਕੀਤਾ।ਗੁਰਦੁਆਰਾ ਦੇ ਹੈੱਡ ਗ੍ਰੰਥੀ ਅਰਵਿੰਦਰਪਾਲ ਸਿੰਘ ਨੇ ਅਰਦਾਸ ਕਰ ਕੇ ਗੁਰੂ ਕਾ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦਾ ਬਜਾਜ ਪਰਿਵਾਰ ਵੱਲੋਂ ਪਾਠ ਰਖਵਾਇਆ ਗਿਆ ਸੀ। ਮੰਡੀ ਲਾਧੂਕਾ ਦੇ ਸਿੰਘ ਸਭਾ ਗੁਰਦੁਆਰਾ ਵਿਖੇ ਹਰਨਾਮ ਸਿੰਘ ਕਾਠਪਾਲ ਦੇ ਪਰਿਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਕਵਾਇਆ ਗਿਆ ਸੀ। ਜਿਸ ਦਾ ਅੱਜ ਭੋਗ ਪਾਇਆ ਗਿਆ ਅਤੇ ਗੁਰੂ ਕਾ ਸਿੱਖ ਲੰਗਰ ਵਰਤਿਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਰਜਿੰਦਰ ਪਾਲ ਸਿੰਘ ਨੇ 40 ਮੁਕਤਿਆਂ ਦੀ ਯਾਦ ਵਿੱਚ ਜੀਵਨੀ ’ਤੇ ਪ੍ਰਕਾਸ਼ ਪਾਇਆ। ਗਊਸ਼ਾਲਾ ਦੇ ਪ੍ਰਧਾਨ ਸੋਨੂ ਬਜਾਜ ਅਤੇ ਵਿਨੋਦ ਕੁਮਾਰ ਬਜਾਜ ਹਾਜ਼ਰ ਸਨ। ਇਸ ਤੋਂ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ।