ਗੁਰੂਹਰਸਹਾਏ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਮੌਤ, ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ
ਜਿਸ ਦੀ ਦੌਰਾਨੇ ਇਲਾਜ਼ ਅੱਜ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰ ਚਾਲਕ ਸਚਿਨ ਕੁਮਾਰ ਪੁੱਤਰ ਦੇਸ ਸਿੰਘ ਵਾਸੀ ਬਹਿਕ ਹਸਤਾ ਉਤਾੜ (ਨੂਰਮਸੰਦ), ਜ਼ਿਲ੍ਹਾ ਫਾਜ਼ਿਲਕਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Publish Date: Fri, 15 May 2026 11:44 AM (IST)
Updated Date: Fri, 15 May 2026 11:46 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ: ਗੁਰੂਹਰਸਹਾਏ ਵਿਖੇ ਹੋਏ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਨੇ ਇਕ ਵਾਹਨ ਚਾਲਕ ਖਿਲਾਫ 281, 106, 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਕਾਸ਼ ਰਾਣੀ ਪਤਨੀ ਸਵ. ਰਣਜੀਤ ਸਿੰਘ ਵਾਸੀ ਪਿੰਡ ਝੁੱਗੇ ਲਾਲ ਸਿੰਘ ਵਾਲਾ ਨੇ ਦੱਸਿਆ ਕਿ ਮਿਤੀ 8 ਮਈ 2026 ਨੁੰ ਉਸ ਦਾ ਲੜਕਾ ਪਾਰਸਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਝੁੱਗੇ ਲਾਲ ਸਿੰਘ ਵਾਲੇ ਉਮਰ 22 ਸਾਲ ਦਾ ਦੋਸਤ ਨਾਲ ਕਰੀਬ 11.30 ਵਜੇ ਘਰ ਤੋਂ ਜ਼ਰੂਰੀ ਕੰਮ ਰਿਸ਼ਤੇਦਾਰੀ ਵਿਚ ਜਾਣ ਲਈ ਆਪਣੀ ਕਾਰ ਸਵਿਫਟ ’ਤੇ ਸਵਾਰ ਹੋ ਕੇ ਆਪਣੇ ਪਿੰਡ ਝੁੱਗੇ ਲਾਲ ਸਿੰਘ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਫਿਰੋਜ਼ਪੁਰ ਆਏ। ਪ੍ਰਕਾਸ਼ ਰਾਣੀ ਨੇ ਦੱਸਿਆ ਕਿ ਉਸ ਨੂੰ ਸਵੇਰੇ ਮਿਤੀ 9 ਮਈ 2025 ਨੂੰ ਕਰੀਬ 9.30 ਵਜੇ ਪਤਾ ਲੱਗਾ ਕਿ ਉਸਦੇ ਲੜਕੇ ਦਾ ਫਿਰੋਜ਼ਪੁਰ- ਫਾਜ਼ਿਲਕਾ ਰੋਡ ਨੇੜੇ ਸਕੂਲ ਸੰਤ ਰਾਓ ਦਾਸ ਪਿੰਡ ਮੋਹਨ ਕੇ ਹਿਠਾੜ ਕੋਲ ਐਕਸੀਡੈਂਟ ਹੋ ਗਿਆ ਹੈ। ਜਿਸ ਦੀ ਦੌਰਾਨੇ ਇਲਾਜ਼ ਅੱਜ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰ ਚਾਲਕ ਸਚਿਨ ਕੁਮਾਰ ਪੁੱਤਰ ਦੇਸ ਸਿੰਘ ਵਾਸੀ ਬਹਿਕ ਹਸਤਾ ਉਤਾੜ (ਨੂਰਮਸੰਦ), ਜ਼ਿਲ੍ਹਾ ਫਾਜ਼ਿਲਕਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।