ਬੀਕੇਯੂ ਡਕੌਂਦਾ ਦੇ ਸੁਖਦੀਪ ਲਾਧੂਕਾ ਬਣੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ
ਬੀਕੇਯੂ ਡਕੌਂਦਾ ਦਾ ਸੁਖਦੀਪ ਲਾਧੂਕਾ ਨੂੰ ਬਣਾਇਆ ਜ਼ਿਲ੍ਹਾਂ ਸੀਨੀਅਰ ਮੀਤ ਪ੍ਰਧਾਨ
Publish Date: Sat, 31 Jan 2026 04:09 PM (IST)
Updated Date: Sat, 31 Jan 2026 04:10 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਗਰੁੱਪ ਵਲੋਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਲਈ ਪਿੰਡ ਚੱਕ ਸੜੀਆਂ ਵਿਖੇ ਮੀਟਿੰਗ ਕੀਤੀ ਗਈ। ਇਸ ਕਾਨਫਰੰਸ ਚ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਹਰਨੇਕ ਸਿੰਘ ਮਹਿਮਾ ਸੂਬਾ ਜਨਰਲ ਸਕੱਤਰ, ਹਰੀਸ਼ ਨੱਢਾ ਸੂਬਾ ਮੀਤ ਪ੍ਰਧਾਨ, ਗੁਰਦੀਪ ਸਿੰਘ ਰਾਮਪੁਰਾ ਸੀਨੀਅਰ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਸੂਬਾ ਪ੍ਰੈੱਸ ਸਕੱਤਰ, ਬਲਵੰਤ ਸਿੰਘ ਉਪਲੀ ਸੂਬਾ ਖਜਾਨਚੀ ਵਿਸ਼ੇਸ਼ ਤੌਰ ਤੇ ਪਹੁੰਚੇ, ਅਤੇ ਲੋਕਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਜਿਵੇਂ ਕਿ ਬਿਜਲੀ ਬੋਰਡ ਕਾਰਪਰੇਟ ਕੋਲ ਵਿਕਣ ਤੋਂ ਬਚਾਉਣਾ ਚਿੱਪ ਵਾਲੇ ਮੀਟਰ ਲਾਉਣ ਤੋਂ ਹਟਾਉਣੇ ਅਡਵਾਂਸ ਵਿੱਚ ਬਿੱਲ ਬਰਨ ਤੋਂ ਬਚਣਾ 300 ਯੂਨਿਟ ਬਿਜਲੀ ਦੀਆਂ ਮੋਟਰਾਂ ਦੀ ਮਾਫੀ ਬਚਾਉਣੀ ਹੈ।ਕਿਸਾਨਾਂ ਨੂੰ ਬੀਜ ਹਾਸਲ ਕਰਨ ਲਈ ਹਰ ਸਾਲ ਕਾਰੋਪਰੇਟ ਕੋਲ ਹੱਥ ਅੱਡਣ ਤੋਂ ਬਚਣਾ ਕਿਵੇਂ ਹੈ,ਬੀਜ ਐਕਟ ਪਾਸ ਹੋਣ ਤੋਂ ਰੋਕਣਾ ਕਿਵੇਂ ਹੈ, ਮੁਕਤ ਵਪਾਰ ਸਮਝੋਤਿਆਂ ਰਾਹੀਂ ਖੇਤੀ ਨੂੰ ਤਬਾਹ ਕਰਨ ਦੀਆਂ ਸਾਜਿਸ਼ਾਂ ਨੂੰ ਪਛਾੜਨਾ ਕਿਵੇਂ ਹੈ। ਮਨਰੇਗਾ ਬਹਾਲ ਕਰਵਾ ਕੇ ਗਰੀਬਾਂ ਦਾ ਰੁਜ਼ਗਾਰ ਬਚਾਉਣਾ ਕਿਵੇਂ ਹੈ। ਕਿਰਤ ਕੋਡ ਲਾ ਕੇ ਮਜ਼ਦੂਰ ਦੇ ਹੱਕ ਖੋਹੇ ਜਾਣ ਤੋਂ ਬਚਾਉਣੇ ਕਿਵੇਂ ਹਨ, ਪੰਜਾਬ ਸਰਕਾਰ ਵੱਲੋਂ ਵੇਚੀਆਂ ਜਾ ਰਹੀਆਂ ਸਰਕਾਰੀ ਜਾਇਦਾਤਾਂ ਬਚਾਉਣੀਆਂ ਕਿਵੇਂ ਹਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿੱਚ ਕਈ ਅਹਿਮ ਨਿਯੁਕਤੀਆ ਵੀ ਕੀਤੀਆ ਗਈਆ। ਜਿਨਾ ਵਿੱਚ ਸੁਖਦੀਪ ਲਾਧੂਕਾ ਨੂੰ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ,ਬਲਜੀਤ ਸਿੰਘ ਢਾਬਾ ਨੂੰ ਕਾਰਜਕਾਰੀ ਖਜਾਨਚੀ, ਬਲਵੀਰ ਸਿੰਘ ਚੱਕ ਸਿੰਘੇਵਾਲਾ ਨੂੰ ਕਮੇਟੀ ਮੈਂਬਰ , ਰਮੇਸ਼ ਲਾਧੂਕਾ ਸਲਾਹਕਾਰ, ਰਾਜਕੁਮਾਰ ਚੱਕ ਗੁਮਾਨੀ ਵਾਲਾ ਕਮੇਟੀ ਮੈਂਬਰ, ਪ੍ਰਦੀਪ ਤਾਰੇਵਾਲਾ ਪ੍ਰੈੱਸ ਸਕੱਤਰ , ਬਲਵਿੰਦਰ ਸਿੰਘ ਢਾਬਾ,ਬੋਹੜ ਸਿੰਘ ਬੋਪਰਾਏ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਡਾਬਾ , ਬਲਾਕ ਪ੍ਰਧਾਨ ਪ੍ਰਵੀਨ ਸਿੰਘ ਮੌਲਵੀ ਵਾਲਾ, ਅਮਰੀਕ ਸਿੰਘ ਬਲਾਕ ਆਗੂ, ਪ੍ਰਿੰਸ ਕੁਮਾਰ, ਤਰਸੇਮ ਮੌਲਵੀ ਵਾਲਾ,ਕੇਵਲ ਕ੍ਰਿਸ਼ਨ ਜ਼ਿਲਾ ਕਮੇਟੀ ਮੈਂਬਰ ਸਭ ਨੇ ਜਿਲ੍ਹੇ ਚ ਸ਼ਾਮਿਲ ਹੋਏ ਸਾਥੀਆ ਦਾ ਸਵਾਗਤ ਕੀਤਾ।