ਕਾਰੀਗਰ ਧਰਮਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਿੱਟੀ ਦੇ ਦੀਵੇ, ਘੜੇ, ਕਰਵੇ, ਗੁਲਕ ਬਣਾਉਣਾ ਉਨ੍ਹਾਂ ਦੇ ਪੁਰਖਿਆਂ ਨੇ ਸਿਖਾਇਆ ਸੀ ਅਤੇ ਦੋਰੀ, ਹਠੜੀ ਆਦਿ ਇਨ੍ਹਾਂ ਨੂੰ ਬਣਾਉਣ ਵਾਲੇ ਘੁਮਿਆਰ ਦਿਨ-ਬ-ਦਿਨ ਇਸ ਧੰਦੇ ਨੂੰ ਛੱਡ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਪਿੰਡਾਂ ਵਿੱਚ ਜਾਂ ਕੇ ਜ਼ਿਮੀਂਦਾਰਾਂ ਤੋਂ ਮਿੱਟੀ ਮੁਫ਼ਤ ਲੈ ਕੇ ਆਉਂਦੇ ਸਨ ਪਰ ਚੰਗੀ ਮਿੱਟੀ ਲਈ ਉਨ੍ਹਾਂ ਨੂੰ ਫਾਜ਼ਿਲਕਾ ਤੋਂ 30-35 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਮਿੱਟੀ ਲੈਣ ਲਈ ਪੈਸੇ ਦੇਣੇ ਪੈਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਰਿਤਿਸ਼ ਕੁੱਕੜ ਪੰਜਾਬੀ ਜਾਗਰਣ, ਫਾਜ਼ਿਲਕਾ : ਮਿੱਟੀ ਦੇ ਦੀਵੇ ਅਤੇ ਹੋਰ ਭਾਂਡੇ ਬਣਾਉਣ ਦਾ ਕੰਮ ਅੱਜ ਦੇ ਬਿਜਲਈ ਅਤੇ ਮਸ਼ੀਨੀ ਉਤਪਾਦਾਂ ਕਾਰਨ ਖਤਮ ਹੋਣ ਕੰਢੇ ਪਹੁੰਚ ਗਿਆ ਹੈ। ਸਤੰਬਰ-ਅਕਤੂਬਰ ਮਹੀਨੇ ’ਚ ਦੀਵਾਲੀ ਲਈ ਦੀਵੇ ਬਣਾਉਣ ਦਾ ਕੰਮ ਜ਼ੋਰਾਂ ’ਤੇ ਹੁੰਦਾ ਹੈ ਪਰ ਲੋਕਾਂ ਦੇ ਘਰਾਂ ’ਚ ਰੋਸ਼ਨੀ ਕਰਨ ਵਾਲੇ ਇਨ੍ਹਾਂ ਕਾਰੀਗਰਾਂ ਦੇ ਆਪਣੇ ਘਰਾਂ ’ਚ ਹਨੇਰਾ ਹੈ। ਇੱਥੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਧਰਮਪਾਲ ਨੇ ਦੱਸਿਆ ਕਿ ਚੀਨੀ ਦੀਵਿਆਂ ’ਤੇ ਬਿਜਲੀ ਦੀਆਂ ਲੜੀਆਂ ਨੇ ਕਾਰੋਬਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਰੁਜ਼ਗਾਰ ’ਚ ਰੋਜ਼ੀ-ਰੋਟੀ ਕਮਾਉਣ ਦੀ ਉਮੀਦ ਨਹੀਂ ਰਹੀ ਪਰ ਜੱਦੀ-ਪੁਸ਼ਤੀ ਕੰਮ ਜਾਰੀ ਰੱਖਣ ਲਈ ਉਹ 30 ਕਿਲੋਮੀਟਰ ਦੂਰੋਂ ਮਿੱਟੀ ਲਿਆ ਕੇ ਮਿੱਟੀ ਨਾਲ ਮਿੱਟੀ ਹੋ ਰਹੇ ਹਨ। ਪਹਿਲਾਂ ਪਿੰਡਾਂ ਦੇ ਮੇਲਿਆਂ ਅਤੇ ਬਾਜ਼ਾਰਾਂ ’ਚ ਮਿੱਟੀ ਦੇ ਭਾਂਡੇ ਵੇਚੇ ਜਾਂਦੇ ਸਨ ਪਰ ਹੁਣ ਉਨ੍ਹਾਂ ਦੀ ਥਾਂ ਚੀਨ ਦੇ ਬਣੇ ਸਾਮਾਨ ਨੇ ਲੈ ਲਈ। ਇਨ੍ਹਾਂ ਹਾਲਾਤ ’ਚ ਹੌਲੀ-ਹੌਲੀ ਮਿੱਟੀ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਾਰੋਬਾਰ ਬੰਦ ਹੋਣ ਕੰਢੇ ਪਹੁੰਚ ਗਿਆ ਹੈ।
ਕਾਰੀਗਰ ਧਰਮਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਿੱਟੀ ਦੇ ਦੀਵੇ, ਘੜੇ, ਕਰਵੇ, ਗੁਲਕ ਬਣਾਉਣਾ ਉਨ੍ਹਾਂ ਦੇ ਪੁਰਖਿਆਂ ਨੇ ਸਿਖਾਇਆ ਸੀ ਅਤੇ ਦੋਰੀ, ਹਠੜੀ ਆਦਿ ਇਨ੍ਹਾਂ ਨੂੰ ਬਣਾਉਣ ਵਾਲੇ ਘੁਮਿਆਰ ਦਿਨ-ਬ-ਦਿਨ ਇਸ ਧੰਦੇ ਨੂੰ ਛੱਡ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਪਿੰਡਾਂ ਵਿੱਚ ਜਾਂ ਕੇ ਜ਼ਿਮੀਂਦਾਰਾਂ ਤੋਂ ਮਿੱਟੀ ਮੁਫ਼ਤ ਲੈ ਕੇ ਆਉਂਦੇ ਸਨ ਪਰ ਚੰਗੀ ਮਿੱਟੀ ਲਈ ਉਨ੍ਹਾਂ ਨੂੰ ਫਾਜ਼ਿਲਕਾ ਤੋਂ 30-35 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਮਿੱਟੀ ਲੈਣ ਲਈ ਪੈਸੇ ਦੇਣੇ ਪੈਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਧੰਦੇ ਵਿੱਚ ਉਨ੍ਹਾਂ ਦੀ ਮਦਦ ਕਰ ਰਹੀ ਉਨ੍ਹਾਂ ਦੀ ਮਾਤਾ ਰਾਮ ਕਲਾ ਦੇਵੀ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਸ ਕਾਰੋਬਾਰ 'ਚ ਆਪਣੇ ਪੁੱਤਰ ਦਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਇਸ ਧੰਦੇ ਵਿੱਚ ਹੱਥ ਪਾਉਣ ਤੋਂ ਝਿਜਕ ਰਹੀ ਹੈ ਕਿਉਂਕਿ ਦੀਵੇ ਬਣਾਉਣ ਤੋਂ ਲੈ ਕੇ ਪਕਾਉਣ ਤੱਕ 20 ਤੋਂ 25 ਦਿਨ ਲੱਗ ਜਾਂਦੇ ਹਨ, ਫਿਰ ਵੀ ਉਨ੍ਹਾਂ ਨੂੰ ਸਹੀ ਕੀਮਤ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਕਾਲੀ ਮਿੱਟੀ ਦੀ ਉਪਲੱਬਧਤਾ ਘੱਟ ਤੇ ਮਹਿੰਗੀ ਹੋਣ ਕਾਰਨ ਮਿੱਟੀ ਦੇ ਦੀਵੇ ਬਣਾਉਣੇ ਮਹਿੰਗੇ ਹੋ ਗਏ ਹਨ। ਉਹ ਹੁਣ ਲਕਸ਼ਮੀ-ਗਣੇਸ਼, ਦੀਵੇ, ਹਠੜੀਆਂ ਆਦਿ ਬਣਾਉਣ ਲੱਗੇ ਹਨ। ਉਨ੍ਹਾਂ ਨੂੰ ਮਿਹਨਤ ਦਾ ਮੁੱਲ ਵੀ ਨਹੀਂ ਮਿਲਦਾ। ਉਹ ਦਿਨ ’ਚ ਕਈ ਹਜ਼ਾਰ ਦੀਵੇ ਤਿਆਰ ਕਰ ਰਹੇ ਹਨ। 10000 ਦੇ ਕਰੀਬ ਦੀਵੇ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਭੱਠੀ ’ਤੇ ਪਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਦੀਵਾਲੀ ’ਤੇ ਦੀਵਿਆਂ ਦੀ ਮੰਗ ਵਧਣ ਦੀ ਉਮੀਦ ਹੈ।
ਦੀਵਾਲ ਤੇ ਚਾਨਣ ਵੰਡਣ ਵਾਲਿਆਂ ਦੇ ਘਰ ‘ਹਨੇਰਾ’
ਫਾਜ਼ਿਲਕਾ ਦੀ ਰਾਧਾ ਸਵਾਮੀ ਕਾਲੋਨੀ ਅੰਦਰ ਮਿੱਟੀ ਦੇ ਦੀਵਿਆਂ ’ਤੇ ਕਲਾਕਾਰੀ ਕਰ ਰਹੀ ਮਾਤਾ ਮੂਰਤੀ ਦੇਵੀ ਨੇ ਕਿਹਾ ਕਿ ਉਹ ਦੀਵੇ ਮੁੱਲ ਖਰੀਦ ਕੇ ਲੈ ਕੇ ਆਉਂਦੀ ਹੈ। ਉਹ ਵੱਲੋਂ ਇਸ ’ਤੇ ਕਲਾਕਾਰੀ ਕਰ ਕੇ ਅੱਗੇ ਵੇਚ ਦਿੱਤਾ ਜਾਂਦਾ ਹੈ। ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਇਸ ਕਾਰੋਬਾਰ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੂੰ ਇਸ ਧੰਦੇ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਨਹੀਂ ਦਿੰਦੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਕਾਰੋਬਾਰ ਨਾਲ ਜੁੜੇ ਪਰਿਵਾਰਾਂ ਲਈ ਕੋਈ ਵਿਸ਼ੇਸ਼ ਪੈਕੇਜ ਦੇਵੇ।