ਮਾਤਾ ਗੁਜਰੀ ਪਬਲਿਕ ਸਕੂਲ ’ਚ ਗਣਤੰਤਰਤਾ ਦਿਵਸ ਦੇ ਜਸ਼ਨ
ਮਾਤਾ ਗੁਜਰੀ ਪਬਲਿਕ ਸਕੂਲ ਵਿਚ ਧੂਮਧਾਮ ਨਾਲ ਮਨਾਇਆ ਗਣਤੰਤਰਤਾ ਦਿਵਸ
Publish Date: Tue, 27 Jan 2026 05:08 PM (IST)
Updated Date: Tue, 27 Jan 2026 05:10 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਮਾਤਾ ਗੁਜਰੀ ਪਬਲਿਕ ਸਕੂਲ ਵਿਚ ਸਾਡਾ ਰਾਸ਼ਟਰੀ ਤਿਉਹਾਰ ਗਣਤੰਤਰਤਾ ਦਿਵਸ ਬੜੇ ਧੂਮ ਧਾਮ ਦੇ ਨਾਲ ਮਨਾਇਆ ਗਿਆ ।ਇਸ ਮੌਕੇ ਵਿਦਿਆਰਥੀ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਗੀਤ ਗਾਏ ਗਏ ਅਤੇ ਵਿਦਿਆਰਥੀਆਂ ਦੇ ਹੱਥਾਂ ਵਿਚ ਤਿਰੰਗੇ ਝੰਡੇ ਫੜੇ ਹੋਏ ਸਨ। ਸਕੂਲ ਪ੍ਰਿੰਸੀਪਲ ਮੈਡਮ ਪਰਵਿੰਦਰਜੀਤ ਕੌਰ ਅਤੇ ਅਨੂਪ੍ਰੀਤ ਕੌਰ ਨੇ ਤਿਰੰਗਾ ਝੰਡਾ ਲਹਿਰਾਇਆ। ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗਾਇਨ ਗਾਇਆ ਗਿਆ। ਸਾਰੀ ਵਿਦਿਆਰਥੀਆਂ ਵੱਲੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਗਏ। ਪਰਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਕਿ ਹਰ ਇੱਕ ਵਿਦਿਆਰਥੀ ਨੂੰ ਆਪਣੇ ਦੇਸ਼ ਪ੍ਰਤੀ ਦੇਸ਼ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਹੈ ।ਜੇਕਰ ਸਾਡਾ ਦੇਸ਼ ਤਰੱਕੀ ਕਰਦਾ ਹੈ ਤਾਂ ਉਹ ਸਾਡੀ ਤਰੱਕੀ ਹੈ ,ਦੇਸ਼ ਵਿੱਚੋਂ ਨਸ਼ਾ ਰੂਪੀ ਬੁਰਾਈ ਨੂੰ ਖਤਮ ਕਰਨ ਦੇ ਲਈ ਵੀ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਲੋਕਾਂ ਨੂੰ ਨਸ਼ੇ ਵਰਗੇ ਕੋਡ ਨੂੰ ਕੱਢਣ ਲਈ ਅੱਗੇ ਆਉਣ ਲਈ ਕਿਹਾ।