️ਜਲ ਸੈਨਾ ਦੇ ਰਿਟਾਇਰਡ ਕਮਾਂਡੋ ਦਾ ਪਿੰਡ ਪੁੱਜਣ ’ਤੇ ਸਵਾਗਤ
️ਜਲ ਸੈਨਾ ਦਾ ਸਮੁੰਦਰੀ ਕਮਾਂਡੋ ਰਿਟਾਇਰਡ ਹੋਣ ਕੇ ਪਹੁੰਚਿਆ ਆਪਣੇ ਜੱਦੀ ਪਿੰਡ
Publish Date: Wed, 04 Feb 2026 07:02 PM (IST)
Updated Date: Wed, 04 Feb 2026 07:05 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਭਾਰਤ- ਪਾਕਿ ਸਰਹੱਦ ’ਤੇ ਵੱਸਿਆ ਬਲਾਕ ਮਮਦੋਟ ਅਧੀਨ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਨੌਜਵਾਨ ਤਰਸੇਮ ਸਿੰਘ ਪੁੱਤਰ ਬਗੀਚਾ ਸਿੰਘ ਜੋ ਸੰਨ 2011 ਵਿਚ ਐੱਸਐੱਸਆਰ ਦਾ ਟੈਸਟ ਪਾਸ ਕਰ ਕੇ ਜਲ ਸੈਨਾ ਭਰਤੀ ਹੋਇਆ। ਆਪਣੀ ਟ੍ਰੇਨਿੰਗ ਪੂਰੀ ਕਰਨ ਤੋ ਬਾਅਦ ਸਰਵਿਸ ਦੌਰਾਨ ਇਸ ਚੋਣ ਸਪੈਸ਼ਲ ਸਮੁੰਦਰੀ ਕਮਾਂਡੋ ਲਈ ਹੋਈ। ਇਸ ਨੇ ਆਪਣੀ ਸਖਤ ਮਿਹਨਤ ਸਦਕਾ ਉਸ ਟ੍ਰੇਨਿੰਗ ਨੂੰ ਪਾਸ ਕਰ ਲਿਆ, ਫਿਰ ਇਸ ਦੀ ਤੈਨਾਤੀ ਸਮੁੰਦਰ ਵਿਚ ਪਣਡੁੱਬੀ ਜਹਾਜ ਵਿਚ ਹੋਈ। ਇਸ ਦੌਰਾਨ ਸਮੁੰਦਰੀ ਕਮਾਂਡੋ ਨੇ ਭਾਰਤ ਦੀ ਅਗਵਾਈ ਕਰਦਿਆਂ ਸਮੁੰਦਰ ਵਿਚ ਜਹਾਜਾਂ ਨੂੰ ਸਮੁੰਦਰੀ ਲੁਟੇਰਿਆ ਤੋਂ ਬਚਾਉਣ ਲਈ ਸਪੈਸ਼ਲ ਸਮੁੰਦਰੀ ਕਮਾਂਡ ਦਸਤੇ ਵਿਚ ਵੱਖ-ਵੱਖ ਦੇਸ਼ਾਂ ਵਿਚ ਭਾਰਤ ਦੀ ਅਗਵਾਈ ਕੀਤੀ। ਇਹ ਨੌਜਵਾਨ ਗੋਤਾਖੋਰੀ ਵਿਚ ਨਿਪੁੰਨ ਸੀ। ਆਪਣੀ ਸਰਵਿਸ ਦੌਰਾਨ ਇਸ ਨੇ ਕਈ ਸਮੁੰਦਰੀ ਜਹਾਜਾਂ ਨੂੰ ਸਮੁੰਦਰ ਰਿਸਕਿਊ ਕੀਤਾ ਤੇ ਕੀਮਤੀ ਜਾਨਾਂ ਬਚਾਈਆਂ। ਇਸ ਦੀ ਬਹਾਦਰੀ ਦੇ ਚੱਲਦਿਆ ਜਲ ਸੈਨਾ ਵੱਲੋਂ ਇਸ ਸਮੁੰਦਰੀ ਕਮਾਂਡੋ ਨੂੰ ਕਈ ਐਵਾਰਡਾਂ ਨਾਲ ਨਿਵਾਜਿਆ ਗਿਆ। ਅੱਜ ਜਦੋਂ ਇਹ ਨੌਜਵਾਨ ਜਲ ਸੈਨਾ ਵਿਚ ਆਪਣੀ 15 ਸਾਲ ਦੀ ਸਰਵਿਸ ਪੂਰੀ ਕਰਕੇ ਰਿਟਾਇਰਡ ਹੋ ਕੇ ਪਿੰਡ ਜੱਦੀ ਪਿੰਡ ਲੱਖਾ ਵਾਲਾ ਵਿਖੇ ਬਲਾਕ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਪਹੁੰਚਿਆਂ ਤਾਂ ਪਿੰਡ ਵਾਸੀਆਂ, ਰਿਸ਼ਤੇਦਾਰਾਂ, ਦੋਸਤਾਂ, ਪਰਿਵਾਰਿਕ ਮੈਂਬਰਾਾਂ ਨੇ ਢੋਲ ਢਮੱਕਿਆ ਤੇ ਪੂਰੇ ਜੋਸ਼ੋ ਖਰੋਸ਼ ਨਾਲ ਕੀਤਾ ਸਵਾਗਤ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਜਲ ਸੈਨਾ ਸਾਬਕਾ ਸੈਨਿਕ ਤਰਸੇਮ ਸਿੰਘ ਨੇ ਕਿਹਾ ਅੱਜ ਦੇ ਨੌਜਵਾਨ ਵਰਗ ਨੂੰ ਚੰਗੀ ਪੜ੍ਹਾਈ ਜਾਂ ਕੋਰਸ ਕਰਕੇ ਦੇਸ਼ ਦੀਆਂ ਸੈਨਾਵਾਂ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।