ਮੌਸਮ ਵਿਭਾਗ ਅਨੁਸਾਰ ਗਰਮੀ ਤੋਂ ਇਹ ਰਾਹਤ 30 ਅਪ੍ਰੈਲ ਤਕ ਰਹੇਗੀ। ਇਸ ਦੌਰਾਨ ਮੀਂਹ ਕਾਰਨ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 5 ਡਿਗਰੀ ਤਕ ਡਿੱਗੇਗਾ। ਪਰ ਇਹ ਰਾਹਤ ਕੁਝ ਸਮੇਂ ਲਈ ਹੀ ਹੈ। 1 ਮਈ ਤੋਂ ਦੁਬਾਰਾ ਗਰਮੀ ਜ਼ੋਰ ਫੜਨ ਲੱਗੇਗੀ। ਸਿਰਫ਼ ਦੋ ਦਿਨਾਂ (1 ਅਤੇ 2 ਮਈ) ਵਿੱਚ ਪਾਰਾ 2 ਤੋਂ 3 ਡਿਗਰੀ ਤਕ ਵਧ ਜਾਵੇਗਾ।

ਡਿਜੀਟਲ ਡੈਸਕ, ਅਬੋਹਰ (ਫਾਜ਼ਿਲਕਾ) : ਪੰਜਾਬ 'ਚ ਅਪ੍ਰੈਲ ਮਹੀਨੇ ਗਰਮੀ ਸਿਖਰ 'ਤੇ ਪਹੁੰਚ ਚੁੱਕੀ ਹੈ। ਕਈ ਜ਼ਿਲ੍ਹਿਆਂ 'ਚ ਤਾਪਮਾਨ 41 ਡਿਗਰੀ ਦੇ ਪਾਰ ਹੋ ਚੁੱਕਾ ਹੈ। ਪਰ ਹੁਣ ਇਸ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਵੈਸਟਰਨ ਡਿਸਟਰਬੈਂਸ (ਪੱਛਮੀ ਗੜਬੜੀ) ਦੇ ਸਰਗਰਮ ਹੋਣ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ 'ਚ ਬੱਦਲ ਛਾ ਗਏ ਹਨ, ਜਦਕਿ ਅਬੋਹਰ ਤੇ ਫਾਜ਼ਿਲਕਾ ਦੇ ਕੁਝ ਪਿੰਡਾਂ ਵਿੱਚ ਮੀਂਹ ਵੀ ਦੇਖਣ ਨੂੰ ਮਿਲਿਆ ਹੈ।
ਮੌਸਮ ਵਿਭਾਗ ਅਨੁਸਾਰ ਗਰਮੀ ਤੋਂ ਇਹ ਰਾਹਤ 30 ਅਪ੍ਰੈਲ ਤਕ ਰਹੇਗੀ। ਇਸ ਦੌਰਾਨ ਮੀਂਹ ਕਾਰਨ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 5 ਡਿਗਰੀ ਤਕ ਡਿੱਗੇਗਾ। ਪਰ ਇਹ ਰਾਹਤ ਕੁਝ ਸਮੇਂ ਲਈ ਹੀ ਹੈ। 1 ਮਈ ਤੋਂ ਦੁਬਾਰਾ ਗਰਮੀ ਜ਼ੋਰ ਫੜਨ ਲੱਗੇਗੀ। ਸਿਰਫ਼ ਦੋ ਦਿਨਾਂ (1 ਅਤੇ 2 ਮਈ) ਵਿੱਚ ਪਾਰਾ 2 ਤੋਂ 3 ਡਿਗਰੀ ਤਕ ਵਧ ਜਾਵੇਗਾ।
ਅੱਜ ਤੋਂ ਮੌਸਮ ਦਾ ਮਿਜਾਜ਼ ਤੇਜ਼ੀ ਨਾਲ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਪੰਜ ਦਿਨਾਂ ਲਈ ਜ਼ਿਲ੍ਹਾਵਾਰ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿੱ ਕਿਤੇ ਹਨੇਰੀ ਤੇ ਮੀਂਹ ਤਾਂ ਕਿਤੇ ਲੂ (Heatwave) ਅਤੇ ਗਰਮ ਰਾਤਾਂ ਦਾ ਖ਼ਤਰਾ ਦੱਸਿਆ ਗਿਆ ਹੈ।
27 ਅਪ੍ਰੈਲ: ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਰੂਪਨਗਰ, ਫਤਹਿਗੜ੍ਹ ਸਾਹਿਬ, ਨਵਾਂਸ਼ਹਿਰ ਅਤੇ ਸੰਗਰੂਰ ਵਰਗੇ ਜ਼ਿਲ੍ਹਿਆਂ 'ਚ ਕੋਈ ਚਿਤਾਵਨੀ ਨਹੀਂ ਹੈ। ਜਦਕਿ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਬਠਿੰਡਾ ਅਤੇ ਮਾਨਸਾ 'ਚ ਹਲਕੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਤੇਜ਼ ਹਵਾਵਾਂ ਅਤੇ ਹਲਕੀ ਹਨੇਰੀ ਦੀ ਸੰਭਾਵਨਾ ਹੈ।
28 ਅਪ੍ਰੈਲ: ਇਸ ਦਿਨ ਹਾਲਾਤ ਬਦਲਦੇ ਨਜ਼ਰ ਆਉਣਗੇ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ 'ਚ ਹਨੇਰੀ, ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਉੱਥੇ ਹੀ ਲੁਧਿਆਣਾ, ਪਟਿਆਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ 'ਚ ਤੇਜ਼ ਗਰਮੀ ਦੇ ਨਾਲ ਲੂ ਦਾ ਅਸਰ ਦਿਖ ਸਕਦਾ ਹੈ।
29 ਅਪ੍ਰੈਲ: ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ 'ਚ ਮੌਸਮ ਕੁਝ ਹੱਦ ਤਕ ਸਰਗਰਮ ਰਹੇਗਾ ਅਤੇ ਹਨੇਰੀ ਤੇ ਮੀਂਹ ਦੀ ਸੰਭਾਵਨਾ ਬਣੀ ਰਹੇਗੀ। ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਮੋਗਾ, ਬਠਿੰਡਾ ਅਤੇ ਮਾਨਸਾ 'ਚ ਮੌਸਮ ਆਮ ਰਹਿਣ ਦੇ ਸੰਕੇਤ ਹਨ।
30 ਅਪ੍ਰੈਲ: ਉੱਤਰੀ ਜ਼ਿਲ੍ਹਿਆਂ ਜਿਵੇਂ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ 'ਚ ਹਲਕੀ ਚਿਤਾਵਨੀ ਜਾਰੀ ਹੈ। ਦੱਖਣੀ ਅਤੇ ਮੱਧ ਜ਼ਿਲ੍ਹਿਆਂ ਜਿਵੇਂ ਲੁਧਿਆਣਾ, ਸੰਗਰੂਰ, ਬਠਿੰਡਾ, ਮਾਨਸਾ, ਫਾਜ਼ਿਲਕਾ, ਮੁਕਤਸਰ ਅਤੇ ਮੋਗਾ ਵਿੱਚ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ।
1 ਮਈ: ਇਸ ਦਿਨ ਪੂਰੇ ਪੰਜਾਬ 'ਚ ਮੌਸਮ ਆਮ ਰਹਿਣ ਦਾ ਅਨੁਮਾਨ ਹੈ।
ਮੌਸਮ ਵਿਭਾਗ ਅਨੁਸਾਰ, 28 ਅਤੇ 29 ਅਪ੍ਰੈਲ ਨੂੰ ਹਨੇਰੀ ਅਤੇ ਤੇਜ਼ ਹਵਾਵਾਂ ਦੀ ਰਫ਼ਤਾਰ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਖ਼ਰਾਬ ਮੌਸਮ ਦੌਰਾਨ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਹੇਠਾਂ ਖੜ੍ਹੇ ਨਾ ਹੋਣ ਅਤੇ ਲੂ ਤੋਂ ਬਚਣ ਲਈ ਲੋੜੀਂਦਾ ਪਾਣੀ ਪੀਣ।