ਦਿਨ-ਦਿਹਾੜੇ ਗੋਲ਼ੀਆਂ ਨਾਲ ਦਹਿਲਿਆ ਪੰਜਾਬ, ਅਬੋਹਰ ਕੋਰਟ ਕੰਪਲੈਕਸ 'ਚ ਹੋਈ ਠਾਹ-ਠਾਹ, ਤਰੀਕ ਭੁਗਤਣ ਆਏ ਵਿਅਕਤੀ ਦੀ ਮੌਤ
ਮੁੱਢਲੀ ਜਾਂਚ ਵਿੱਚ ਚਾਰ ਰਾਉਂਡ ਫਾਇਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਜਿਸ ਵਿੱਚੋਂ ਇੱਕ ਗੋਲੀ ਗੋਲੂ ਪੰਡਿਤ ਨੂੰ ਲੱਗੀ ਅਤੇ ਉਸਦੀ ਮੌਤ ਹੋ ਗਈ।
Publish Date: Thu, 11 Dec 2025 11:43 AM (IST)
Updated Date: Thu, 11 Dec 2025 12:20 PM (IST)
ਰਿਤਿਸ਼ ਕੁੱਕੜ, ਅਬੋਹਰ: ਅਬੋਹਰ ਵਿਖੇ ਅੱਜ ਤੜਕਸਾਰ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਿਕ ਅਬੋਹਰ ਦੀ ਤਹਿਸੀਲ ਕੰਪਲੈਕਸ 'ਚ ਤਰੀਕ ਭੁਗਤਣ ਆਏ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਐਸਐਸਪੀ ਗੁਰਮੀਤ ਸਿੰਘ ਮੌਕੇ 'ਤੇ ਪਹੁੰਚ ਮਾਮਲੇ ਦੀ ਤਫਤੀਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੇ ਆਪਸੀ ਗਰੁੱਪ ਦੀ ਵਾਰ ਦੱਸੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਗੋਲੁ ਪੰਡਿਤ ਨਾਮ ਦੇ ਵਿਅਕਤੀ ਦੀ ਮੌਤ ਹੋਈ ਹੈ ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।