ਸੁਰੱਖਿਆ ’ਚ ਅਹਿਮ ਭੂਮਿਕਾ ਨਿਭਾਅ ਰਹੇ ਹੋਮਗਾਰਡਜ਼ ਤੇ ਸਿਵਲ ਡਿਫੈਂਸ : ਡਵੀਜ਼ਨਲ ਕਮਾਂਡੈਂਟ ਪਰੂਥੀ
ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਨੇ ਧੂਮਧਾਮ ਨਾਲ ਮਨਾਇਆ 63ਵਾਂ ਸਥਾਪਨਾ ਦਿਵਸ
Publish Date: Sat, 06 Dec 2025 05:19 PM (IST)
Updated Date: Sat, 06 Dec 2025 05:21 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਵਿਭਾਗ ਵੱਲੋਂ 63ਵਾਂ ਸਥਾਪਨਾ ਦਿਵਸ ਡਵੀਜਨਲ ਕਮਾਂਡੈਂਟ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਹੈੱਡ ਕੁਆਟਰ ਫਿਰੋਜ਼ਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਅਨਿਲ ਕੁਮਾਰ ਪਰੂਥੀ ਡਵੀਜਨਲ ਕਮਾਂਡੈਂਟ ਪੰਜਾਬ ਹੋਮ ਗਾਰਡਜ ਫਿਰੋਜ਼ਪੁਰ ਵੱਲੋ ਭਾਰਤ ਦੇ ਰਾਸ਼ਟਰਪਤੀ ਦਰੋਪਤੀ ਮੂਰਮੂ, ਅਮਿਤ ਸ਼ਾਹ ਗ੍ਰਹਿ ਮੰਤਰੀ, ਹੋਮ ਸੈਕਟਰੀ ਭਾਰਤ ਸਰਕਾਰ ਸੁਨੀਲ ਕੁਮਾਰ ਝਾਅ ਡਾਇਰੈਕਟਰ ਸਿਵਲ ਡਿਫੈਂਸ ਭਾਰਤ ਸਰਕਾਰ ਅਤੇ ਸੰਜੀਵ ਕਾਲੜਾ ਆਈਪੀਐੱਸ ਸਪੈਸ਼ਲ ਡੀਜੀਪੀ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਪੰਜਾਬ ਚੰਡੀਗੜ੍ਹ ਵੱਲੋਂ ਭੇਜੇ ਗਏ ਵਧਾਈ ਸੰਦੇਸ਼ ਪੜ ਕੇ ਸੁਣਾਏ ਗਏ ਅਤੇ ਸਮੂਹ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਅਧਿਕਾਰੀਆ/ਕਰਮਚਾਰੀਆ ਅਤੇ ਵਲੰਟੀਅਰਾਂ ਨੂੰ ਸ਼ੁਭ ਕਾਮਨਾਵਾ ਦਿੱਤੀਆਂ। ਇਸ ਮੌਕੇ ਸਿਵਲ ਡਿਫੈਂਸ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ, ਪ੍ਰੇਮ ਨਾਥ ਸ਼ਰਮਾ ਡਿਪਟੀ ਚੀਫ ਵਾਰਡਨ, ਹਰੀ ਰਾਮ ਖਿੰਦੜੀ, ਅਰੂਨ ਸ਼ਰਮਾ ਪੋਸਟ ਵਾਰਡਨ, ਰਾਜੇਸ਼ ਕੁਮਾਰ ਪੋਸਟ ਵਾਰਡਨ ਅਤੇ ਕਮਲਪ੍ਰੀਤ ਸਿੰਘ ਢਿੱਲੋਂ ਬਟਾਲੀਅਨ ਕਮਾਂਡਰ ਵਾਧੂ ਚਾਰਜ ਜ਼ਿਲ੍ਹਾ ਕਮਾਂਡਰ ਪੰਜਾਬ ਹੋਮਗਾਰਡਜ ਫਿਰੋਜ਼ਪੁਰ, ਗੁਰਲਵਦੀਪ ਸਿੰਘ ਗਰੇਵਾਲ ਬਟਾਲੀਅਨ ਕਮਾਂਡਰ ਫਿਰੋਜ਼ਪੁਰ ਨੂੰ ਚੰਗੀਆਂ ਸੇਵਾਵਾ ਬਦਲੇ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਡਿਊਟੀ ਸਥਾਨਾਂ ’ਤੇ ਡਿਊਟੀ ਕਰ ਰਹੇ ਸਮੂਹ ਪੰਜਾਬ ਹੋਮਗਾਰਡਜ ਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਵੀ ਉੱਚ ਪੱਧਰੀ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਟੇਜ ਸੈਕਟਰੀ ਦੀ ਡਿਊਟੀ ਕੰਪਨੀ ਕਮਾਂਡਰ ਪਰਮਿੰਦਰ ਸਿੰਘ ਬਾਠ ਵੱਲੋ ਨਿਭਾਈ ਗਈ। ਪਰਮਿੰਦਰ ਸਿੰਘ ਥਿੰਦ ਚੀਫ ਵਾਰਡਨ ਵੱਲੋ ਆਪਣੇ ਸੰਬੋਧਨ ਵਿਚ ਪੰਜਾਬ ਹੋਮਗਾਰਡਜ ਦੇ ਜਵਾਨਾਂ ਦੀ ਡਿਊਟੀ ਦੀ ਸ਼ਲਾਘਾ ਕੀਤੀ ਅਤੇ ਜਵਾਨਾਂ ਨੂੰ ਸਥਾਪਨਾ ਦਿਵਸ ਦੀਆ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਮਗਾਰਡਜ ਜਵਾਨਾਂ ਨੂੰ ਵਧੀਆ ਡਿਊਟੀਆਂ ਬਦਲੇ ਪ੍ਰਸੰਸਾ ਪੱਤਰ ਭੇਟ ਕੀਤੇ ਗਏ ਅਤੇ ਉਨ੍ਹਾਂ ਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ।