ਇਸ ਸਿਲਸਿਲੇ ਵਿੱਚ, ਪੰਜਾਬ ਦੇ ਸਭ ਤੋਂ ਪ੍ਰਸਿੱਧ ਗਾਇਕ ਹਰਜੀਤ ਹਰਮਨ,ਗਿੱਲ ਰੌਂਤਾ,ਰਵਿੰਦਰ ਗਰੇਵਾਲ,ਸਟਾਲਿਨ ਵੀਡਿਉ ਡਾਇਰੈਕਟ, ਜੇਲੀ ਪੰਜਾਬੀ ਸਿੰਗਰ ,ਪ੍ਰੀਤ ਹਰਪਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਫਾਜ਼ਿਲਕਾ ਪੁਜੇ । ਦੱਸ ਦੇਈਏ ਕਿ ਸੋਨੂ ਸੂਦ,ਕਪਿਲ ਸ਼ਰਮਾ,ਦਲਜੀਤ ਦੋਸਾਂਝ,ਜਸਬੀਰ ਜੱਸੀ,ਗੁਰਦਾਸ ਮਾਨ,ਸਤਿੰਦਰ ਸਰਜਾਤ,ਗਿਪੀ ਗਰੇਵਾਲ ਅਤੇ ਹੋਰ ਕਈ ਕਲਾਕਾਰ ਇਸ ਮੁਸ਼ਕਿਲ ਸਮੇਂ ਵਿੱਚ ਪੰਜਾਬ ਵਾਸੀਆਂ ਨਾਲ ਖੜ੍ਹੇ ਨਜ਼ਰ ਆ ਰਹੇ ਹਨ।
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ: ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 8 ਹੋ ਗਈ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ। ਹੜ੍ਹਾਂ ਦਾ ਪ੍ਰਭਾਵ ਹੁਣ ਪਟਿਆਲਾ ਅਤੇ ਮਾਨਸਾ ਵਿੱਚ ਵੀ ਦਿਖਾਈ ਦੇ ਰਿਹਾ ਹੈ। ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਕਲਾਕਾਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।ਪੰਜਾਬ ਵਿੱਚ ਹੜ੍ਹ ਦੇ ਸੰਬੰਧ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਵਿੱਤੀ ਅਤੇ ਹੋਰ ਤਰ੍ਹਾਂ ਦੀ ਮਦਦ ਦਾ ਐਲਾਨ ਕੀਤਾ ਹੈ। ਇਸ ਸਿਲਸਿਲੇ ਵਿੱਚ, ਪੰਜਾਬ ਦੇ ਸਭ ਤੋਂ ਪ੍ਰਸਿੱਧ ਗਾਇਕ ਹਰਜੀਤ ਹਰਮਨ,ਗਿੱਲ ਰੌਂਤਾ,ਰਵਿੰਦਰ ਗਰੇਵਾਲ,ਸਟਾਲਿਨ ਵੀਡਿਉ ਡਾਇਰੈਕਟ, ਜੇਲੀ ਪੰਜਾਬੀ ਸਿੰਗਰ ,ਪ੍ਰੀਤ ਹਰਪਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਫਾਜ਼ਿਲਕਾ ਪੁਜੇ । ਦੱਸ ਦੇਈਏ ਕਿ ਸੋਨੂ ਸੂਦ,ਕਪਿਲ ਸ਼ਰਮਾ,ਦਲਜੀਤ ਦੋਸਾਂਝ,ਜਸਬੀਰ ਜੱਸੀ,ਗੁਰਦਾਸ ਮਾਨ,ਸਤਿੰਦਰ ਸਰਜਾਤ,ਗਿਪੀ ਗਰੇਵਾਲ ਅਤੇ ਹੋਰ ਕਈ ਕਲਾਕਾਰ ਇਸ ਮੁਸ਼ਕਿਲ ਸਮੇਂ ਵਿੱਚ ਪੰਜਾਬ ਵਾਸੀਆਂ ਨਾਲ ਖੜ੍ਹੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਫਾਜ਼ਿਲਕਾ ਕਾਵਾਂ ਵਾਲੀ ਪੁਲ ਤੇ ਹੜ ਪੀੜਤਾਂ ਦੀ ਮਦਦ ਲਈ ਪ੍ਰਸਿੱਧ ਗਾਇਕ ਹਰਜੀਤ ਹਰਮਨ,ਗਿੱਲ ਰੌਂਤਾ,ਰਵਿੰਦਰ ਗਰੇਵਾਲ,ਸਟਾਲਿਨ ਵੀਡਿਉ ਡਾਇਰੈਕਟ, ਜੇਲੀ ਪੰਜਾਬੀ ਸਿੰਗਰ ,ਪ੍ਰੀਤ ਹਰਪਾਲ ਦੋ ਬੇੜੀਆਂ ਲੈਕੇ ਪਹੁੰਚੇ।
ਪੰਜਾਬ ਸਾਡੀ ਜਾਨ ,ਪੰਜਾਬ ਨਾਲ ਹਰ ਵੇਲੇ ਖੜੇ ਹਾਂ : ਰਵਿੰਦਰ ਗਰੇਵਾਲ
ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਰਵਿੰਦਰ ਗਰੇਵਾਲ ਨੇ ਕਿਹਾ ਕਿ ਅੱਜ ਅਸੀਂ ਕਾਵਾਂ ਵਾਲੀ ਇਲਾਕੇ ਅੰਦਰ ਇਸ ਮਾਹੌਲ ਨੂੰ ਦੇਖਕੇ ਮਨ ਨੂੰ ਠੇਸ ਲੱਗੀ ਹੈ ਕਿ ਲੋਕ ਕਿਦਾਂ ਘਰਾਂ ਅੰਦਰ ਸਹਿਮ ਕੇ ਬੈਠੇ ਹਨ। ਅਸੀਂ ਪੰਜਾਬ ਨਾਲ ਹਮੇਸ਼ਾ ਖੜੇ ਹਾਂ ਅਤੇ ਖੜੇ ਰਹਾਂਗੇ।
ਪੰਜਾਬੀ ਇੰਡਿੱਸਟਰੀ ਹੜ੍ਹ ਪੀੜਤ ਲੋਕਾਂ ਨਾਲ ਖੜੀ ਹੈ : ਪ੍ਰੀਤ ਹਰਪਾਲ
ਪੰਜਾਬੀ ਗਾਇਕ ਅਤੇ ਕਲਾਕਾਰ ਪ੍ਰੀਤ ਹਰਪਾਲ ਨੇ ਕਿਹਾ ਕਿ ਅਸੀਂ ਅੱਜ ਫਾਜ਼ਿਲਕਾ ਲੋਕਾਂ ਦੀ ਮਦਦ ਲਾਇ ਪਹੁੰਚੇ ਹਾਂ।ਉਹਨਾਂ ਕਿਹਾ ਕਿ ਹੜ੍ਹ ਕਾਰਨ ਪੰਜਾਬਦੇ ਲੋਕਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਗੁਰਦਾਸ ਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਖੁਦ ਘਰ ਹੜ੍ਹ ਅੰਦਰ ਆ ਗਿਆ ਹੈ ਅਸੀਂ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਮੁਢਲੀਆਂ ਸਹੂਲਤਾਂ ਦੇਣ ਲਈ ਪਛੁਹੇ ਹਾਂ।
ਅਸੀਂ ਪੰਜਾਬ ਨਾਲ ਖੜ੍ਹਾਗੇ ਤਾਂ ਕੌਣ ਖੜੇਗਾ :ਹਰਜੀਤ ਹਰਮਨ
ਹੜ੍ਹ ਪ੍ਰਭਾਵਿਤ ਇਲਾਕੇ ਫਾਜ਼ਿਲਕਾ ਅੰਦਰ ਪਹੁੰਚੇ ਹਰਜੀਤ ਹਰਮਨ ਨੇ ਕਿਹਾ ਕਿ ਅੱਜ ਅਸੀਂ ਪੰਜਾਬ ਦੇ ਲੋਕਾਂ ਨਾਲ ਨਾ ਖੜਾ ਗਏ ਤਾ ਕੌਣ ਖੜੂਗਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕਲਾਕਾਰ ਮਿਲਕੇ ਆਪਣੀ ਕਮਾਈ 'ਚੋ ਦਸਵੰਦ ਕੱਢਕੇ ਅੱਜ ਫਾਜ਼ਿਲਕਾ ਅੰਦਰ ਦੋ ਕਿਸ਼ਤਿਆ ਦੇਣ ਲਈ ਆਏ ਹਾਂ। ਉਨ੍ਹਾਂ ਲੋਕਾਂ ਨੂੰ ਇਕ ਵੀ ਅਪੀਲ ਕੀਤੀ ਲੋਕ ਇਥੇ ਸਿਰਫ ਮਦਦ ਲਈ ਆਉਣ ਪੁਲ ਦੀ ਸਤਿਥੀ ਨਾਜ਼ੁਕ ਲੋਕ ਉਹ ਹੀ ਇਥੇ ਪਹੁੰਚਣ ਜੋ ਸੇਵਾ ਕਰਨ ਲਈ ਆ ਰਹੇ ਹਨ।
ਸਤਲੁਜ ਦਰਿਆ ਦੇ ਵਧਦੇ ਪਾਣੀ ਅਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ। ਹਾਲਾਤ ਅਜਿਹੇ ਸਨ ਕਿ ਦਰਜਨਾਂ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੇਂਦਰਾਂ ਵਿੱਚ ਸ਼ਰਨ ਲੈਣੀ ਪਈ। ਨਕੋਦਰ ਡੇਰਾ ਦੇ ਪ੍ਰਤੀਨਿਧੀ ਅਸ਼ੋਕ ਕਪੂਰ ਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੀ ਟੀਮ ਦੇ ਮੈਂਬਰ, ਜਿਸਦੀ ਅਗਵਾਈ ਮੁੱਖ ਸੇਵਾਦਾਰ ਗੁਰਦਾਸ ਮਾਨ ਕਰ ਰਹੇ ਸਨ, ਮਦਦ ਲਈ ਅੱਗੇ ਆਏ।ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਹਮੇਸ਼ਾ ਲੋੜਵੰਦਾਂ ਦੀ ਸੇਵਾ ਕਰਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਕਿਸੇ ਵੀ ਹਾਲਤ ਵਿੱਚ ਇਕੱਲਾ ਨਹੀਂ ਛੱਡਿਆ ਜਾਵੇਗਾ।ਉਨ੍ਹਾਂ ਦੀ ਟੀਮ ਨੇ ਫਾਜ਼ਿਲਕਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਰਾਹਤ ਸਮੱਗਰੀ ਦਾ ਇੱਕ ਟਰੱਕ ਸੌਂਪਿਆ, ਜੋ ਕਿ ਨੂਰਸ਼ਾਹ, ਲਾਧੂਕਾ ਅਤੇ ਮੌਜਮ ਵਿੱਚ ਸਥਾਪਤ ਰਾਹਤ ਕੇਂਦਰਾਂ ਅਤੇ ਹੜ੍ਹਾਂ ਵਿੱਚ ਫਸੇ ਸੈਂਕੜੇ ਪਰਿਵਾਰਾਂ ਨੂੰ ਵੰਡਿਆ ਜਾਵੇਗਾ। ਇਨ੍ਹਾਂ ਪੈਕੇਟਾਂ ਵਿੱਚ ਆਟਾ, ਚੌਲ, ਦਾਲਾਂ, ਤੇਲ, ਨਮਕ, ਖੰਡ ਅਤੇ ਹੋਰ ਰੋਜ਼ਾਨਾ ਲੋੜਾਂ ਸ਼ਾਮਲ ਹਨ।ਸਥਾਨਕ ਪ੍ਰਸ਼ਾਸਨ ਨੇ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਅਤੇ ਮੁੱਖ ਸੇਵਾਦਾਰ ਗੁਰਦਾਸ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਅਚਾਨਕ ਆਫ਼ਤ ਨੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਸਾਰਾ ਸਮਾਨ ਖਰਾਬ ਹੋ ਗਿਆ ਹੈ ਅਤੇ ਉਹ ਬਹੁਤ ਮੁਸੀਬਤ ਵਿੱਚ ਹਨ। ਪਰ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਅਤੇ ਮੁੱਖ ਸੇਵਾਦਾਰ ਗੁਰਦਾਸ ਮਾਨ ਵਰਗੀਆਂ ਸੰਸਥਾਵਾਂ ਦਾ ਸਮਰਥਨ ਉਨ੍ਹਾਂ ਲਈ ਕਿਸੇ ਜੀਵਨਦਾਤਾ ਤੋਂ ਘੱਟ ਨਹੀਂ ਹੈ।
ਉਨ੍ਹਾਂ ਕਿਹਾ ਕਿ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੇ ਮੁੱਖ ਸੇਵਾਦਾਰ ਗੁਰਦਾਸ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਆਪਣੇ ਨਿੱਜੀ ਖਾਤੇ ਵਿੱਚੋਂ 25 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਖਾਤੇ ਵਿੱਚ ਦਾਨ ਕੀਤੇ ਹਨ।