ਪੀਜੀਪੀਏ ਨੇ ਮਨਾਇਆ ਪੈਨਸ਼ਨਰ ਦਿਹਾੜਾ
ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਮਨਾਇਆ ਗਿਆ ਪੈਨਸ਼ਨਰ ਦਿਵਸ
Publish Date: Wed, 17 Dec 2025 03:19 PM (IST)
Updated Date: Wed, 17 Dec 2025 03:21 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਫਿਰੋਜ਼ਪੁਰ ਬੀ-17 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵੱਲੋਂ ਲਾਇਨਜ਼ ਕਲੱਬ ਸੰਤ ਲਾਲ ਰੋਡ ਫਿਰੋਜ਼ਪੁਰ ਛਾਉਣੀ ਵਿਖੇ ਪੈਨਸ਼ਨਰ ਦਿਵਸ ਮਨਾਇਆ ਗਿਆ। ਜਥੇਬੰਦੀ ਦੇ ਸੈਂਕੜੇ ਪੈਨਸ਼ਨਰਜ਼ ਨਾਅਰੇ ਮਾਰਦੇ ਹੋਏ ਸਮਾਗਮ ਵਿਚ ਸ਼ਾਮਲ ਹੋਏ। ਅੱਜ ਦੇ ਮੁੱਖ ਮਹਿਮਾਨ ਗੀਤਾ ਮਹਿਤਾ ਲੀਡ ਜ਼ਿਲ੍ਹਾ ਮੈਨੇਜ਼ਰ ਪੰਜਾਬ ਨੈਸ਼ਨਲ ਬੈਂਕ ਫਿਰੋਜ਼ਪੁਰ ਛਾਉਣੀ ਦਾ ਭਾਵ ਭਿੰਨਾ ਸਵਾਗਤ ਕੀਤਾ ਗਿਆ। ਗੁਰਪਤਾਪ ਸਿੰਘ ਪ੍ਰਧਾਨ ਨੇ ਸਮਾਗਮ ਵਿਚ ਹਾਜ਼ਰ ਹੋਏ ਪੈਨਸ਼ਨਰਾਂ ਨੂੰ ਜੀ ਆਇਆ ਕਿਹਾ ਅਤੇ ਸਮਾਗਮ ਦੀ ਸ਼ੁਰੂਆਤ ਵਿਛੜੇ ਪੈਨਸ਼ਨਰਜ਼ ਸਾਥੀਆਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖ ਕੇ ਕੀਤੀ ਗਈ। ਅਜੀਤ ਸਿੰਘ ਸੋਢੀ ਜਨਰਲ ਸਕੱਤਰ ਨੇ ਜਥੇਬੰਦੀ ਵੱਲੋਂ ਸਾਲ ਭਰ ਲੋਕ ਹਿੱਤ ਵਿੱਚ ਕੀਤੇ ਗਏ ਸੰਘਰਸ਼ਾਂ ਅਤੇ ਕੰਮਾਂ ਦੀ ਰਿਪੋਰਟਿੰਗ ਕੀਤੀ, ਜਿਸ ਨੂੰ ਹਾਊਸ ਨੇ ਨਾਅਰੇ ਮਾਰ ਕੇ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ। ਸੁਰਿੰਦਰ ਕੁਮਾਰ ਜੋਸਨ ਵਿੱਤ ਸਕੱਤਰ ਨੇ ਐਸੋਸੀਏਸ਼ਨ ਦੇ ਸਾਲ ਭਰ ਦੇ ਬਜਟ ਦਾ ਲੇਖਾ-ਜੋਖਾ ਦੱਸਿਆ। ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ, ਜਸਪਾਲ ਸਿੰਘ ਪ੍ਰਧਾਨ ਪੁਲਿਸ ਵਿਭਾਗ, ਮਨਜੀਤ ਸਿੰਘ ਜਨਰਲ ਸਕੱਤਰ ਪੰਜਾਬ ਗੋਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜੇਲ੍ਹ, ਸੁਰਿੰਦਰ ਕੁਮਾਰ ਜੋਸ਼ਨ ਪ੍ਰਧਾਨ ਫੂਡ ਸਪਲਾਈ, ਸ਼ੁਬੇਗ ਸਿੰਘ ਸੂਬਾ ਸੀਨੀਅਰ ਵਾਈਸ ਪ੍ਰਧਾਨ, ਬਲਵੰਤ ਸਿੰਘ ਪ੍ਰਧਾਨ ਪੰਜਾਬ ਪੈਨਸ਼ਨਰਜ਼ ਯੂਨੀਅਨ, ਬੂਟਾ ਸਿੰਘ ਸੀਨੀਅਰ ਵਾਈਸ ਪ੍ਰਧਾਨ, ਕੇਐੱਲ ਗਾਬਾ ਪੈਟਰਨ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਲੰਗੜਾ ਛੇਵਾਂ ਪੇ-ਕਮਿਸ਼ਨ ਦੇਣ ਅਤੇ ਡੀਏ ਦਾ 190 ਮਹੀਨੇ ਦਾ ਬਕਾਇਆ ਨਾ ਦੇਣ ਅਤੇ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਨਾ ਦੇਣ ਬਾਰੇ, ਸਿਹਤ ਸੰਭਾਲ ਲਈ ਇੰਸ਼ਸ਼ੋਰੈਂਸ ਸਕੀਮ ਦਾ ਲਾਗੂ ਨਾ ਕਰਨਾ, ਪੈਨਸ਼ਨਰਾਂ ਵੱਲੋਂ ਜਿੱਤੀਆਂ ਗਈਆਂ ਰਿੱਟਾ ਨੂੰ ਸਰਕਾਰ ਵੱਲੋਂ ਨਾ ਮੰਨਣਾ ਅਤੇ ਪੰਜਾਬ ਸਰਕਾਰ ਦੀ ਲਾਰੇ ਲੱਪੇ ਵਾਲੀ ਨੀਤੀ ਦਾ ਪ੍ਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਜਿਥੇਬੰਦੀ ਨੇ ਹੁਣ ਤੱਕ ਲਗਭਗ 1,30,000 ਰੁਪਏ ਪ੍ਰਾਇਮਰੀ ਸਮਾਰਟ ਸਕੂਲ ਟੇਂਡੀਵਾਲਾ ਅਤੇ ਪ੍ਰਾਇਮਰੀ ਸਮਾਰਟ ਸਕੂਲ ਭੱਖੜਾ ਦੇ ਗਰੀਬ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਅਤੇ ਇੱਕ ਗਰੀਬ ਅਨਾਥ ਵਿਧਵਾ ਨੂੰ ਰਾਸ਼ੀ ਦੀ ਮੱਦਦ ਕੀਤੀ। ਇਸ ਮੌਕੇ ਉੱਘੇ ਆਗੂ ਅਜਮੇਰ ਸਿੰਘ ਫਾਊਡਰ, ਓਪੀ ਗਾਬਾ ਫਾਊਂਡਰ, ਕੇਐੱਲ ਗਾਬਾ ਪੈਟਰਨ, ਸੁਰਿੰਦਰ ਸ਼ਰਮਾ, ਸ਼ਿਵ ਚਰਨਜੀਤ ਸਿੰਘ, ਦੀਪਕ ਕੁਮਾਰ ਲੋਟਾਵਾ, ਓਮ ਪ੍ਰਕਾਸ਼ ਗੁੰਬਰ, ਖਜਾਨ ਸਿੰਘ ਸਲਾਹਕਾਰ, ਹਰਜੀਤ ਸਿੰਘ ਰੋਡਵੇਜ, ਦੇਵਰਾਜ ਨਰੂਲਾ ਪੈਟਰਨਰ, ਦੀਵਾਨ ਚੰਦ ਸੁਖੀਜਾ, ਪੀਐੱਸਐੱਮਐੱਸਯੂ ਦੇ ਆਗੂ ਮਨੋਹਰ ਲਾਲ ਵੀ ਹਾਜ਼ਰ ਸਨ।