ਗੱਡੀ ਖੜ੍ਹੀ ਕਰਨ ਦਾ ਵਿਵਾਦ ਬਣਿਆ ਖੂਨੀ ਟਕਰਾਅ: ਭਾਜਪਾ ਆਗੂ ਤੇ ਪੁੱਤਰ ਦੀ ਕੁੱਟਮਾਰ ਕਰਨ ਵਾਲੇ ਗੁਆਂਢੀਆਂ 'ਤੇ ਕੇਸ ਦਰਜ
ਫਿਰੋਜ਼ਪੁਰ ਸ਼ਹਿਰ ਦੇ ਆਜ਼ਾਦ ਨਗਰ ਵਿਖੇ ਭਾਜਪਾ ਆਗੂ ’ਤੇ ਹੋਇਆ ਹਮਲਾ ਕਿਸੇ ਹੋਰ ਵੱਲੋਂ ਨਹੀਂ ਸਗੋਂ ਗੁਆਂਢੀਆਂ ਵੱਲੋਂ ਹੀ ਕੀਤਾ ਦੱਸਿਆ ਜਾ ਰਿਹਾ ਹੈ। ਇਹ ਝਗੜਾ ਗੁਆਂਢੀਆਂ ਦੇ ਗੇਟ ਅੱਗੇ ਗੱਡੀ ਖੜੀ ਕਰਨ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸ਼ਿਕਾਇਤਕਰਤਾ ਨਤਿੰਦਰ ਕੁਮਾਰ ਦੇ ਬਿਆਨਾਂ ’ਤੇ ਗੁਆਂਢੀ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ 115 (2), 118 (1), 190, 191 (3), 324 (4) ਬੀਐੱਨਐੱਸ ਤਹਿਤ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
Publish Date: Tue, 20 Jan 2026 12:40 PM (IST)
Updated Date: Tue, 20 Jan 2026 12:42 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੇ ਆਜ਼ਾਦ ਨਗਰ ਵਿਖੇ ਭਾਜਪਾ ਆਗੂ ’ਤੇ ਹੋਇਆ ਹਮਲਾ ਕਿਸੇ ਹੋਰ ਵੱਲੋਂ ਨਹੀਂ ਸਗੋਂ ਗੁਆਂਢੀਆਂ ਵੱਲੋਂ ਹੀ ਕੀਤਾ ਦੱਸਿਆ ਜਾ ਰਿਹਾ ਹੈ। ਇਹ ਝਗੜਾ ਗੁਆਂਢੀਆਂ ਦੇ ਗੇਟ ਅੱਗੇ ਗੱਡੀ ਖੜੀ ਕਰਨ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸ਼ਿਕਾਇਤਕਰਤਾ ਨਤਿੰਦਰ ਕੁਮਾਰ ਦੇ ਬਿਆਨਾਂ ’ਤੇ ਗੁਆਂਢੀ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ 115 (2), 118 (1), 190, 191 (3), 324 (4) ਬੀਐੱਨਐੱਸ ਤਹਿਤ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਤਿੰਦਰ ਕੁਮਾਰ ਪੁੱਤਰ ਠਾਕੁਰ ਦਾਸ ਵਾਸੀ 131 ਆਜ਼ਾਦ ਨਗਰ ਨੇੜੇ ਬੱਸ ਸਟੈਂਡ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਨੇ ਇਕ ਪਲਾਟ ਗੁਰਪ੍ਰੀਤਮ ਸਿੰਘ ਪੁੱਤਰ ਕੁਲਸ਼ੇਰ ਸਿੰਘ ਵਾਸੀ ਆਜ਼ਾਦ ਨਗਰ ਫਿਰੋਜ਼ਪੁਰ ਸ਼ਹਿਰ ਤੋਂ ਕਰੀਬ 4 ਮਰਲੇ 2 ਸਾਲ ਪਹਿਲਾਂ ਖਰੀਦ ਕੀਤਾ ਸੀ, ਜਿਸ ਤੇ ਉਸ ਨੇ ਸ਼ੋਅ ਰੂਮ ਬਣਾਟਿੲਆ ਸੀ। ਨਤਿੰਦਰ ਕੁਮਾਰ ਨੇ ਦੱਸਿਆ ਕਿ ਜਿਸ ’ਤੇ ਗੁਰਪ੍ਰੀਤਮ ਸਿੰਘ ਅਤੇ ਉੁਸ ਦਾ ਪਰਿਵਾਰ ਉਸ ਦੇ ਸ਼ੋਅ ਰੂਮ ਦੇਖ ਕੇ ਉਸ ਨਾਲ ਜੈਲਸੀ ਦੀ ਭਾਵਨਾ ਕਰਨ ਲੱਗ ਪਿਆ। ਨਤਿੰਦਰ ਕੁਮਾਰ ਨੇ ਦੱਸਿਆ ਕਿ ਮਿਤੀ 17 ਜਨਵਰੀ 2026 ਨੂੰ ਵਕਤ ਕਰੀਬ 7.30 ਵਜੇ ਸ਼ਾਮ ਨੂੰ ਜਦੋਂ ਉਸ ਨੇ ਆਪਣੇ ਸ਼ੋਅ ਰੂਮ ਅੱਗੇ ਗੱਡੀ ਖੜੀ ਕੀਤੀ ਤਾਂ ਗੁਰਪ੍ਰੀਤਮ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਅਤੇ ਉਸ ਦੀ ਲੜਕੀ ਨਵਦੀਪ ਕੌਰ ਅਤੇ ਜੈਸਮੀਨ ਪਤਲੀ ਹਰਮਨ ਸਿੰਘ ਆਪਣੇ ਘਰ ਤੋਂ ਬਾਹਰ ਆ ਕੇ ਉਸ ਨਾਲ ਗੱਡੀ ਖੜੀ ਕਰਨ ਤੋਂ ਬਹਿਸ ਬਾਜ਼ੀ ਕਰਨ ਲੱਗ ਪਈਆਂ।
ਨਤਿੰਦਰ ਕੁਮਾਰ ਨੇ ਦੱਸਿਆ ਕਿ ਹਰਮਨ ਸਿੰਘ ਪੁੱਤਰ ਗੁਰਪ੍ਰੀਤਮ ਸਿੰਘ, ਗੁਰਪ੍ਰੀਤਮ ਸਿੰਘ ਪੁੱਤਰ ਕੁਲਸ਼ੇਰ ਸਿੰਘ, ਮਲਕੀਤ ਸਿੰਘ, ਅਮਨਦੀਪ ਸਿੰਘ, ਸੁੱਖ ਕੰਬੋਜ਼ ਅਤੇ 6-7 ਹੋਰ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਉਸ ਦੀ ਅਤੇ ਉਸ ਦੇ ਲੜਕੇ ਅਵਿਸ਼ ਮੁਖੀਜਾ ਦੇ ਹਮਮਸ਼ਵਰਾ ਹੋ ਕੇ ਸੱਟਾਂ ਮਾਰੀਆਂ ਤੇ ਉਸ ਦੇ ਸ਼ੋਅ ਰੂਮ ਦੀ ਭੰਨ ਤੋੜ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।