ਓਪਨ ਤਾਇਕਵਾਂਡੋ ਚੈਂਪੀਅਨਸ਼ਿਪ ‘ਬਾਰਡਰ ਕੱਪ’ ਕਰਵਾਇਆ
ਸ਼ੀਤਲਾ ਮਾਤਾ ਮੰਦਰ ਦੇ ਇੰਡੋਰ ਹਾਲ ਵਿਚ ਓਪਨ ਤਾਇਕਵਾਂਡੋ ਚੈਂਪੀਅਨਸ਼ਿਪ ‘ਬਾਰਡਰ ਕੱਪ’ ਦਾ ਆਯੋਜਨ
Publish Date: Mon, 08 Dec 2025 05:05 PM (IST)
Updated Date: Mon, 08 Dec 2025 05:06 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਐਨਰਜੀ ਸਪੋਰਟਸ ਐਂਡ ਫਿਟਨੈੱਸ ਅਕੈਡਮੀ ਆਫ ਇੰਡੀਆ ਵੱਲੋਂ ਓਪਨ ਤਾਇਕਵਾਂਡੋ ਚੈਂਪੀਅਨਸ਼ਿਪ ‘ਬਾਰਡਰ ਕੱਪ’ ਦਾ ਆਯੋਜਨ ਬੀਤੇ ਦਿਨ ਫਿਰੋਜ਼ਪੁਰ ਕੈਂਟ ਦੇ ਸ਼ੀਤਲਾ ਮਾਤਾ ਮੰਦਰ ਦੇ ਇੰਡੋਰ ਹਾਲ ਵਿਚ ਕੀਤਾ ਗਿਆ। ਜਿਸ ਦਾ ਉਦਘਾਟਨ ਪੰਜਾਬ ਭਾਜਪਾ ਦੇ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਨੇ ਰਿਬਨ ਕੱਟ ਕੇ ਕੀਤਾ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਵੀ ਕੀਤਾ। ਚੈਂਪੀਅਨਸ਼ਿਪ ਦਾ ਆਗਾਜ਼ ਡੀਸੀਐੱਮ ਗਰੁੱਪ ਆਫ ਸਕੂਲਜ਼ ਦੇ ਸੀਈਓ ਅਨਿਰੁਧ ਗੁਪਤਾ ਨੇ ਜੋਤੀ ਪ੍ਰਚੰਡ ਕਰਕੇ ਕੀਤਾ ਅਤੇ ਚੈਂਪੀਅਨਸ਼ਿਪ ਦੇ ਜੂਨੀਅਰ ਈਵੈਂਟ ਦੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਫੀਮੇਲ ਸਬ-ਜੂਨੀਅਰ ਈਵੈਂਟ ਦੇ ਮੁਕਾਬਲਿਆਂ ਦੀ ਸ਼ੁਰੂਆਤ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਖਿਡਾਰੀਆਂ ਦੇ ਮੈਚ ਕਰਵਾ ਕੇ ਕੀਤੀ। ਦੱਸਣਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਕਸ਼ਮੀਰ ਤੋਂ ਕੋਚ ਬੁਰਹਾਨ ਅਲੀ, ਲੁਧਿਆਣਾ ਤੋਂ ਰੋਹਿਤ ਗਿੱਲ, ਫਾਜ਼ਿਲਕਾ ਤੋਂ ਤਾਰਾ ਸਿੰਘ, ਫਰੀਦਕੋਟ ਤੋਂ ਅਮਨ ਸਿੰਘ, ਫਿਰੋਜ਼ਪੁਰ ਤੋਂ ਬਲਬੀਰ, ਸੋਮ ਦੇਵ, ਇਸ਼ਮੀਤ ਸਿੰਘ, ਰੋਹਿਤ ਮੌਰਿਆ, ਆਕਾਸ਼ ਮਹਿਰਾ, ਵਿਸ਼ਾਲ ਕੁਮਾਰ, ਨਿਸ਼ਾਨ ਸਿੰਘ, ਯੁਵਰਾਜ ਸਿੰਘ, ਜ਼ਫਰ ਜੀਤ ਸਿੰਘ, ਜਸਪ੍ਰੀਤ ਸਿੰਘ ਕਿੱਟੀ ਸਹੋਤਾ, ਰੂਪਾਲੀ ਮਹਿਰਾ ਸਮੇਤ ਲਗਭਗ 300 ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਰੈਫਰੀ ਕਮਲ ਸਹੋਤਾ, ਰਾਜਦੀਪ ਕੌਰ, ਰਤਨ ਸਹੋਤਾ, ਪਵਨ ਸਹੋਤਾ, ਜਸਪ੍ਰੀਤ, ਪੀਯੂਸ਼, ਗੁਰਪ੍ਰੀਤ ਗੋਪੀ ਸਮੇਤ ਲਗਭਗ 15 ਟੀਮਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਵਿੱਚ ਸਮਾਜ ਸੇਵੀ ਅਤੇ ਸੀਏ ਸਮੀਰ ਮਿੱਤਲ ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸਰਬਜੀਤ ਸਿੰਘ ਭਾਠ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਚੈਂਪੀਅਨਸ਼ਿਪ ਦੇ ਆਰਗੇਨਾਈਜ਼ਰ ਐਨਰਜੀ ਸਪੋਰਟਸ ਐਂਡ ਫਿਟਨੈੱਸ ਅਕੈਡਮੀ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਾਸਟਰ ਪੰਕਜ ਚੌਰਸੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨਾਂ ਨਾਲ ਮਿਲ ਕੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਐਸੋਸੀਏਸ਼ਨ ਦੇ ਸੈਕਟਰੀ ਅਵਤਾਰ ਸਿੰਘ, ਕਨਵੀਨਰ ਤੇ ਕੈਸ਼ੀਅਰ ਅਸ਼ੋਕ ਸ਼ਰਮਾ, ਲੀਗਲ ਐਡਵਾਈਜ਼ਰ ਲਖਵਿੰਦਰ ਕੰਬੋਜ ਐਡਵੋਕੇਟ, ਮੁਕੇਸ਼ ਜੈਸਵਾਲ, ਧਰਮੂ ਪੰਡਿਤ ਆਦਿ ਮੌਜ਼ੂਦ ਸਨ।