9 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਨਾਮਜ਼ਦ
9 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਨਾਮਜ਼ਦ
Publish Date: Wed, 31 Dec 2025 04:21 PM (IST)
Updated Date: Wed, 31 Dec 2025 04:23 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਖਾਈ ਫੇਮੇ ਕੀ ਵਿਖੇ ਇਕ ਵਿਅਕਤੀ ਨਾਲ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਵਿਅਕਤੀ ਖਿਲਾਫ 318 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਇਕ ਪੜਤਾਲੀਆ ਰਿਪੋਰਟ ਦਰਖਾਸਤ ਨੰਬਰ 338-ਸਪੈਸ਼ਲ ਪੀਸੀ ਮਿਤੀ 1 ਜੁਲਾਈ 2025 ਵੱਲੋਂ ਮੰਨੂ ਮਨਚੰਦਾ ਪੁੱਤਰ ਪੁਸ਼ਪਿੰਦਰ ਸਿੰਘ ਵਾਸੀ ਪਿੰਡ ਖਾਈ ਜ਼ਿਲ੍ਹਾ ਫਿਰੋਜ਼ਪੁਰ ਨੇ ਉਤਰਵਾਦੀ ਅਮਿਤ ਨਰੂਲਾ ਪੁੱਤਰ ਰਮੇਸ਼ ਨਰੂਲਾ ਵਾਸੀ ਸੰਤ ਨਗਰ ਗਲੀ ਨੰਬਰ 2, ਫਿਰੋਜ਼ਪੁਰ ਸ਼ਹਿਰ ਵੱਲੋਂ ਦਰਖਾਸਤੀ ਮੰਨੂ ਮਨਚੰਦਾ ਦਾ 9 ਲੱਖ ਰੁਪਏ ਦੇਣਾ ਸੀ, ਜੋ ਉਸ ਨੇ ਘਰੇਲੂ ਜ਼ਰੂਰਤ ਲਈ ਦਰਖਾਸਤੀ ਤੋਂ ਲਿਆ ਸੀ। ਜਾਂਚਕਰਤਾ ਨੇ ਦੱਸਿਆ ਕਿ ਦਰਖਾਸਤੀ ਮੰਨੂ ਮਨਚੰਦਾ ਨੂੰ ਆਪਣੀ ਪਤਨੀ ਬਬੀਤਾ ਰਾਣੀ ਦੇ ਏਯੂ ਸਮਾਲ ਫਾਇਨੰਸ ਬੈਂਕ ਦਾ ਖਾਤਾ ਨੰਬਰ 2011238926538591 ਦਾ ਚੈੱਕ ਨੰਬਰ 005906 ਏਯੂਬੈਂਕ ਕੁੱਲ 9 ਲੱਖ ਰੁਪਏ ਭਰ ਕੇ ਸੋਚੀ ਸਮਝੀ ਸਾਜ਼ਿਸ਼ ਤਹਿਤ ਉਸ ਨਾਲ ਠੱਗੀ ਮਾਰਨ ਦੀ ਨੀਅਤ ਨਾਲ ਆਪਣੇ ਦਸਤਖਤ ਕਰਕੇ ਉਸ ਨੂੰ ਦੇ ਦਿੱਤੇ, ਜੋ ਖਾਤਾ ਬੰਦ ਸੀ ਅਤੇ ਬਾਅਦ ਵਿਚ ਪੈਸੇ ਦੇਣ ਤੇ ਮੁਕਰ ਗਿਆ। ਜਿਸ ’ਤੇ ਦਰਖਾਸਤੀ ਮੰਨੂ ਮਨਚੰਦਾ ਨਾਲ ਸੋਚੀ ਸਮਝੀ ਸਾਜ਼ਿਸ਼ ਨਾਲ ਧੋਖਾਧੜੀ ਕਰਦੇ ਹੋਏ ਆਪਣੀ ਪਤਨੀ ਬਬੀਤਾ ਰਾਣਾ ਦੇ ਉਪਰੋਕਤ ਚੈੱਕ ਤੇ ਆਪਣੇ ਦਸਤਖਤ ਕਰਕੇ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਾਂਚਕਰਤਾ ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਅਮਿਤ ਨਰੂਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।