ਸਿਹਤ ਵਿਭਾਗ ਦੇ ਤਿੰਨ ਸਟੈਨੋ ਬਣੇ ਸੀਨੀਅਰ ਸਹਾਇਕ
ਹਾਈ ਕੋਰਟ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਦੇ ਸਟੈਨੋ ਪਦ ਉੱਨਤੀ ਉਪਰੰਤ ਬਣੇ ਸੀਨੀਅਰ ਸਹਾਇਕ
Publish Date: Fri, 30 Jan 2026 06:08 PM (IST)
Updated Date: Fri, 30 Jan 2026 06:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਦੇ ਸਿਹਤ ਵਿਭਾਗ ਵਿਚ ਕੰਮ ਕਰਦੇ ਸਟੈਨੋ ਕੈਟਾਗਰੀ ਦੇ ਕਰਮਚਾਰੀਆਂ ਵੱਲੋਂ ਲੰਮੇ ਸਮੇਂ ਤੋਂ ਦੂਸਰੇ ਵਿਭਾਗਾਂ ਦੀ ਤਰਜ਼ ਤੇ ਸਟੈਨੋ ਕਰਮਚਾਰੀਆਂ ਦੀ ਤਰ੍ਹਾਂ ਸੀਨੀਅਰ ਸਹਾਇਕ ਦੀ ਪਦ ਉੱਨਤੀ ਲਈ ਮੰਗ ਕੀਤੀ ਜਾ ਰਹੀ ਸੀ, ਪਰ ਵਿਭਾਗ ਵੱਲੋਂ ਇਸ ਸੰਬਧੀ ਕਾਰਵਾਈ ਨਹੀਂ ਕੀਤੀ ਗਈ, ਆਖਿਰਕਾਰ ਇਸ ਕੈਟਾਗਰੀ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਗਿਆ ਅਤੇ ਮਾਨਯੋਗ ਅਦਾਲਤ ਵੱਲੋਂ ਦੂਸਰੇ ਵਿਭਾਗਾਂ ਦੀ ਤਰਜ਼ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਟੈਨੋ ਤੋਂ ਸੀਨੀਅਰ ਸਹਾਇਕ ਦੀ ਪਦ ਉੱਨਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਨ੍ਹਾਂ ਹੁਕਮਾਂ ਨਾਲ ਵਿਭਾਗ ਦੇ ਸਟੈਨੋ ਕਰਮਚਾਰੀਆਂ ਵੱਲੋਂ ਅੱਜ ਆਪਣੀ ਹਾਜ਼ਰੀ ਆਪਣੇ ਜ਼ਿਲ੍ਹੇ ਦੇ ਸਿਵਲ ਸਰਜਨਾਂ ਨੂੰ ਦਿੱਤੀ ਗਈ। ਇਸ ਸਟੇਨੋ ਕੈਟਾਗਰੀ ਦੇ ਕਰਨੈਲ ਚੰਦ, ਕੁਲਜੀਤ ਸਿੰਘ ਅਤੇ ਵਿਕਾਸ ਕਾਲੜਾ ਵੱਲੋਂ ਅੱਜ ਆਪਣੀ ਹਾਜ਼ਰੀ ਸਿਵਲ ਸਰਜਨ ਫਿਰੋਜ਼ਪੁਰ ਡਾ਼ ਰਾਜੀਵ ਪਰਾਸ਼ਰ ਨੂੰ ਦਿੱਤੀ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਢੀਂਗਰਾ, ਡਾ. ਮਨਮੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ, ਅਕਾਊਂਟੈਂਟ ਚਰਨਜੀਤ ਸਿੰਘ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ।