ਭਗੌੜਾ ਪੀਓ ਸਟਾਫ ਦੇ ਅੜਿੱਕੇ
ਭਗੌੜਾ ਪੀ.ਓ ਸਟਾਫ ਦੇ ਅੜਿੱਕੇ
Publish Date: Mon, 01 Dec 2025 04:57 PM (IST)
Updated Date: Mon, 01 Dec 2025 04:59 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਪੀਓ ਸਟਾਫ ਨੇ ਭਗੌੜੇ ਵਿਅਕਤੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਦੇ ਇੰਚਾਰਜ਼ ਏ.ਐੱਸ.ਆਈ ਰਤਨ ਲਾਲ ਨੇ ਦੱਸਿਆ ਕਿ ਐੱਸ.ਐੱਸ.ਪੀ. ਗੁਰਮੀਤ ਸਿੰਘ ਜੀ, ਐੱਸ.ਪੀ.ਡੀ ਮੁਖਤਿਆਰ ਸਿੰਘ ਰਾਏ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਵਲੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿਮ ਤਹਿਤ ਅੱਜ ਪੀ.ਓ ਸਟਾਫ ਫਾਜ਼ਿਲਕਾ ਨੇ 299 ਸੀ.ਆਰ.ਪੀ.ਸੀ ਤਹਿਤ ਚੱਲੇ ਆ ਰਹੇ ਭਗੌੜੇ ਰਮਨ ਸਿੰਘ ਊਰਫ ਰਮੀ ਪੁੱਤਰ ਦੇਸਾ ਸਿੰੰਘ ਵਾਸੀ ਪਿੰਡ ਝੂੱਗੇ ਫ਼ੰਗੀਆਂ ਜਲਾਲਾਬਾਦ ਨੂੰ ਅੱਜ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮੁਕੱਦਮਾਂ ਨ 98/2013 ਅੰਡਰ ਸੈਕਸ਼ਨ 379/411 ਆਈ.ਪੀ.ਸੀ ਐਕਟ ਅਧੀਨ ਥਾਣਾ ਸਿਟੀ ਜਲਾਲਾਬਾਦ ਅਧੀਨ ਉਕਤ ਵਿਅਕਤੀ ’ਤੇ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਮਾਣਯੋਗ ਅਦਾਲਤ ’ਚ ਪੈਸ਼ ਨਾ ਹੋਣ ’ਤੇ ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਤੇ ਉਕਤ ਭਗੌੜੇ ਨੂੰ ਅੱਜ ਕਾਬੂ ਕਰਕੇ ਥਾਣਾ ਸਿਟੀ ਜਲਲਾਬਾਦ ਦੇ ਹਵਾਲੇ ਕੀਤਾ ਗਿਆ। ਪੁਲਸ ਵਲੋਂ ਅਗਲੀ ਕਾਰਵਾਈ ਕਰਕੇ, ਉਕਤ ਵਿਅਕਤੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪੀ.ਓ ਸਟਾਫ ਦੇ ਇੰਚਾਰਜ਼ ਏ.ਐੱਸ.ਆਈ ਰਤਨ ਲਾਲ, ਐੱਚ.ਸੀ ਜਸਵਿੰਦਰ ਸਿੰਘ, ਐੱਚ.ਸੀ ਪ੍ਰੈਮ ਸਿੰਘ, ਐੱਚ.ਸੀ ਮਨਵੀਰ ਸਿੰਘ, ਸੁਨੀਤਾ ਰਾਣੀ ਆਦਿ ਹਾਜ਼ਰ ਸਨ।