ਕਾਂਗਰਸ ਦੇ 4 ਜ਼ਿਲ੍ਹਾ ਪ੍ਰੀਸ਼ਦ ਤੇ 38 ਬਲਾਕ ਸੰਮਤੀ ਉਮੀਦਵਾਰਾਂ ਦੇ ਨੌਮੀਨੇਸ਼ਨ ਦਾਖਲ
ਕਾਂਗਰਸ ਦੇ 4 ਜ਼ਿਲ੍ਹਾ ਪ੍ਰੀਸ਼ਦ ਤੇ 38 ਬਲਾਕ ਸੰਮਤੀ ਉਮੀਦਵਾਰਾਂ ਦੇ ਨੋਮੀਨੇਸ਼ਨ ਦਾਖਲ
Publish Date: Thu, 04 Dec 2025 07:16 PM (IST)
Updated Date: Fri, 05 Dec 2025 04:12 AM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,
ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੇ ਹਲਕਾ ਇੰਚਾਰਜ਼ ਅਮਰਦੀਪ ਸਿੰਘ ਆਸ਼ੂ ਬੰਗੜ ਅਤੇ ਸੀਨੀਅਰ ਕਾਂਗਰਸੀ ਆਗੂ ਬਲਜੀਤ ਕੌਰ ਬੰਗੜ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਕੁਲ 42 ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ ਜਿਨ੍ਹਾਂ ਵਿੱਚੋਂ ਚਾਰ ਜ਼ਿਲ੍ਹਾ ਪਰਿਸ਼ਦ ਅਤੇ 38 ਬਲਾਕ ਸੰਮਤੀ ਮੈਂਬਰ ਦੀਆਂ ਚੋਣਾਂ ਲਈ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ। ਜਾਣਕਾਰੀ ਸਾਂਝੀ ਕਰਦਿਆਂ ਹਲਕਾ ਇੰਚਾਰਜ਼ ਆਸ਼ੂ ਬੰਗੜ ਅਤੇ ਬਲਜੀਤ ਕੌਰ ਬੰਗੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਸਥਾਰ ਨਾਲ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਜ਼ੋਨ ਫਿਰੋਜ਼ਸ਼ਾਹ ਤੋਂ ਉਮੀਦ ਵਾਰ ਬੀਬੀ ਸੁਖਵੰਤ ਕੌਰ ਧਰਮ ਪਤਨੀ ਸਤਨਾਮ ਸਿੰਘ ਫਰੀਦੇਵਾਲਾ, ਜ਼ੋਨ ਬਾਜੀਦਪੁਰ ਤੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ ਉਮੀਦਵਾਰ ਬੀਬੀ ਅਮਨਦੀਪ ਕੌਰ ਧਰਮ ਪਤਨੀ ਜਤਿੰਦਰ ਸਿੰਘ ਉਰਫ ਗੋਪੀ ਔਲਖ, ਜੋਨ ਫਿਰੋਜ਼ ਸ਼ਾਹ ਉਰਫ ਚੱਕ ਗੁਰਦਿਆਲ ਵਾਲਾ ਉਮੀਦਵਾਰ ਬੀਬੀ ਗੁਰਮੀਤ ਕੌਰ ਧਰਮ ਪਤਨੀ ਜਗਸੀਰ ਸਿੰਘ ਖੋਸਾ, ਜ਼ੋਨ ਜੋਧਪੁਰ ਤੋਂ ਉਮੀਦ ਵਾਰ ਗੁਰਨਾਮ ਸਿੰਘ ਪਿੰਡ ਭੰਬਾ ਹਾਜੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਬਲਾਕ ਸੰਮਤੀ ਲਈ 38 ਉਮੀਦਵਾਰਾਂ ਨੂੰ ਵੱਖ-ਵੱਖ ਜ਼ੋਨ ਤੋਂ ਉਮੀਦਵਾਰ ਐਲਾਨਿਆ ਗਿਆ ਹਨ ਜੋ ਕਿ ਅੱਜ ਸਾਰੇ ਹੀ ਉਮੀਦਵਾਰਾਂ ਦੇ ਨੋਮੀਨੇਸ਼ਨ ਮੁਕੰਮਲ ਤੌਰ ’ਤੇ ਭਰੇ ਜਾ ਚੁੱਕੇ ਹਨ। ਆਸ਼ੂ ਬੰਗੜ ਅਤੇ ਬਲਜੀਤ ਕੌਰ ਬੰਗੜ ਨੇ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਸਮੂਹ ਸੰਗਤ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।