ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਸਕੂਟਰ ਪਾਰਕਿੰਗ ਲੋਕ ਅਰਪਿਤ
ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਨਵੀਂ ਸਕੂਟਰ ਪਾਰਕਿੰਗ ਲੋਕ ਅਰਪਿਤ
Publish Date: Fri, 28 Nov 2025 05:22 PM (IST)
Updated Date: Fri, 28 Nov 2025 05:23 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਜੀਵਨ ਮੱਲ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਪ੍ਰਕਿਰਤੀ ਪਾਰਕ ਦੇ ਬਾਹਰੀ ਗੇਟ ਨਜ਼ਦੀਕ ਸੈਰ ਕਰਨ ਵਾਲੇ ਲੋਕਾਂ ਲਈ ਸਕੂਟਰ, ਮੋਟਰਸਾਈਕਲ ਖੜ੍ਹੇ ਕਰਨ ਵਾਸਤੇ ਇਕ ਸੁਧਰੇ ਅਤੇ ਸੁਵਿਧਾਜਨਕ ਪਾਰਕਿੰਗ ਖੇਤਰ ਦੀ ਰਚਨਾ ਕੀਤੀ ਗਈ। ਅੱਜ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਜ ਸੇਵੀ ਸਰਦਾਰ ਹਰਜੀਤ ਸਿੰਘ (ਦਸਮੇਸ਼ ਟੈਂਟ ਹਾਊਸ) ਵੱਲੋਂ ਰਿਬਨ ਕੱਟ ਕੇ ਇਸ ਨਵੀਂ ਸਹੂਲਤ ਨੂੰ ਸ਼ਹਿਰ ਵਾਸੀਆਂ ਦੇ ਨਾਮ ਅਰਪਿਤ ਕੀਤਾ ਗਿਆ। ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਰੋਜ਼ਾਨਾ ਸੈਂਕੜੇ ਲੋਕ ਪਾਰਕ ਵਿਚ ਸਵੇਰੇ ਤੇ ਸ਼ਾਮ ਦੀ ਸੈਰ ਲਈ ਪਹੁੰਚਦੇ ਹਨ, ਪਰ ਪਾਰਕਿੰਗ ਦੀ ਘਾਟ ਕਾਰਨ ਉਨ੍ਹਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੁਵਿਧਾ ਨਾਲ ਹੁਣ ਲੋਕ ਬਿਨ੍ਹਾ ਕਿਸੇ ਰੁਕਾਵਟ ਦੇ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਸਕਣਗੇ। ਮੀਤ ਪ੍ਰਧਾਨ ਗੁਰਦੀਪ ਸਿੰਘ ਧਾਲੀਵਾਲ ਮੁਤਾਬਕ, ਇਸ ਪ੍ਰਾਜੈਕਟ ਉੱਪਰ ਲਗਭਗ 80 ਹਜ਼ਾਰ ਰੁਪਏ ਦੀ ਲਾਗਤ ਆਈ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਹਰਜੀਤ ਸਿੰਘ ਨੇ ਪ੍ਰਕਿਰਤੀ ਕਲੱਬ ਵੱਲੋਂ ਕੀਤੇ ਜਾ ਰਹੇ ਵਿਕਾਸਾਤਮਕ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਾਰਕਿੰਗ ਸਹੂਲਤ ਸਿਹਤ-ਚੇਤਨਾ ਵਾਲੇ ਸ਼ਹਿਰ ਵਾਸੀਆਂ ਲਈ ਵੱਡਾ ਤੋਹਫ਼ਾ ਹੈ। ਉਨ੍ਹਾਂ ਵੱਲੋਂ ਕਲੱਬ ਨੂੰ 11 ਹਜ਼ਾਰ ਰੁਪਏ ਦੀ ਸਹਾਇਤਾ ਵੀ ਭੇਟ ਕੀਤੀ ਗਈ। ਇਸ ਮੌਕੇ ਜਰਨੈਲ ਸਿੰਘ ਭੁੱਲਰ, ਗੁਰਤੇਜ ਸਿੰਘ ਗਿੱਲ, ਰਾਜ ਕੁਮਾਰ ਕੱਕੜ, ਚਰਨਪ੍ਰੀਤ ਸਿੰਘ ਸੋਨੂੰ, ਜਸਵੰਤ ਸਿੰਘ ਨਾਮਦੇਵ, ਅੰਗਰੇਜ਼ ਸਿੰਘ ਅਟਵਾਲ, ਅਵਤਾਰ ਸਿੰਘ ਕਾਨੂੰਗੋ, ਮਨਜੀਤ ਸਿੰਘ ਸੰਧੂ, ਬਲਦੇਵ ਸਿੰਘ ਬਾਵਾ, ਪ੍ਰਤਾਪ ਸਿੰਘ ਹੀਰਾ, ਸੁਰਿੰਦਰ ਕੁਮਾਰ ਸ਼ਰਮਾਂ, ਗੁਰਭੇਜ ਸਿੰਘ ਸਿੱਧੂ, ਰਜਿੰਦਰ ਕੁਮਾਰ ਕੱਕੜ, ਰਵੀ ਕੱਕੜ, ਧਰਮਪਾਲ ਹਾਂਡਾ, ਦਲਜੀਤ ਸਿੰਘ ਗਿੱਲ, ਨਛੱਤਰ ਸਿੰਘ ਪ੍ਰਧਾਨ, ਮਨਦੀਪ ਸਿੰਘ ਸੱਗੂ, ਰਾਜਵਿੰਦਰ ਸਿੰਘ ਮਾਨਸਾ, ਦਿਨੇਸ਼ ਸ਼ਰਮਾ, ਗੁਰਦੀਪ ਸਿੰਘ ਪੰਡੋਰੀ, ਪਰਮਜੀਤ ਸਿੰਘ ਪੱਬੀ, ਸੁਰੇਸ਼ ਕੁਮਾਰ ਕਾਲਾ, ਹਰਜਿੰਦਰ ਸਿੰਘ ਨਾਰੰਗ,ਮੌਜੂਦ ਸਨ। ਜਗਬੀਰ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ ਬਾਠ, ਦਲੀਪ ਕੁਮਾਰ ਸ਼ਰਮਾ, ਸੁਖਪਾਲ ਸਿੰਘ ਪੰਡੋਰੀ, ਜੁਗਰਾਜ ਸਿੰਘ ਭੂਈ, ਮਾਸਟਰ ਸੁਰਜੀਤ ਸਿੰਘ, ਬੋਝਾ ਸਿੰਘ ਅਤੇ ਦਲੀਪ ਸਿੰਘ ਮਿਗਲਾਨੀ ਮੌਜ਼ੂਦ ਸਨ।