1.50 ਕਰੋੜ ਨਾਲ ਨਗਰ ਪੰਚਾਇਤ ਮਮਦੋਟ ਦਾ ਕੀਤਾ ਜਾਵੇਗਾ ਵਿਕਾਸ : ਪ੍ਰਧਾਨ ਸਿੰਧੀ
1 ਕਰੋੜ 50 ਲੱਖ ਰੁਪਏ ਨਾਲ ਨਗਰ ਪੰਚਾਇਤ ਮਮਦੋਟ ਦਾ ਕੀਤਾ ਜਾਵੇਗਾ ਵਿਕਾਸ : ਪ੍ਰਧਾਨ ਉਪਿੰਦਰ ਸਿੰਘ ਸਿੰਧੀ
Publish Date: Tue, 03 Feb 2026 05:22 PM (IST)
Updated Date: Tue, 03 Feb 2026 05:26 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਨਗਰ ਪੰਚਾਇਤ ਦੇ ਕੰਮਾਂ ਵਿਚ ਹੋਰ ਤੇਜੀ ਲਿਆਉਣ ਲਈ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਦੀ ਅਗਵਾਈ ਹੇਠ ਸਮੂਹ ਐਮਸੀ ਸਾਹਿਬਾਨਾਂ ਦੀ ਹਾਊਸ ਮੀਟਿੰਗ ਹੋਈ। ਇਸ ਮੌਕੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਜੂਨੀਅਰ ਇੰਜੀਨੀਅਰ ਸੁੱਚਾ ਸਿੰਘ ਵੱਲੋ ਨਗਰ ਪੰਚਾਇਤ ਮਮਦੋਟ ਦੇ ਵਿਕਾਸ ਲਈ ਸਾਰੇ ਵਾਰਡਾਂ ਵਿਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੇ ਸਬੰਧ ਸਰਬਸੰਮਤੀ ਨਾਲ ਪਾਏ ਮਤੇ ਪਾਏ ਗਏ ਅਤੇ ਸਮੂਹ ਹਾਊਸ ਵੱਲੋਂ ਇਨ੍ਹਾਂ ਮਤਿਆ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਨਗਰ ਪੰਚਾਇਤ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ, ਉਪ ਪ੍ਰਧਾਨ ਬਾਬਾ ਦਲਜੀਤ ਸਿੰਘ ਨੇ ਕਿਹਾ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੇ ਸਹਿਯੋਗ ਨਾਲ ਨਗਰ ਪੰਚਾਇਤ ਮਮਦੋਟ ਦੇ ਹਦੂਦ ਅੰਦਰ 1 ਕਰੋੜ 50 ਲੱਖ ਰੁਪਏ ਨਾਲ ਨਗਰ ਪੰਚਾਇਤ ਮਮਦੋਟ ਦੇ ਸਾਰੇ ਵਾਰਡਾਂ ਵਿਚ ਵਿਕਾਸ ਕਾਰਜਾਾਂ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆਮਮਦੋਟ ਨਗਰ ਪੰਚਾਇਤ ਮਮਦੋਟ ’ਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਸਾਰਿਆਂ ਐਮਸੀ ਸਾਹਿਬਾਨਾਂ ਦੀ ਸਹਿਮਤੀ ਪ੍ਰਗਟਾਈ ਗਈ। ਇਸ ਮੀਟਿੰਗ ਦੌਰਾਨ ਚੁਪਾਤੀ ਚੌਂਕ ਅਤੇ ਆਸ-ਪਾਸ ਦੁਕਾਨਾਂ ਦੇ ਅੱਗੇ ਸੜਕ ਦੇ ਕਿਨਾਰਿਆਂ ’ਤੇਫਾਸਟ ਫੂਡ ਦੀਆਂ ਲੱਗਦੀਆਂ ਨਾਜ਼ਾਇਜ ਰੇਹੜੀਆਂ ਕਾਰਨ ਜੋ ਮਮਦੋਟ ਅੰਦਰ ਟ੍ਰੈਫਿਕ ਵਿਵਸਥਾ ਚਰਮਰਾਈ ਰਹਿੰਦੀ ਹੈ। ਇਸ ਟ੍ਰੈਫਿਕ ਸਮੱਸਿਆ ਦੇ ਹੱਲ ਅਤੇ ਨਗਰ ਪੰਚਾਇਤ ਦੇ ਹਦੂਦ ਅੰਦਰ ਮੇਨ ਸੜਕ ਦੇ ਕਿਨਾਰਿਆਂ ਤੇ ਨਜਾਇਜ ਸਥਾਪਿਤ ਕੀਤੇ ਖੋਖੇ ਹਟਾਉਣ ਲਈ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਤ੍ਰਿਪਤਾ ਰਾਣੀ ਜਰਨਲ ਇੰਸਪੈਕਟਰ, ਡਾ. ਨਿਰਵੈਰ ਸਿੰਘ ਸਿੰਧੀ ਜ਼ਿਲ੍ਹਾ ਮੀਡੀਆ ਇੰਚਾਰਜ਼, ਐੱਮਸੀ ਡਾ. ਸੁਰਿੰਦਰ ਸਿੰਘ ਸੋਨੂੰ ਸੇਠੀ, ਐੱਮਸੀ ਬਲਵਿੰਦਰ ਸਿੰਘ ਸੇਠਾਂ ਵਾਲਾ, ਐੱਮਸੀ ਲੇਖਰਾਜ ਬਹਿਲ, ਐੱਮਸੀ ਕੁਲਦੀਪ ਸਿੰਘ, ਐੱਮਸੀ ਸਾਜਨ, ਐੱਮਸੀ ਕੇਵਲ ਕ੍ਰਿਸ਼ਨ ਵਿਪਨ, ਐੱਮਸੀ ਮਹਿਤਾਬ ਸਿੰਘ, ਐੱਮਸੀ ਗੁਰਪ੍ਰੀਤ ਸਿੰਘ ਸਾਹਨ ਕੇ, ਸੰਦੀਪ ਕੁਮਾਰ ਸੋਨੀ ਹਲਕਾ ਕੋਆਰਡੀਨੇਟਰ ਆਦਿ ਹਾਜ਼ਰ ਸਨ।