ਸਾਲਾਂ ਤੋਂ ਸੱਤਾ ਦੇ ਵਿੱਚ ਰਹਿ ਚੁੱਕੀਆਂ ਪਾਰਟੀਆਂ ਗਲੀਆਂ ਨਾਲੀਆਂ ਦੇ ਮੁੱਦਿਆਂ ਦੇ ਉੱਤੇ ਹੀ ਚੋਣਾਂ ਲੜਦੀਆਂ ਹਨ ਜੇਕਰ ਐਨਾ ਹੀ ਧਿਆਨ ਗਲੀਆਂ ਨਾਲੀਆਂ ਦਾ ਦੇ ਦਿੱਤਾ ਜਾਂਦਾ ਤਾਂ ਹੁਣ ਨੂੰ ਸੋਨੇ ਤੇ ਚਾਂਦੀ ਦੀਆਂ ਗਲੀਆਂ ਨਾਲੀਆਂ ਬਣ ਜਾਣੀਆਂ ਚਾਹੀਦੀਆਂ ਸਨ ਪਰ ਲੋਕਾਂ ਨੂੰ ਹਲੇ ਤੱਕ ਸ਼ਹਿਰ ਦੇ ਵਿੱਚ ਵੱਧ ਰਹੇ ਚੋਰੀ ਦੇ ਮਾਮਲੇ ਗੈਂਗਸਟਰਵਾਦ ਅਤੇ ਲੁੱਟਾਂ ਖੂਹਾਂ ਤੋਂ ਹੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ।

ਹੈਪੀ ਕਾਠਪਾਲ, ਪੰਜਾਬੀ ਜਾਗਰਣ, ਜਲਾਲਾਬਾਦ: ਬੀਤੀ ਦੇਰ ਸ਼ਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਸੀ। ਜਿਸ ਦੇ ਸਬੰਧ ਦੇ ਵਿੱਚ ਅੱਜ ਜਲਾਲਾਬਾਦ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਂਗਾ ਵੱਲੋਂ ਜਲਾਲਾਬਾਦ ਦੇ ਸ਼ਹੀਦ ਉਧਮ ਸਿੰਘ ਪਾਰਕ ਵਿਖੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਤਰ੍ਹਾਂ ਕਿ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਂਗਾ ਨੇ ਦੱਸਿਆ ਕਿ ਉਹ ਜਲਾਲਾਬਾਦ ਦੇ ਨਗਰ ਕੌਂਸਲ ਚੋਣਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਨਾਲ ਉਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵਾਰਡ ਵਿੱਚ ਆਜ਼ਾਦ ਉਮੀਦਵਾਰ ਚੋਣਾਂ ਲੜਣਗੇ ਪਾਰਟੀ ਉਹਨਾਂ ਕੈਂਡੀਡੇਟਾਂ ਦੀ ਗਰਾਊਂਡ ਲੈਵਲ ਤੇ ਸਪੋਰਟ ਵੀ ਕਰੇਗੀ।
ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਐਲਾਨ ਕੀਤਾ ਹੈ ਕਿ ਉਹ ਇਹ ਚੋਣਾਂ ਨਸ਼ੇ ਦੇ ਮੁੱਦੇ ਦੇ ਉੱਤੇ ਲੜਨਗੇ। ਨਾਲ ਹੀ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਂਗਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸੱਤਾ ਦੇ ਵਿੱਚ ਰਹਿ ਚੁੱਕੀਆਂ ਪਾਰਟੀਆਂ ਗਲੀਆਂ ਨਾਲੀਆਂ ਦੇ ਮੁੱਦਿਆਂ ਦੇ ਉੱਤੇ ਹੀ ਚੋਣਾਂ ਲੜਦੀਆਂ ਹਨ ਜੇਕਰ ਐਨਾ ਹੀ ਧਿਆਨ ਗਲੀਆਂ ਨਾਲੀਆਂ ਦਾ ਦੇ ਦਿੱਤਾ ਜਾਂਦਾ ਤਾਂ ਹੁਣ ਨੂੰ ਸੋਨੇ ਤੇ ਚਾਂਦੀ ਦੀਆਂ ਗਲੀਆਂ ਨਾਲੀਆਂ ਬਣ ਜਾਣੀਆਂ ਚਾਹੀਦੀਆਂ ਸਨ ਪਰ ਲੋਕਾਂ ਨੂੰ ਹਲੇ ਤੱਕ ਸ਼ਹਿਰ ਦੇ ਵਿੱਚ ਵੱਧ ਰਹੇ ਚੋਰੀ ਦੇ ਮਾਮਲੇ ਗੈਂਗਸਟਰਵਾਦ ਅਤੇ ਲੁੱਟਾਂ ਖੂਹਾਂ ਤੋਂ ਹੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ।
ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਿਨਾਂ ਕਿਸੇ ਸੱਤਾ ਤੋਂ ਨੌਜਵਾਨਾਂ ਨੂੰ ਨਸ਼ਾ ਛੁਡਵਾ ਸਕਦੇ ਹਨ ਤਾਂ ਇਹ ਸੋਚੋ ਕਿ ਜੇਕਰ ਉਹ ਸੱਤਾ ਦੇ ਵਿੱਚ ਆ ਗਏ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਹੈ। ਉਹਨਾਂ ਇਹ ਵੀ ਗੱਲ ਕਹੀ ਹੈ ਕਿ ਹਜੇ ਵੀ 70% ਪੁਲਿਸ ਮੁਲਾਜ਼ਮ ਨਸ਼ਾ ਖਤਮ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੂੰ ਸੀਨੀਅਰ ਲੀਡਰਸ਼ਿਪ ਤੋਂ ਖੁੱਲ੍ਹ ਕੇ ਇਜਾਜ਼ਤ ਨਹੀਂ ਮਿਲ ਰਹੀ। ਅੰਤ ਵਿੱਚ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਂਗਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇੱਕ ਵਾਰ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦਾ ਸਾਥ ਜਰੂਰ ਦੇਣ ਕਿਉਂਕਿ ਨਸ਼ੇ ਦੀ ਸਰਿੰਜ ਇਹ ਨਹੀਂ ਦੇਖਦੀ ਕਿ ਉਹ ਕਿਹੜੀ ਕੌਮ ਦਾ ਨੌਜਵਾਨ ਹੈ। ਆਓ ਸਾਡਾ ਸਾਥ ਦਿਓ ਸ਼ਹਿਰ ਨੂੰ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ।