ਸੇਵਾਮੁਕਤ ਟੀਚਰਾਂ ਦੀ ਮੀਟਿੰਗ 29 ਨੂੰ
‘ਰਿਟਾਇਰਡ ਟੀਚਰਜ਼ ਐਂਡ ਅਦਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ’ ਦੀ ਮਹੀਨਾਵਾਰ ਮੀਟਿੰਗ 29 ਨਵੰਬਰ ਨੂੰ
Publish Date: Wed, 26 Nov 2025 03:08 PM (IST)
Updated Date: Wed, 26 Nov 2025 03:11 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰਿਟਾਇਰਡ ਟੀਚਰਜ਼ ਐਂਡ ਅਦਰਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਿਰੋਜ਼ਪੁਰ ਸਿਟੀ ਵੱਲੋਂ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਮਹੀਨਾਵਾਰ ਮੀਟਿੰਗ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮੇਸ਼ ਗਰੋਵਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਮੀਟਿੰਗ 29 ਨਵੰਬਰ 2025 ਨੂੰ ਸ਼ਾਮ 4 ਵਜੇ ਸਰਕਾਰੀ ਪ੍ਰਾਇਮਰੀ ਸਕੂਲ, ਚੂੰਗੀ ਖਾਨਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਹੋਵੇਗੀ। ਇਸ ਮੀਟਿੰਗ ਦਾ ਮੁੱਖ ਏਜੰਡਾ ਮੌਜੂਦਾ ਪੈਨਸ਼ਨ ਸਮੱਸਿਆਵਾਂ ਦੇ ਹੱਲ ਲੱਭਣਾ ਅਤੇ ਅਗਲੀ ਕਾਰਵਾਈ ਦੀ ਰਣਨੀਤੀ ਤਿਆਰ ਕਰਨਾ ਹੋਵੇਗਾ। ਸਾਰੇ ਮੈਂਬਰਾਂ ਨੂੰ ਸਮੇਂ ’ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਪੈਨਸ਼ਨ ਨਾਲ ਸਬੰਧਤ ਮਾਮਲਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾ ਸਕੇ। ਮੀਟਿੰਗ ਦੇ ਨਾਲ ਹੀ ਐਸੋਸੀਏਸ਼ਨ ਨਵੰਬਰ ਮਹੀਨੇ ਵਿਚ ਆਪਣਾ ਜਨਮ ਦਿਨ ਮਨਾਉਣ ਵਾਲੇ ਸਾਰੇ ਮੈਂਬਰਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦੇਵੇਗੀ। ਇਸ ਵਾਰ ਖਾਸ ਤੌਰ ’ਤੇ ਦੋ ਮੈਂਬਰਾਂ ਸਰੋਜ ਗੁਪਤਾ ਅਤੇ ਵਿਜੇ ਕੁਮਾਰ ਕੌੜਾ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਜਨਰਲ ਸਕੱਤਰ ਰਮੇਸ਼ ਗਰੋਵਰ ਨੇ ਦੱਸਿਆ ਕਿ ਇਹ ਸਮਾਗਮ ਮੈਂਬਰਾਂ ਵਿਚ ਆਪਸੀ ਸਾਂਝ ਅਤੇ ਖੁਸ਼ੀ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਇਕ ਜ਼ਰੂਰੀ ਕਦਮ ਹੈ। ਐਸੋਸੀਏਸ਼ਨ ਆਸ ਕਰਦੀ ਹੈ ਕਿ ਸਮੂਹ ਮੈਂਬਰ ਇਸ ਮੀਟਿੰਗ ਅਤੇ ਜਨਮ ਦਿਨ ਸਮਾਰੋਹ ਵਿਚ ਵੱਧ ਚੜ੍ਹ ਕੇ ਸ਼ਿਰਕਤ ਕਰਨਗੇ।