ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਬਹੁਤ ਸੰਜੀਦਾ : ਵਿਧਾਇਕ ਦਹੀਆ
ਵਿਧਾਇਕ ਰਜਨੀਸ਼ ਦਹੀਆ ਨੇ ਸਰਬ-ਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦੇ ਵੰਡੇ ਚੈੱਕ
Publish Date: Sun, 08 Feb 2026 07:21 PM (IST)
Updated Date: Sun, 08 Feb 2026 07:23 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਆਪਣੇ ਹਲਕੇ ਦੇ ਪਿੰਡਾਂ ਵਿਚ ਵਿਕਾਸ ਕਾਰਜਾਂ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਦੇ ਪਿੰਡਾਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਜਾਰੀ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਬਹੁਤ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਮਸਤਾ ਗੱਟੀ, ਰੁਹੇਲਾ ਹਾਜੀ, ਸਾਵਣ ਵਾਲੇ ਝੂਗੇ ਅਤੇ ਝੋਕ ਨੰਦ ਸਿੰਘ ਦੀਆਂ ਪੰਚਾਇਤਾਂ ਨੂੰ ਪਿੰਡਾਂ ਵਿਚ ਵਿਕਾਸ ਕਾਰਜ ਕਰਵਾਉਣ ਲਈ 5-5 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਵਿਧਾਇਕ ਦਹੀਆ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਨੂੰ ਲੈ ਕੇ ਉਹ ਖੁ਼ਦ ਬਹੁਤ ਤੱਤਪਰ ਹਨ ਅਤੇ ਪਿੰਡਾਂ ਵਿਚ ਵਿਕਾਸ ਕਾਰਜ ਕਰਵਾਉਣ ਲਈ ਲੋੜੀਂਦੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਾਜ਼ਰ ਵੱਖ-ਵੱਖ ਪੰਚਾਇਤਾਂ ਨੂੰ ਉਨ੍ਹਾਂ ਕਿਹਾ ਕਿ ਉਹ ਪਿੰਡਾਂ ਵਿਚ ਜੋ ਜ਼ਰੂਰੀ ਕੰਮ ਹੋਣ ਵਾਲੇ ਰਹਿੰਦੇ ਹਨ ਉਸ ਬਾਰੇ ਉਨ੍ਹਾਂ ਨੇ ਧਿਆਨ ਵਿਚ ਲਿਆਉਣ ਤਾਂ ਜੋ ਉਹ ਕੰਮ ਪਾਸ ਕਰਵਾ ਕੇ ਪਿੰਡਾਂ ਨੂੰ ਵਿਕਾਸ ਦੇ ਲੀਹਾਂ ਦੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਛੱਪੜਾਂ ਦੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਹਲਕੇ ਅੰਦਰ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਛੱਪੜਾਂ ਦੀ ਸਫ਼ਾਈ ਅਤੇ ਨਵੀਨੀਕਰਨ ਲਈ ਵੀ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਜੋ ਪੰਚਾਇਤ ਸਰਬ-ਸੰਮਤੀ ਨਾਲ ਸਰਪੰਚ ਚੁਣੇਗੀ ਉਸ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਜਿਸ ਨੂੰ ਪੂਰਾ ਕਰਦਿਆਂ ਅੱਜ ਇਨ੍ਹਾਂ ਪਿੰਡਾਂ ਵਿੱਚ 5-5 ਲੱਖ ਰੁਪਏ ਦੇ ਚੈੱਕ ਜਾਰੀ ਕੀਤੇ ਗਏ ਹਨ। ਇਸ ਮੌਕੇ ਹਾਜ਼ਰ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਇਸ ਗ੍ਰਾਂਟ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਦੀ ਭਲਾਈ ਅਤੇ ਪਿੰਡਾਂ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ। ਇਸ ਮੌਕੇ ਮੇਜਰ ਸਿੰਘ ਬੁਰਜੀ ਜ਼ਿਲਾ ਪਰਿਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ ਪ੍ਰਕਾਸ਼ ਕੌਰ, ਬਲਾਕ ਸੰਮਤੀ ਮੈਂਬਰ ਮੁਖਤਿਆਰ ਸਿੰਘ, ਸਰਪੰਚ ਬਲਵਿੰਦਰ ਸਿੰਘ ਰਾਓਕੇ, ਸਰਪੰਚ ਬਲਵਿੰਦਰ ਸਿੰਘ ਰੁਹੇਲਾ ਹਾਜੀ, ਸਰਪੰਚ ਬਲਵਿੰਦਰ ਸਿੰਘ ਲੱਡੂ ਹਜਾਰਾ, ਸਰਪੰਚ ਜਸਪਾਲ ਸਿੰਘ ਨਿਹਾਲਾ ਕਿਲਚਾ,ਸਰਪੰਚ ਜਗਜੀ ਤ ਸਿੰਘ ਜੱਗੀ ਗੰਦੂ ਕਿਲਚਾ, ਸਰਪੰਚ ਪਿੱਪਲ ਸਿੰਘ ਸਾਵਣ ਵਾਲੇ ਝੁੱਗੇ, ਸਰਪੰਚ ਸੁਰਜੀਤ ਸਿੰਘ ਮਸਤਾ ਗੱਟੀ ਨੰਬਰ ਇਕ, ਸਰਪੰਚ ਰਜਵੰਤ ਸਿੰਘ ਸੋਢੀ ਰਹੀਮੇ ਕੇ, ਸਰਪੰਚ ਗੁਰਮੇਜ ਸਿੰਘ ਸੁੰਦਰ ਵਾਲੇ ਝੁੱਗੇ, ਸਰਪੰਚ ਅਜਮੇਰ ਸਿੰਘ ਸਿੱਧੂ ਮੁਰਕ ਵਾਲਾ, ਸਰਪੰਚ ਗੁਰਨਾਮ ਸਿੰਘ ਹਜ਼ਾਰਾਂ, ਸਰਪੰਚ ਬਲਜਿੰਦਰ ਸਿੰਘ ਨਵਾਂ ਨਿਹਾਲਾ ਗਿਲਚਾ, ਸਰਪੰਚ ਅਮਨਦੀਪ ਸਿੰਘ, ਮੈਂਬਰ ਸੁੱਚਾ ਸਿੰਘ, ਨੀਲਮ, ਪਰਵੀਨ ਰਾਣੀ, ਮੰਗਲ, ਸੁਖਮੰਦਰ ਸਿੰਘ, ਨਿਸ਼ਾਨ ਸਿੰਘ, ਲੱਖਾ ਵਾਹਕੇ, ਬੱਬਲੂ ਸੰਧੂ, ਸੁਰਜੀਤ ਸਿੰਘ, ਸੰਤੋਖ ਸਿੰਘ, ਗੁਰਰਾਜ ਸਿੰਘ, ਮਨਰਾਜ ਸਿੰਘ, ਜਸਵੰਤ ਸਿੰਘ, ਅਜੀਤ ਸਿੰਘ, ਰੰਗਾ ਸਿੰਘ ਭੁੱਲਰ ਬਲਾਕ ਸਮਿਤੀ ਮੈਂਬਰ, ਗੁਰਮਨ ਸਿੰਘ ਸਰਪੰਚ ਟਿੱਬੀ, ਮਲਕੀਤ ਸਿੰਘ ਸਰਪੰਚ ਅਮਨਦੀਪ ਸਰਪੰਚ ਕੋਟਮੱਤਾ ਲੱਖਾ ਸੰਧੂ ਆਦਿ ਹਾਜ਼ਰ ਸਨ।