ਵਿਧਾਇਕ ਗੋਲਡੀ ਵੱਲੋਂ ਉਮਦੀਵਾਰਾਂ ਦੇ ਨਾਮਜ਼ਾਦਗੀ ਪੱਤਰ ਦਾਖਲ ਕਰਵਾਏ
ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਉਮਦੀਵਾਰਾਂ ਦੇ ਨਾਮਜ਼ਾਦਗੀ ਪੱਤਰ ਦਾਖਲ ਕਰਵਾਏ
Publish Date: Thu, 04 Dec 2025 06:45 PM (IST)
Updated Date: Fri, 05 Dec 2025 04:12 AM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ:14 ਦਸੰਬਰ ਨੂੰ ਪੰਜਾਬ ’ਚ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਅੱਜ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਹਾਜ਼ਰੀ ’ਚ 5 ਵੱਖ –ਵੱਖ ਜ਼ੋਨਾਂ ਦੇ ਉਮੀਦਵਾਰਾਂ ਵੱਲੋਂ ਜ਼ਿਲ੍ਹਾ ਚੋਣ ਅਫਸਰ-ਕਮ-ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ । ਵੱਖ-ਵੱਖ ਜ਼ੋਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ’ਚ ਜੋੜੀ ਅੰਧੇ ਵਾਲਾ ਜ਼ੋਨ ਤੋਂ ਉਮੀਦਵਾਰ ਕੁਲਵੀਰ ਕੌਰ, ਲੱਧੂਵਾਲਾ ਉਤਾੜ ਜ਼ੋਨ ਉਮੀਦਵਾਰ ਰਮਨਪ੍ਰੀਤ ਸਿੰਘ, ਜਲਾਲਾਬਾਦ ਰੂਰਲ ਜ਼ੋਨ ਤੋਂ ਉਮੀਦਵਾਰ ਸਲਮਾ ਰਾਣੀ, ਸਜਰਾਣਾ ਜ਼ੋਨ ਤੋਂ ਉਮੀਦਵਾਰ ਗੁਰਵੀਰ ਸਿੰਘ ਅਤੇ ਬਾਹਮਣੀ ਵਾਲਾ ਜ਼ੋਨ ਤੋਂ ਉਮੀਦਵਾਰ ਨਸੀਬ ਸਿੰਘ ਆਪ ਪਾਰਟੀ ਦੇ ਉਮੀਦਵਾਰ ਵਜੋਂ ਆਪਣੀ ਕਿਸਮਤ ਅੰਜਮਾ ਰਹੇ ਹਨ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਸਮੂਹ ਜੋਨਾਂ ਦੇ ਉਮੀਦਵਾਰਾਂ ਦੀ ਇਹ ਚੋਣ ਸਮੂਹ ਵਰਕਰਾਂ ਦੀ ਇਮਾਨਦਾਰੀ ਅਤੇ ਲੋਕ ਸੇਵਾ ਦੇ ਸਕੰਲਪ ਨੂੰ ਵੇਖਦਿਆਂ ਕੀਤੀ ਹੈ। ਵਿਧਾਇਕ ਗੋਲਡੀ ਨੇ ਆਖਿਆ ਕਿ ਮੈਨੂੰ ਹਲਕਾ ਜਲਾਲਾਬਾਦ ਦੇ ਵੋਟਰਾਂ ’ਤੇ ਮੈਨੂੰ ਪੂਰਾ ਭਰੋਸਾ ਹੈ ਕਿ ਜਨਤਾ ਦੇ ਸਹਿਯੋਗ ਨਾਲ ਸਾਰੇ ਉਮੀਦਵਾਰ ਰਿਕਾਰਡ ਤੋੜ ਜਿੱਤ ਦਰਜ ਕੇ ਪਾਰਟੀ ਦੇ ਝੰਡੇ ਨੂੰ ਹੋਰ ਉੱਚਾ ਚੁੱਕਣਗੇ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਮੂਹ ਉਮੀਦਵਾਰਾਂ ਨੂੰ ਲਾਮਬੰਦ ਕਰਦੇ ਹੋਏ ਕਿ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ, ਸਿੱਖਿਆ , ਸਿਹਤ ਸਹੂਲਤਾਂ ਤੇ ਨਸ਼ੇ ਦੀ ਰੋਕਥਾਮ ਦੇ ਮੁੱਦੇ ਨੂੰ ਲੈ ਕੇ ਡੋਰ ਟੂ ਡੋਰ ਘਰ ਘਰ ਜਾ ਕੇ ਪਾਰਟੀਆਂ ਦੀ ਨੀਤੀਆਂ ਸਬੰਧੀ ਵੋਟਰਾਂ ਨੂੰ ਆਪ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਵੋਟ ਪਾਉਣ ਦੀ ਅਪੀਲ ਕਰਨ ਤਾਂ ਕਿ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਜ਼ਿਲ੍ਹਾ ਪ੍ਰੀਸ਼ਦ ਜੋਨਾਂ ’ਚ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਪਕੜ ਨੂੰ ਮਜ਼ਬੂਤ ਕੀਤਾ ਜਾਵੇ।