ਸ਼ਰਮਨਾਕ: ਵਿਆਹੁਤਾ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਕੀਤੀ ਵਾਇਰਲ, ਪੁਲਿਸ ਨੇ ਨੌਜਵਾਨ 'ਤੇ ਕੱਸਿਆ ਸ਼ਿਕੰਜਾ
ਔਰਤ ਨੇ ਦੱਸਿਆ ਕਿ ਉਸ ਨੇ ਆਪਣਾ ਮੋਬਾਇਲ ਨੰਬਰ ਉਸ ਨੂੰ ਦਿੱਤਾ ਤੇ ਉਹ ਉਸ ਨਾਲ ਗੱਲਬਾਤ ਕਰਨ ਲੱਗ ਪਿਆ । ਹੋਲੀ ਹੋਲੀ ਲਾਡੀ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਫਸਾ ਲਿਆ। ਇਸ ਦੌਰਾਨ ਉਸਨੇ ਕਈ ਵਾਰ ਉਸਦੀਆਂ ਅਸ਼ਲੀਲ ਵੀਡੀਓ ਵੀ ਬਣਾਈਆਂ।
Publish Date: Mon, 11 May 2026 03:26 PM (IST)
Updated Date: Mon, 11 May 2026 03:28 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਇੱਕ ਵਿਆਹੁਤਾ ਔਰਤ ਦੀ ਅਸ਼ਲੀਲ ਵੀਡਿਓ ਬਣਾ ਕੇ ਵਾਇਰਲ ਕਰਨ ਦੇ ਦੋਸ਼ ਵਿਚ ਥਾਣਾ ਮਮਦੋਟ ਪੁਲਿਸ ਨੇ ਇਕ ਨੌਜਵਾਨ ਖਿਲਾਫ 64 ਬੀਐੱਨਐੱਸ, 66-ਈ ਆਈਟੀਆਈ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਔਰਤ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਦਾ ਵਿਆਹ ਰਾਹੁਲ ਨਾਂ ਦੇ ਸ਼ਖਸ ਨਾਲ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਉਸਦਾ ਆਪਣੇ ਪਤੀ ਰਾਹੁਲ ਨਾਲ ਲੜਾਈ ਝਗੜਾ ਹੋ ਗਿਆ ਸੀ। ਲੜਾਈ ਝਗੜਾ ਹੋਣ ਤੋਂ ਬਾਅਦ ਉਹ ਰੁਸ ਕੇ ਮਾਤਾ ਨਹਿਰਾਂ ਵਾਲੀ ਦੇ ਮੰਦਰ ਚਲੀ ਗਈ ਤਾਂ ਉਥੇ ਰੀਤਿਕ ਉਰਫ ਲਾਡੀ ਉਸ ਨੂੰ ਮਿਲਿਆ।
ਔਰਤ ਨੇ ਦੱਸਿਆ ਕਿ ਉਸ ਨੇ ਆਪਣਾ ਮੋਬਾਇਲ ਨੰਬਰ ਉਸ ਨੂੰ ਦਿੱਤਾ ਤੇ ਉਹ ਉਸ ਨਾਲ ਗੱਲਬਾਤ ਕਰਨ ਲੱਗ ਪਿਆ । ਹੋਲੀ ਹੋਲੀ ਲਾਡੀ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਫਸਾ ਲਿਆ। ਇਸ ਦੌਰਾਨ ਉਸਨੇ ਕਈ ਵਾਰ ਉਸਦੀਆਂ ਅਸ਼ਲੀਲ ਵੀਡੀਓ ਵੀ ਬਣਾਈਆਂ।
ਕਰੀਬ 2 ਮਹੀਨੇ ਪਹਿਲਾਂ ਉਹ ਆਪਣੇ ਘਰ ਵਿਚ ਇਕੱਲੀ ਸੀ ਤਾਂ ਰੀਤਿਕ ਉਰਫ ਲਾਡੀ ਉਸ ਦੇ ਘਰ ਆ ਗਿਆ ਤੇ ਉਸ ਨਾਲ ਜ਼ਬਰਦਸਤੀ ਕੀਤੀ । ਔਰਤ ਨੇ ਦੱਸਿਆ ਕਿ ਉਸ ਨੇ ਰਿਤਿਕ ਉਰਫ਼ ਲਾਡੀ ਨੂੰ ਕਿਹਾ ਕਿ ਉਹ ਇਸ ਬਾਰੇ ਕਿਸੇ ਨੂੰ ਨਾਂ ਦੱਸੇ ਉਸ ਦਾ ਘਰ ਖਰਾਬ ਹੋ ਜਾਵੇਗਾ ਤੇ ਉਹ ਉਸ ਨੂੰ ਕਹਿਣ ਲੱਗਾ ਕਿ ਉਹ ਉਸ ਦਿਨ ਦੀ ਅਸ਼ਲੀਲ ਵੀਡਿਓ ਜੋ ਬਣਾਈਆਂ ਹਨ, ਉਹ ਵੀਡਿਓ ਵਾਇਰਲ ਕਰ ਦੇਵੇਗਾ ਤੇ ਉਸ ਦੀ ਬਦਨਾਮੀ ਹੋ ਜਾਵੇਗੀ।
ਔਰਤ ਨੇ ਦੱਸਿਆ ਕਿ ਉਸ ਨੇ ਰੌਲਾ ਪਾਇਆ ਤੇ ਉਹ ਮੌਕੇ ਤੋਂ ਭੱਜ ਗਿਆ । ਬਾਹਰ ਜਾ ਕੇ ਕੇ ਉਸ ਦੀਆਂ ਅਸ਼ਲੀਲ ਵੀਡਿਓ ਵਾਇਰਲ ਕਰ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।