ਮੁਫ਼ਤ ਸ਼ੂਗਰ ਜਾਂਚ ਕੈਂਪ ਦਾ ਸਮਾਂ ਬਦਲਿਆ
ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਵੱਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ ਦਾ ਸਮਾਂ ਬਦਲਿਆ
Publish Date: Fri, 05 Dec 2025 03:55 PM (IST)
Updated Date: Fri, 05 Dec 2025 03:57 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਵੱਲੋਂ ਸਵ.ਜਸਰਾਜ ਕਾਠਪਾਲ ਦੀ ਯਾਦ ਨੂੰ ਸਮਰਪਿਤ ਚਲਾਇਆ ਜਾ ਰਿਹਾ ਪਰਮਾਨੈਂਟ ਮੁਫ਼ਤ ਸ਼ੂਗਰ ਜਾਂਚ ਕੈਂਪ ਹੁਣ ਨਵੇਂ ਸਮੇਂ ਅਨੁਸਾਰ ਸਵੇਰੇ 7:30 ਵਜੇ ਤੋਂ 8:30 ਵਜੇ ਤੱਕ ਲਾਇਆ ਜਾਵੇਗਾ। ਪਹਿਲਾਂ ਇਸ ਕੈਂਪ ਦਾ ਸਮਾਂ ਸਵੇਰੇ 7 ਵਜੇ ਸੀ, ਪਰ ਸਰਦੀ ਦੇ ਮੌਸਮ ਵਿੱਚ ਲੋਕਾਂ ਨੂੰ ਆਉਣ-ਜਾਣ ’ਚ ਆ ਰਹੀ ਅਸੁਵਿਧਾ ਨੂੰ ਦੇਖਦੇ ਹੋਏ ਕਲੱਬ ਨੇ ਸਮਾਂ ਬਦਲਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਲੱਬ ਦੇ ਪ੍ਰੋਜੈਕਟ ਇੰਚਾਰਜ ਲਾਇਨ ਅਸ਼ੋਕ ਗਗਨੇਜਾ, ਦੀਵਾਨ ਸ਼ਹਿਜ਼ਾਦ ਦਹੁਜਾ ਅਤੇ ਗੋਰਵ ਠਠਈ ਨੇ ਦੱਸਿਆ ਕਿ ਸ਼ੂਗਰ ਜਾਂਚ ਕੈਂਪ ਹਰ ਐਤਵਾਰ ਨੂੰ ਅਗਰਵਾਲ ਕਲੋਨੀ ਸੀ ਤੇ ਸ਼੍ਰੀ ਹਨੂੰਮਾਨ ਮੰਦਰ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਹਰ ਉਮਰ ਦੇ ਲੋਕ ਆ ਕੇ ਆਪਣੀ ਸ਼ੂਗਰ ਦੀ ਜਾਂਚ ਕਰਵਾਕੇ ਸਿਹਤ ਬਾਰੇ ਸਹੀ ਜਾਣਕਾਰੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਡਾਇਬਟੀਜ਼ ਇੱਕ ਖਾਮੋਸ਼ ਬੀਮਾਰੀ ਹੈ ਜੋ ਨਿਯਮਿਤ ਜਾਂਚ ਅਤੇ ਸੁਚੇਤ ਰਹਿਣ ਨਾਲ ਹੀ ਕਾਬੂ ਕੀਤੀ ਜਾ ਸਕਦੀ ਹੈ। ਇਸ ਲਈ ਲਾਇਨਜ਼ ਕਲੱਬ ਦਾ ਇਹ ਯਤਨ ਲੋਕਾਂ ਦੀ ਸਿਹਤ ਰੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ।ਉਨ੍ਹਾਂ ਦੱਸਿਆ ਕਿ ਇਸ ਕੈਂਪ ਰਾਹੀਂ ਪਹਿਲਾਂ ਹੀ ਕਈ ਲੋਕਾਂ ਨੂੰ ਸਮੇਂ ’ਤੇ ਸ਼ੂਗਰ ਦੀ ਪਹਚਾਨ ਹੋਈ ਅਤੇ ਉਹ ਇਲਾਜ ਸ਼ੁਰੂ ਕਰ ਸਕੇ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿੱਚ ਵੱਡਾ ਸੁਧਾਰ ਆਇਆ। ਹੈਪੀ ਕਾਠਪਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਭਲਾਈ ਲਈ ਹੋਰ ਸਿਹਤ ਸੰਬੰਧੀ ਪ੍ਰਾਜੈਕਟ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਤਾਂ ਜੋ ਸ਼ਹਿਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ। ਲਾਈਨਸ ਕਲੱਬ ਨੇ ਨਗਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਯਮਿਤ ਤੌਰ ’ਤੇ ਕੈਂਪ ਦਾ ਲਾਭ ਲੈਣ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ।