11 ਤੋਂ ਵੱਧ ਕਿਸਾਨਾਂ ਤੇ ਪੰਚਾਇਤ ’ਤੇ ਵਿਧਾਇਕ ਤੇ ਉਸਦੇ ਪੁੱਤ ਦਰਜ ਕਰਵਾਇਆ ਸੀ ਝੂਠਾ ਪਰਚਾ : ਸੰਧੂ
ਜੇ ਝੂਠੇ ਪਰਚੇ ਤੁਰੰਤ ਰੱਦ ਨਾ ਹੋਏ ਤਾਂ ਵਿਧਾਇਕ ਦੇ ਦਫ਼ਤਰ ਮੂਹਰੇ ਅਣਮਿਥੇ ਸਮੇਂ ਲਈ ਲਗਾਇਆ ਜਾਵੇਗਾ ਧਰਨਾ: ਫੁਰਮਾਨ ਸਿੰਘ ਸੰਧੂ
Publish Date: Fri, 16 Jan 2026 03:56 PM (IST)
Updated Date: Fri, 16 Jan 2026 03:57 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਿਸਾਨਾਂ ਖ਼ਿਲਾਫ਼ ਝੂਠੇ ਅਤੇ ਸਿਆਸੀ ਦਬਾਅ ਨਾਲ ਦਰਜ ਕੀਤੇ ਗਏ ਪਰਚਿਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਾਜਾਇਜ਼ ਪਰਚੇ ਰੱਦ ਨਾ ਕੀਤੇ ਗਏ ਤਾਂ 17 ਜਨਵਰੀ ਨੂੰ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਹਲਕਾ ਜ਼ੀਰਾ ਦੇ ਪਿੰਡ ਵਲਟੋਹਾ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਦੇ ਪ੍ਰਧਾਨ ਸਮੇਤ 11 ਤੋਂ ਵੱਧ ਕਿਸਾਨ ਆਗੂਆਂ ਖ਼ਿਲਾਫ਼ ਪਿੰਡ ਦੀ ਪੰਚਾਇਤ ਅਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਤੇ ਉਨ੍ਹਾਂ ਦੇ ਸਪੁੱਤਰ ਸ਼ੰਕਰ ਕਟਾਰੀਆ ਦੀ ਸ਼ਹਿ ’ਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ। ਫੁਰਮਾਨ ਸਿੰਘ ਸੰਧੂ ਨੇ ਦੋ ਟੁਕ ਸ਼ਬਦਾਂ ਵਿੱਚ ਕਿਹਾ ਕਿ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਜਸਬੀਰ ਸਿੰਘ, ਗੁਰਮੇਲ ਸਿੰਘ,ਮਹਿੰਦਰ ਸਿੰਘ, ਮਨਪ੍ਰੀਤ ਸਿੰਘ, ਬੇਅੰਤ ਸਿੰਘ, ਭਾਗ ਸਿੰਘ,ਸੁਖਚੈਨ ਸਿੰਘ, ਸੁਖਮੰਦਰ ਸਿੰਘ, ਲਖਵਿੰਦਰ ਸਿੰਘ ਆਦਿ ਕਿਸਾਨਾਂ ਖ਼ਿਲਾਫ਼ ਸ਼ਮਸ਼ਾਨਘਾਟ ਵਿੱਚੋਂ ਦਰੱਖ਼ਤ ਵੱਢਣ ਦਾ ਪਰਚਾ ਕਰਨਾ ਸਰਾਸਰ ਨਿਆਂ ਦਾ ਕਤਲ ਹੈ। ਉਨ੍ਹਾਂ ਕਿਹਾ ਕਿ ਹਕੀਕਤ ਵਿੱਚ ਗੁਰਦੁਆਰਾ ਸਾਹਿਬ ਲਈ ਸੰਗਤਾਂ ਵੱਲੋਂ ਬਾਲਣ ਵੱਢਿਆ ਗਿਆ ਸੀ ਅਤੇ ਮੌਕੇ ’ਤੇ ਹੋਰ ਵੀ ਸੰਗਤਾਂ ਮੌਜੂਦ ਸਨ, ਪਰ ਸਿਆਸੀ ਰੰਜਿਸ਼ ਦੇ ਤਹਿਤ ਚੁਣੇ ਹੋਏ ਕਿਸਾਨ ਆਗੂਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਡਰਾਉਣ-ਧਮਕਾਉਣ ਦੀ ਇਹ ਸਾਜ਼ਿਸ਼ ਕਦੇ ਕਾਮਯਾਬ ਨਹੀਂ ਹੋਵੇਗੀ ਅਤੇ ਜੇਕਰ ਪ੍ਰਸ਼ਾਸਨ ਨੇ ਤੁਰੰਤ ਇਨਸਾਫ਼ ਨਾ ਦਿੱਤਾ ਤਾਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਇਸ ਮੌਕੇ ਗੁਰਦੇਵ ਸਿੰਘ ਵਾਰਸ ਵਾਲਾ ਸਰਪ੍ਰਸਤ ਪੰਜਾਬ, ਜਥੇਦਾਰ ਜੋਗਿੰਦਰ ਸਿੰਘ ਸਭਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਢਿੱਲੋਂ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਪਰਗਟ ਸਿੰਘ ਲਹਿਰਾ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ,ਗੈਰੀ ਬੰਡਾਲਾ ਮੀਡੀਆ ਇੰਚਾਰਜ਼, ਸੁਬੇਗ ਸਿੰਘ ਪ੍ਰੈੱਸ ਸਕੱਤਰ ਪੰਜਾਬ, ਸੁਖਚੈਨ ਸਿੰਘ ਬਲਾਕ ਪ੍ਰਧਾਨ ਜ਼ੀਰਾ, ਗੁਰਭੇਜ ਸਿੰਘ ਵਲਟੋਹਾ,ਹਰਦੀਪ ਸਿੰਘ ਕਰਮੂਵਾਲਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ,ਜਰਨੈਲ ਸਿੰਘ ਸਭਰਾ ਪ੍ਰਚਾਰ ਸਕੱਤਰ, ਨਿਸ਼ਾਨ ਸਿੰਘ ਗਿੱਲ ਫੌਜੀ ਬਲਾਕ ਪ੍ਰਧਾਨ ਮਖੂ, ਸਤਨਾਮ ਸਿੰਘ ਫੌਜ਼ੀ ਝਾਮਕੇ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।