12 ਨੂੰ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾਵੇਗਾ : ਪੁਆਰ
12 ਫਰਵਰੀ ਨੂੰ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾਵੇਗਾ:ਬਲਬੀਰ ਸਿੰਘ ਪੁਆਰ
Publish Date: Mon, 09 Feb 2026 04:09 PM (IST)
Updated Date: Mon, 09 Feb 2026 04:11 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ, ਜਲਾਲਾਬਾਦ : ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਪੁਆਰ, ਜਨਰਲ ਸਕੱਤਰ ਰਾਜ ਕੁਮਾਰ ਬਜਾਜ, ਸਰਪ੍ਰਸਤ ਦੇਸ ਰਾਜ ਗਾਂਧੀ, ਪ੍ਰਵੇਸ਼ ਖੰਨਾ ਅਤੇ ਗੁਰਦੀਪ ਸਿੰਘ ਛਾਬੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਜਲਾਲਾਬਾਦ ਦੇ ਐਡਵਾਂਸ ਆਈ ਕੇਅਰ ਸੈਂਟਰ ਦੇ ਸਹਿਯੋਗ ਨਾਲ ਇਸੇ ਹਸਪਤਾਲ ਵਿੱਚ 12 ਫਰਵਰੀ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾ. ਬ੍ਰਹਮਜੋਤ ਸਿੰਘ ਵਾਲੀਆ (ਐਮ.ਬੀ.ਬੀ.ਐੱਸ.) ਈ.ਵੀ.ਆਰ.ਐੱਸ.ਆਈ ਸਰਜਨ ਅਤੇ ਰੈਟੀਨਾ ਸਪੈਸਲਿਸਟ, ਡਾ. ਸ਼ਹਿਜ਼ਾਦ ਪ੍ਰੀਤ ਸਿੰਘ ਬੀ ਓਪਟੋਮ ਸੰਕਰਾ ਆਈ ਹਸਪਤਾਲ ਇੰਦੋਰ ਅਤੇ ਡਾਕਟਰ ਸਵਰਨ ਸਿੰਘ ਬੀ ਐਸ ਸੀ, ਡੀ ਫਰਮਾ ਚੈੱਕਅਪ ਕਰਨਗੇ ਅਤੇ ਲੋੜਵੰਦਾਂ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਚਾਹ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਵਿੱਚ ਸ਼ਾਮਲ ਹੋ ਕੇ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਦੀ ਅਪੀਲ ਕੀਤੀ।