ਪਿੰਡ ਧੰਨਾ ਸ਼ਹੀਦ ਵਿਖੇ ਲਗਾਇਆ ਪਹਿਲਾ ਆਯੂਸ਼ ਮੈਡੀਕਲ ਕੈਂਪ
ਪਹਿਲਾ ਆਯੂਸ਼ ਮੈਡੀਕਲ ਕੈਂਪ ਪਿੰਡ ਧੰਨਾ ਸ਼ਹੀਦ ਵਿਖੇ ਲਗਾਇਆ
Publish Date: Sat, 31 Jan 2026 05:18 PM (IST)
Updated Date: Sat, 31 Jan 2026 05:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ ਆਯੂਰਵੇਦ, ਡਾਕਟਰ ਰਮਨ ਖੰਨਾ, ਜ਼ਿਲ੍ਹਾ ਆਯੂਰਵੇਦਿਕ ਯੂਨਾਨੀ ਅਫ਼ਸਰ ਡਾ. ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾ. ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਪਹਿਲਾ ਆਯੂਸ਼ ਕੈਂਪ, ਪਿੰਡ ਧੰਨਾ ਸ਼ਹੀਦ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੌਜ਼ੂਦਾ ਸਰਪੰਚ ਜਗਦੇਵ ਸਿੰਘ ਖੋਸਾ ਵੱਲੋਂ ਕੀਤਾ ਗਿਆ ਅਤੇ ਸਾਬਕਾ ਸਰਪੰਚ ਬਿੱਕਰ ਸਿੰਘ, ਹੈਪੀ ਸ਼ਰਮਾ, ਪੰਚ ਮਨਜੀਤ ਸਿੰਘ ਖੋਸਾ, ਵਿੱਕੀ ਖੋਸਾ, ਅਮਨਦੀਪ ਖੋਸਾ ਗੋਰਾ ਖੋਸਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋ ਡਾ. ਸੁਮਿਤ ਮੋਂਗਾ, ਡਾ. ਪ੍ਰਵੀਨ ਰਾਣਾ, ਡਾ. ਸੁਮਨ ਧੰਜੂ, ਰਘੂ ਰਾਜਾ, ਸੁਖਪ੍ਰੀਤ ਸਿੰਘ, ਕਿੰਦਰ ਕੌਰ ਉਪਵੈਦ ਅਤੇ ਹੋਮੀਓਪੈਥਿਕ ਵਿਭਾਗ ਵੱਲੋਂ ਡਾ. ਸਤਨਾਮ ਸਿੰਘ ਗਿੱਲ, ਗੁਰਵਿੰਦਰ ਸਿੰਘ, ਵਿਜੈ ਕੁਮਾਰ ਡਿਸਪੈਂਸਰ ਨੇ ਡਿਊਟੀ ਨਿਭਾਈ। ਇਸ ਕੈਂਪ ਵਿਚ 518 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 107 ਫਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।