Ferozpur News: ਕਾਰ ਤੇ ਐਕਟਿਵਾ ਦੀ ਟੱਕਰ ’ਚ ਇਕ ਲੜਕੀ ਦੀ ਮੌਤ, ਦੋ ਔਰਤਾਂ ਜ਼ਖ਼ਮੀ; ਕਾਰ ਚਾਲਕ ਖਿਲਾਫ ਮਾਮਲਾ ਦਰਜ
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਪ੍ਰੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਵਾਰਡ ਨੰਬਰ 4 ਤਲਵੰਡੀ ਭਾਈ ਨੇ ਦੱਸਿਆ ਕਿ ਉਹ ਆਪਣੀ ਲੜਕੀ ਕੋਮਲਪ੍ਰੀਤ ਕੌਰ ਅਤੇ ਆਪਣੀ ਗੁਆਂਢਣ ਮਨਜੀਤ ਕੌਰ ਨਾਲ ਤਲਵੰਡੀ ਭਾਈ ਤੋਂ ਆਪਣੇ ਘਰੇਲੂ ਕੰਮ ਕਰਨ ਲਈ ਆਪਣੀ ਐਕਟਿਵਾ ਨੰਬਰ ਪੀਬੀ 29 ਜੇ 5529 ’ਤੇ ਸਵਾਰ ਹੋ ਪਿੰਡ ਫੈਰੋਕੇ ਨੂੰ ਕੇ ਜਾ ਰਹੇ ਸੀ।
Publish Date: Thu, 28 May 2026 11:53 AM (IST)
Updated Date: Thu, 28 May 2026 11:55 AM (IST)

ਗੌਰਵ ਗੌੜ ਜੌਲੀ ,ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਦੇ ਲਿੰਕ ਰੋਡ ਫੈਰੋਕੇ ਵਿਖੇ ਕਾਰ ਅਤੇ ਐਕਟਿਵਾ ਦੀ ਟੱਕਰ ਵਿਚ ਇਕ ਲੜਕੀ ਦੀ ਮੌਤ ਅਤੇ 2 ਔਰਤਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ 106, 281 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਪ੍ਰੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਵਾਰਡ ਨੰਬਰ 4 ਤਲਵੰਡੀ ਭਾਈ ਨੇ ਦੱਸਿਆ ਕਿ ਉਹ ਆਪਣੀ ਲੜਕੀ ਕੋਮਲਪ੍ਰੀਤ ਕੌਰ ਅਤੇ ਆਪਣੀ ਗੁਆਂਢਣ ਮਨਜੀਤ ਕੌਰ ਨਾਲ ਤਲਵੰਡੀ ਭਾਈ ਤੋਂ ਆਪਣੇ ਘਰੇਲੂ ਕੰਮ ਕਰਨ ਲਈ ਆਪਣੀ ਐਕਟਿਵਾ ਨੰਬਰ ਪੀਬੀ 29 ਜੇ 5529 ’ਤੇ ਸਵਾਰ ਹੋ ਪਿੰਡ ਫੈਰੋਕੇ ਨੂੰ ਕੇ ਜਾ ਰਹੇ ਸੀ। ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਕੋਮਲਪ੍ਰੀਤ ਕੋਰ ਐਕਟਿਵਾ ਚਲਾ ਰਹੀ ਸੀ। ਜਦ ਉਹ ਸਵੇਰੇ ਕਰੀਬ 11.45 ਵਜੇ ਐੱਨਐੱਚ-54 ਹਾਈਵੇ ਤੋਂ ਅੱਗੇ ਲਿੰਕ ਰੋਡ ’ਤੇ ਪਿੰਡ ਫੈਰੋਕੇ ਤੋਂ ਪਿੱਛੋਂ ਚੌਂਕ ਵਿਚ ਪੁੱਜੇ ਤਾਂ ਅੱਗੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਆ ਕੇ ਸਕੂਟਰੀ ਵਿਚ ਸਿੱਧੀ ਟੱਕਰ ਮਾਰੀ ਅਤੇ ਤਿੰਨੋਂ ਜਣੀਆਂ ਐਕਟਿਵਾ ਸਮੇਤ ਪੱਕੀ ਸੜਕ ‘ਤੇ ਡਿੱਗ ਪਈਆਂ ਅਤੇ ਕਾਰ ਸਵਾਰ ਕਾਰ ਮੌਕੇ ਤੋਂ ਭਜਾ ਕੇ ਲੈ ਗਿਆ। ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਨ੍ਹਾਂ ਦੇ ਸੱਟਾਂ ਲੱਗ ਗਈਆਂ। ਜ਼ਿਆਦਾ ਸੱਟਾਂ ਲੱਗੀਆਂ ਹੋਣ ਕਾਰਨ ਉਸ ਦੀ ਲੜਕੀ ਕੋਮਲਪ੍ਰੀਤ ਕੌਰ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ ਤਾਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।