ਬੀਤੇ ਦਿਨੀਂ ਸੰਪੰਨ ਹੋਈਆਂ ਜ਼ਿਲ੍ਹਾ ਪਰੀਸ਼ਦ ਚੋਣਾਂ ਦੇ ਬੁੱਧਵਾਰ ਨੂੰ ਆਏ ਨਤੀਜਿਆਂ ਮੁਤਾਬਿਕ ਜ਼ਿਲ੍ਹਾ ਪਰੀਸ਼ਦ ਫਿਰੋਜ਼ਪੁਰ ਦੀਆਂ 14 ਸੀਟਾਂ ਵਿਚੋਂ ਆਪ ਅਤੇ ਕਾਂਗਰਸ ਦੇ ਹਿੱਸੇ 5-5 ਸੀਟਾਂ ਆਈਆਂ ,ਜਦਕਿ 2 ਸੀਟਾਂ ਸ਼੍ਰੋਮਣੀ ਅਕਾਲੀ ਦਲ ਅਤੇ 2 ਅਜਾਦ ਉਮੀਦਵਾਰਾਂ ਨੇ ਜਿੱਤੀਆਂ।

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ; ਬੀਤੇ ਦਿਨੀਂ ਸੰਪੰਨ ਹੋਈਆਂ ਜ਼ਿਲ੍ਹਾ ਪਰੀਸ਼ਦ ਚੋਣਾਂ ਦੇ ਬੁੱਧਵਾਰ ਨੂੰ ਆਏ ਨਤੀਜਿਆਂ ਮੁਤਾਬਿਕ ਜ਼ਿਲ੍ਹਾ ਪਰੀਸ਼ਦ ਫਿਰੋਜ਼ਪੁਰ ਦੀਆਂ 14 ਸੀਟਾਂ ਵਿਚੋਂ ਆਪ ਅਤੇ ਕਾਂਗਰਸ ਦੇ ਹਿੱਸੇ 5-5 ਸੀਟਾਂ ਆਈਆਂ ,ਜਦਕਿ 2 ਸੀਟਾਂ ਸ਼੍ਰੋਮਣੀ ਅਕਾਲੀ ਦਲ ਅਤੇ 2 ਅਜਾਦ ਉਮੀਦਵਾਰਾਂ ਨੇ ਜਿੱਤੀਆਂ। ਅਜਾਦ ਦੋਵੇਂ ਉਮੀਦਵਾਰ ਸਾਬਕਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੀਆਂ ਪਤਨੀਆਂ ਹਨ,ਜਿੰਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਾ ਸਮੱਰਥਨ ਹਾਸਲ ਸੀ। ਇੰਨ੍ਹਾਂ 14 ਸੀਟਾਂ ਵਿਚੋਂ ਫਿਰੋਜ਼ਪੁਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਜ਼ੀਰਾ,ਫਿਰੋਜ਼ਪੁਰ ਦਿਹਾਤੀ ਅਤੇ ਗੁਰੂਹਰਸਹਾਏ ਦੀਆਂ 4-4 ਸੀਟਾਂ ਹਨ ,ਜਦਕਿ ਫਿਰੋਜ਼ਪੁਰ ਸ਼ਹਿਰੀ ਹਲਕੇ ਦੀਆਂ ਦੋ ਸੀਟਾਂ ਹਨ। ਇੰਨ੍ਹਾਂ ਵਿਚੋਂ ਆਪ ਅਤੇ ਕਾਂਗਰਸ ਨੇ ਮਖੂ ਤੋਂ 2-2 ,ਗੁਰੂਹਰਸਹਾਏ ਤੋਂ 2-2 ਅਤੇ ਫਿਰੋਜ਼ਪੁਰ ਸ਼ਹਿਰੀ ਤੋਂ 1 -1 ਇਕ ਸੀਟ ਹਾਸਲ ਕੀਤੀ । ਜਦਕਿ ਫਿਰੋਜ਼ਪੁਰ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਅਤੇ ਅਜਾਦ ਨੇ 2-2 ਸੀਟਾਂ ਹਾਸਲ ਕੀਤੀਆਂ। ਇੰਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਇਕ ਵੀ ਸੀਟ ਹਾਸਲ ਨਹੀਂ ਹੋਈ । ਜ਼ਿਲ੍ਹਾ ਪਰੀਸ਼ਦ ’ਚ ਜੇਤੂ ਉਮੀਂਦਵਾਰਾਂ ਦਾ ਵੇਰਵਾ
----------------------------------------------------------------------------
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 1-ਜੰਡਵਾਲਾ (ਵਿਧਾਨ ਸਭਾ ਹਲਕਾ ਗੁਰੂਹਰਸਹਾਏ)
ਤੋਂ ਕਾਂਗਰਸ ਦੀ ਸ਼ਿਮਲੋ ਰਾਣੀ ਜਿੱਤੀ।
..................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 2 ਰਾਣਾ ਈਸਾ ਪੰਜ ਗਰਾਈਂ (ਵਿਧਾਨ ਸਭਾ ਹਲਕਾ ਗੁਰੂਹਰਸਹਾਏ)
ਤੋਂ ਆਪ ਦੇ ਬਲਦੇਵ ਸਿੰਘ ਨੇ ਬਾਜੀ ਮਾਰੀ ।
...........................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 3 ਦੋਨਾ ਮੱਤੜ (ਵਿਧਾਨ ਸਭਾ ਹਲਕਾ ਗੁਰੂਹਰਸਹਾਏ)
ਕਾਂਗਰਸ ਦੀ ਮਹਿੰਦਰੋ ਬੀਬੀ।
..........................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 4 ਕੜਮਾ (ਵਿਧਾਨ ਸਭਾ ਹਲਕਾ ਗੁਰੂਹਰਸਹਾਏ)
ਅਕਾਲੀ ਦਲ ਦੇ ਹਰਜਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ।
............................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 5 ਜੋਧਪੁਰ (ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ )
ਆਪ ਦੇ ਮੇਜਰ ਸਿੰਘ ਨੇ ਬਾਜੀ ਜਿੱਤੀ।
...........................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 6 ਅਲੀ ਕੇ (ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ) ਤੋਂ
ਆਪ ਦੇ ਬੋਹੜ ਸਿੰਘ ਜੇਤੂ।
...........................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 7 ਆਰਿਫ ਕੇ (ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ )
ਤੋਂ ਕਾਂਗਰਸ ਦੇ ਬਲਵੀਰ ਸਿੰਘ ਬਾਠ ਨੇ ਜਿੱਤ ਹਾਸਲ ਕੀਤੀ
.................................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 8 ਬਾਜੀਦਪੁਰ (ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ )
ਅਜਾਦ ਉਮੀਦਵਾਰ ਮਨਦੀਪ ਕੌਰ ਸੇਖੋਂ ਜੇਤੂ।
..................................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 9 ਸ਼ੇਰਖਾਂ (ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ )
ਤੋਂ ਅਕਾਲੀ ਦਲ ਦੀ ਮਨਜੀਤ ਕੌਰ ਚੋਣ ਜਿੱਤੀ।
.......................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 10,ਫਿਰੋਜ਼ਸ਼ਾਹ (ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ )
ਤੋਂ ਅਜਾਦ ਉਮੀਦਵਾਰ ਕੁਲਜੀਤ ਕੌਰ ਸੇਖੋਂ ਜਿੱਤੀ।
...........................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 11 ਵਕੀਲਾਂ ਵਾਲਾ (ਵਿਧਾਨ ਸਭਾ ਹਲਕਾ ਜ਼ੀਰਾ )
ਤੋਂ ਆਪ ਦੇ ਸ਼ੰਕਰ ਕਟਾਰੀਆ ਚੋਣ ਜਿੱਤੇ।
................................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 12 ਸ਼ਾਹ ਵਾਲਾ (ਵਿਧਾਨ ਸਭਾ ਹਲਕਾ ਜ਼ੀਰਾ )
ਤੋਂ ਕਾਂਗਰਸ ਦੀ ਕੁਲਵਿੰਦਰ ਕੌਰ ਨੇ ਜਿੱਤ ਹਾਸਲ ਕੀਤੀ।
.............................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 13 ਫਤਿਹਗੜ੍ਹ ਸਭਰਾ (ਵਿਧਾਨ ਸਭਾ ਹਲਕਾ ਜ਼ੀਰਾ )
ਤੋਂ ਕਾਂਗਰਸ ਦੀ ਕੁਲਵਿੰਦਰ ਕੌਰ ਗਿੱਲ ਨੇ ਜਿੱਤ ਦਰਜ ਕੀਤੀ।
..................................
ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 14 ਅਕਬਰ ਵਾਲਾ (ਵਿਧਾਨ ਸਭਾ ਹਲਕਾ ਜ਼ੀਰਾ )
ਤੋਂ ਆਪ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ।