ਡੀਸੀ ਆਫ਼ਿਸ ਫ਼ਾਜ਼ਿਲਕਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ਮੋਡ 'ਤੇ ਪ੍ਰਸ਼ਾਸਨ
ਫਾਜ਼ਿਲਕਾ ਡੀਸੀ ਆਫ਼ਿਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ਮੋਡ 'ਤੇ ਪ੍ਰਸ਼ਾਸਨ
Publish Date: Fri, 16 Jan 2026 05:20 PM (IST)
Updated Date: Fri, 16 Jan 2026 05:22 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਸ਼ੁੱਕਰਵਾਰ ਸਵੇਰੇ ਫ਼ਾਜ਼ਿਲਕਾ ਵਿਖੇ ਪ੍ਰਸ਼ਾਸਨ ਦੀ ਈਮੇਲ ਆਈਡੀ ਤੇ ਡੀਸੀ ਦਫਤਰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਲਈ ਇੱਕ ਈਮੇਲ ਆਈ। ਈਮੇਲ ਪੜ੍ਹਨ ਤੋਂ ਬਾਅਦ, ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੂਰੇ ਡੀਸੀ ਦਫਤਰ ਦਾ ਪਹਿਲ ਦੇ ਆਧਾਰ ਤੇ ਦੌਰਾ ਕੀਤਾ ਗਿਆ। ਇਸ ਮੌਕੇ ਤੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਈਮੇਲ ਆਈਡੀ ਤੇ ਇੱਕ ਧਮਕੀ ਭਰਿਆ ਮੇਲ ਆਇਆ ਹੈ। ਜਿਸ ਵਿੱਚ ਲਿਖਿਆ ਹੈ ਕਿ ਡੀਸੀ ਦਫਤਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਪੁਲਿਸ ਪਾਰਟੀ ਨੇ ਡੀਸੀ ਦਫਤਰ ਦੀ ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਅਤੇ ਡੀਸੀ ਦਫਤਰ ਦੇ ਹਰ ਕਮਰੇ ਦੀ ਤਲਾਸ਼ੀ ਲਈ। ਉਨ੍ਹਾਂ ਕਿਹਾ ਕਿ ਜਾਨ-ਮਾਲ ਦੀ ਰੱਖਿਆ ਕਰਨਾ ਪੁਲਿਸ ਪ੍ਰਸ਼ਾਸਨ ਦਾ ਫਰਜ਼ ਹੈ। ਪਰ ਇਹ ਧਮਕੀ ਭਰਿਆ ਈਮੇਲ ਇੱਕ ਅਫਵਾਹ ਹੈ। ਕਿਉਂਕਿ ਕਈ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਧਮਕੀ ਭਰੇ ਈਮੇਲ ਮਿਲੇ ਹਨ। ਫ਼ਾਜ਼ਿਲਕਾ ਪੁਲਿਸ ਇਸ ਸਮੇਂ ਅਲਰਟ ਮੋਡ ਤੇ ਹੈ। ਫਾਜ਼ਿਲਕਾ ਦੇ ਡੀਸੀ ਦਫਤਰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਨੂੰ ਬੰਬ ਨਾਲ ਉਡਾ ਦੇਣ ਸਬੰਧੀ ਫਾਜ਼ਿਲਕਾ ਡੀਸੀ ਦੀ ਮੇਲ ’ਤੇ ਜਦੋਂ ਧਮਕੀ ਪ੍ਰਾਪਤ ਹੋਈ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਉਪਰੰਤ ਤੁਰੰਤ ਸਾਰੇ ਸਟਾਫ਼ ਅਤੇ ਹੋਰ ਲੋਕਾਂ ਨੂੰ ਬਾਹਰ ਜਾਣ ਲਈ ਕਿਹਾ ਗਿਆ। ਪੁਲੀਸ ਡੌਗ ਸਕੁਐਡ ਅਤੇ ਬੰਬ ਨਕਾਰਾ ਕਰਨ ਵਾਲੇ ਦਸਤਿਆਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਬਹੁਤ ਬਾਰੀਕੀ ਨਾਲ ਸਾਰੀ ਚੈਕਿੰਗ ਕੀਤੀ। ਉਨ੍ਹਾਂ ਵੱਲੋਂ ਹਰ ਕਮਰੇ ਵਿੱਚ ਪਈਆਂ ਅਲਮੀਰੀਆਂ ਤੱਕ ਦੀ ਚੈਕਿੰਗ ਕੀਤੀ ਗਈ। ਪੁਲੀਸ ਵੱਲੋਂ ਪੂਰੀ ਚੈਕਿੰਗ ਕਰ ਲੈਣ ਉਪਰੰਤ ਹੀ ਇੱਥੇ ਕੰਮਕਾਜ ਦੁਬਾਰਾ ਸ਼ੁਰੂ ਕਰਵਾਇਆ ਗਿਆ। ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਈਮੇਲ ਆਈਡੀ ਤੇ ਇੱਕ ਧਮਕੀ ਭਰਿਆ ਮੇਲ ਆਇਆ ਹੈ। ਜਿਸ ਵਿੱਚ ਲਿਖਿਆ ਹੈ ਕਿ ਡੀਸੀ ਦਫਤਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਪੁਲਿਸ ਪਾਰਟੀ ਨੇ ਡੀਸੀ ਦਫਤਰ ਦੀ ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਅਤੇ ਡੀਸੀ ਦਫਤਰ ਦੇ ਹਰ ਕਮਰੇ ਦੀ ਤਲਾਸ਼ੀ ਲਈ। ਉਨ੍ਹਾਂ ਕਿਹਾ ਕਿ ਜਾਨ-ਮਾਲ ਦੀ ਰੱਖਿਆ ਕਰਨਾ ਪੁਲਿਸ ਪ੍ਰਸ਼ਾਸਨ ਦਾ ਫਰਜ਼ ਹੈ। ਪਰ ਇਹ ਧਮਕੀ ਭਰਿਆ ਈਮੇਲ ਇੱਕ ਅਫਵਾਹ ਹੈ। ਕਿਉਂਕਿ ਕਈ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਧਮਕੀ ਭਰੇ ਈਮੇਲ ਮਿਲੇ ਹਨ। ਫ਼ਾਜ਼ਿਲਕਾ ਪੁਲਿਸ ਇਸ ਸਮੇਂ ਅਲਰਟ ਮੋਡ ਤੇ ਹੈ। ਉਨ੍ਹਾਂ ਦੱਸਿਆ ਕਿ ਮੇਲ ਭੇਜਣ ਵਾਲੇ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ। ਧਮਕੀ ਕਾਰਨ ਫਾਜ਼ਿਲਕਾ ਡੀਸੀ ਦਫਤਰ ਦਾ ਕੰਮਕਾਰ ਪ੍ਰਭਾਵਿਤ ਫਾਜ਼ਿਲਕਾ ਦੇ ਡੀਸੀ ਦਫਤਰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਕਥਿਤ ਧਮਕੀ ਆਉਣ ਤੋਂ ਬਾਅਦ ਅਚਾਨਕ ਹੀ ਡੀਸੀ ਦਫਤਰ ਵਿੱਚ ਹਫੜਾ-ਤਫੜੀ ਮਚ ਗਈ। ਕੁਝ ਪਲਾਂ ਵਿੱਚ ਹੀ ਤਹਿਸੀਲ ਕੰਪਲੈਕਸ ਅੰਦਰਲੇ ਦਫ਼ਤਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਅਤੇ ਕਾਫ਼ੀ ਸਮੇਂ ਤੱਕ ਦਫ਼ਤਰਾਂ ਦਾ ਕੰਮ-ਕਾਜ ਪ੍ਰਭਾਵਿਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਸਵੇਰ ਵੇਲੇ ਅਚਾਨਕ ਹੀ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਫਾਜ਼ਿਲਕਾ ਪੁਲੀਸ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਦੇ ਦਫ਼ਤਰਾਂ ਵਿੱਚ ਸਰਚ ਕੀਤੀ ਅਤੇ ਕਾਫ਼ੀ ਦੇਰ ਦੀ ਕਾਰਵਾਈ ਤੋਂ ਬਾਅਦ ਕਿਸੇ ਤਰ੍ਹਾਂ ਦੀ ਸ਼ੱਕੀ ਵਸਤ ਨਾ ਹੋਣ ਦੀ ਪੁਸ਼ਟੀ ਕੀਤੀ। ਕਰੀਬ ਤਿੰਨ ਘੰਟੇ ਦੀ ਸਰਚ ਤੋਂ ਬਾਅਦ ਤਹਿਸੀਲ ਕੰਪਲੈਕਸ ਵਿੱਚ ਕੰਮ ਮੁੜ ਸ਼ੁਰੂ ਹੋ ਸਕਿਆ। ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੇ ਈ-ਮੇਲ ਚ ਲਿਖਿਆ ਕਿ ਤਾਮਿਲਨਾਡੂ ਦੇ ਕਾਂਸਟੇਬਲਾਂ ਨੂੰ ਨਿਵੇਥਾ ਪੇਥੁਰਾਜ ਤੇ ਹੋਰ ਡੀਐਮਕੇ ਆਗੂਆਂ ਦੇ ਕੱਪੜੇ ਤੇ ਗੰਦੇ ਭਾਂਡੇ ਸਾਫ਼ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਕਾਰਨ ਕਈਆਂ ਨੂੰ ਅਪਮਾਨ ਅਤੇ ਦਸਤ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ, ਕਸ਼ਮੀਰ ਆਈਐਸਕੇਪੀ ਮੈਂਬਰਾਂ ਦੇ ਨਾਲ-ਨਾਲ ਡੀਐਮਕੇ ਦੇ ਸਾਬਕਾ ਮੈਂਬਰਾਂ ਨੇ ਅੱਜ ਤੁਹਾਡੀ ਬੈਂਕ ਸ਼ਾਖਾ ਨੂੰ ਨਿਸ਼ਾਨਾ ਬਣਾਇਆ ਹੈ।