ਵਿਧਾਇਕ ਭੁੱਲਰ ਦਾ ਇਹ ਵੀ ਦਾਅਵਾ ਹੈ ਕਿ ਪੰਚਾਇਤੀ ਅਤੇ ਸਥਾਨਕ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਗਈਆਂ ਹਨ, ਜਿਸ ਨਾਲ ਲੋਕਤੰਤਰ ਨੂੰ ਮਜ਼ਬੂਤੀ ਮਿਲੀ ਹੈ। ਕੁੱਲ ਮਿਲਾ ਕੇ, ਰਣਬੀਰ ਭੁੱਲਰ ਦਾ ਇਹ ਰਿਪੋਰਟ ਕਾਰਡ ਵਿਕਾਸ ਭਰਪੂਰ ਤਾਂ ਹੈ, ਪਰ ਭੁੱਲਰ ਵੱਲੋਂ ਕਰਵਾਏ ਵਿਕਾਸ ਨੂੰ ਉਹ ਪ੍ਰਚਾਰ ਨਹੀਂ ਮਿਲਿਆ,ਜੋ ਮਿਲਣਾ ਚਾਹੀਦਾ ਸੀ ।

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ: ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਵਿੱਚ ਸਿਹਤ, ਸੜਕਾਂ, ਬਿਜਲੀ ਅਤੇ ਟੂਰਿਜ਼ਮ ਖੇਤਰ ਵੱਲ ਖਾਸ ਧਿਆਨ ਦਿੱਤਾ ਹੈ। ਇਸ ਸਬੰਧੀ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਦੌਰਾਨ ਵਿਧਾਇਕ ਰਣਬੀਰ ਭੁੱਲਰ ਨੇ ਦੱਸਿਆ ਕਿ ਫਿਰੋਜ਼ਪੁਰ ਨੂੰ “ਵਿਸ਼ਵ ਪੱਧਰ ਦੀ ਟੂਰਿਜ਼ਮ ਹੱਬ” ਬਣਾਉਣ ਦੀ ਦਿਸ਼ਾ ਵਿੱਚ ਕਈ ਪ੍ਰੋਜੈਕਟ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਸਾਰਾਗੜ੍ਹੀ ਮਿਊਜ਼ਿਅਮ ਅਤੇ ਸਾਰਾਗੜ੍ਹੀ ਯਾਦਗਾਰ ਦਾ 2024-25 ਵਿੱਚ ਉਦਘਾਟਨ ਕੀਤਾ ਗਿਆ ਹੈ, ਜਦਕਿ ਹੂਸੈਨੀਵਾਲਾ ਸ਼ਹੀਦੀ ਸਮਾਰਕਾਂ ਦੇ ਸੁਧਾਰ ਲਈ ਕਰੀਬ 25 ਕਰੋੜ ਰੁਪਏ ਦੇ ਕੰਮ ਜਾਰੀ ਹਨ। ਇਹ ਪ੍ਰੋਜੈਕਟ ਫਿਰੋਜ਼ਪੁਰ ਨੂੰ ਇਤਿਹਾਸਕ ਅਤੇ ਸੈਰ-ਸਪਾਟਾ ਨਕਸ਼ੇ ’ਤੇ ਉਭਾਰਣ ਵਿੱਚ ਅਹਿਮ ਰੋਲ ਅਦਾ ਕਰਨਗੇ। ਬੁਨਿਆਦੀ ਢਾਂਚੇ ਦੀ ਗੱਲ ਕਰੀਏ ਤਾਂ ਲਗਭਗ 70 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਦੀਆਂ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਇਸ ਤੋਂ ਇਲਾਵਾ 3 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਰਿੰਗ ਮੇਨ ਬਿਜਲੀ ਪ੍ਰੋਜੈਕਟ ਤਿਆਰ ਕੀਤਾ ਗਿਆ, ਜਿਸ ਨਾਲ ਸ਼ਹਿਰ ਨੂੰ ਦੂਜਾ ਬਿਜਲੀ ਸੋਰਸ ਮਿਲਿਆ ਹੈ ਅਤੇ ਸਪਲਾਈ ਹੋਰ ਭਰੋਸੇਯੋਗ ਬਣੀ ਹੈ। ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਪਿੰਡ ਅਰਮਾਨਪੁਰਾ ਵਿੱਚ 4 ਕਰੋੜ ਰੁਪਏ ਨਾਲ 25 ਬੈਡ ਦਾ ਮਿਨੀ ਹਸਪਤਾਲ ਤਿਆਰ ਕੀਤਾ ਗਿਆ ਹੈ, ਜਦਕਿ ਸ਼ਹਿਰ ਵਿੱਚ ਹੋਰ ਵੀ ਨਵੇਂ ਮੁਹੱਲਾ ਕਲਿਨਿਕ ਬਣਾਏ ਗਏ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 36 ਪਿੰਡਾਂ ਵਿੱਚ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਖੇਡ ਢਾਂਚੇ ’ਚ ਵੀ ਨਿਵੇਸ਼ ਕੀਤਾ ਗਿਆ ਹੈ। ਵਿਧਾਇਕ ਭੁੱਲਰ ਦਾ ਇਹ ਵੀ ਦਾਅਵਾ ਹੈ ਕਿ ਪੰਚਾਇਤੀ ਅਤੇ ਸਥਾਨਕ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਗਈਆਂ ਹਨ, ਜਿਸ ਨਾਲ ਲੋਕਤੰਤਰ ਨੂੰ ਮਜ਼ਬੂਤੀ ਮਿਲੀ ਹੈ। ਕੁੱਲ ਮਿਲਾ ਕੇ, ਰਣਬੀਰ ਭੁੱਲਰ ਦਾ ਇਹ ਰਿਪੋਰਟ ਕਾਰਡ ਵਿਕਾਸ ਭਰਪੂਰ ਤਾਂ ਹੈ, ਪਰ ਭੁੱਲਰ ਵੱਲੋਂ ਕਰਵਾਏ ਵਿਕਾਸ ਨੂੰ ਉਹ ਪ੍ਰਚਾਰ ਨਹੀਂ ਮਿਲਿਆ,ਜੋ ਮਿਲਣਾ ਚਾਹੀਦਾ ਸੀ ।
ਟਰੈਫਿਕ ਜਾਮ ਤੋਂ ਮਿਲੇਗੀ ,ਸਰਕੁਲਰ ਰੋਡ ਤੇ ਮਾਲ ਰੋਡ 10-10 ਫੁੱਟ ਤੱਕ ਹੋਵੇਗੀ ਚੋੜੀ
ਬੀਤੇ ਕਈ ਸਾਲਾਂ ਤੋਂ ਟਰੈਫਿਕ ਜਾਮ ਤੋਂ ਲੋਕਾਂ ਨੂੰ ਨਿਜਾਤ ਦੁਆਉਣ ਲਈ ਸ਼ਹਿਰ ਦੀ ਸਰਕੂਲਰ ਰੋਡ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੈ। ਮਾਲ ਰੋਡ ਨੂੰ ਚੋੜਾ ਕਰਨ, ਨਵੀਆਂ ਸੜਕਾਂ ਬਣਾਉਣ ਅਤੇ ਨਿਜ਼ਾਮਦੀਨ ਬਸਤੀ ਅਤੇ ਮੋਗਾ ਲਾਈਨ ਵਾਲੇ ਆਰਓਬੀ ਪੁੱਲਾਂ ਦੇ ਪ੍ਰੋਜੈਕਟ ਵੀ ਅਗਲੇ ਪੜਾਅ ਵਿੱਚ ਹਨ।