ਬਿਜਲੀ ਬੋਰਡ ਦੇ ਕਾਮਿਆਂ ਨੇ ਕਾਨੂੰਨ ਦੀਆਂ ਕਾਪੀਆਂ ਕੇ ਸਾੜ ਕੇ ਕੀਤਾ ਪ੍ਰਦਰਸ਼ਨ
ਬਿਜਲੀ ਬੋਰਡ ਦੇ ਕਾਮਿਆਂ ਨੇ ਚਾਰ ਨਵੇਂ ਲੇਬਰ ਕਾਨੂੰਨਾਂ ਦੇ ਵਿਰੋਧ ਵਿਚ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ
Publish Date: Wed, 26 Nov 2025 04:59 PM (IST)
Updated Date: Wed, 26 Nov 2025 05:02 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਬੁੱਧਵਾਰ ਨੂੰ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਪੰਜਾਬ ਦੀ ਪੂਰੇ ਪੰਜਾਬ ਅੰਦਰ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਚਾਰ ਨਵੇਂ ਲੇਬਰ ਕਾਨੂੰਨਾਂ ਦੇ ਵਿਰੋਧ ਵਿਚ ਡਵੀਜ਼ਨ ਪੱਧਰ ਉਪਰ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਦੀ ਕਾਲ ਉਪਰ ਸਿਟੀ ਡਵੀਜ਼ਨ ਫਿਰੋਜ਼ਪੁਰ, ਸਬ ਅਰਬਨ ਫਿਰੋਜ਼ਪੁਰ, ਡਵੀਜ਼ਨ ਅਤੇ ਇੰਜੀਨੀਅਰ ਐਸੋਸੀਏਸ਼ਨ ਦੇ ਮੁਲਾਜ਼ਮ ਸਾਥੀਆਂ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਇਸ ਕਾਨੂੰਨ ਦੇ ਨੁਕਸਾਨ ਬਾਰੇ ਸਾਥੀਆਂ ਨੂੰ ਜਾਣੂ ਕਰਵਾਇਆ ਗਿਆ। ਜਥੇਬੰਦੀ ਵੱਲੋਂ ਆਏ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਂਦਾ ਹੈ ਅਤੇ ਜਥੇਬੰਦੀ ਇਸ ਕਾਨੂੰਨਾਂ ਦਾ ਹੋਣ ਤਕ ਵਿਰੋਧ ਕਰਦੀ ਰਹੇਗੀ। ਗੇਟ ਰੈਲੀ ਵਿਚ ਰਮਨਦੀਪ ਸਿੰਘ ਪ੍ਰਧਾਨ ਸਰਕਲ ਫਿਰੋਜ਼ਪੁਰ, ਰਜਿੰਦਰ ਸ਼ਰਮਾ ਸਬ ਅਰਬਨ ਡਵੀਜ਼ਨ ਪ੍ਰਧਾਨ, ਗੁਰਦੇਵ ਸਿੰਘ ਸਕੱਤਰ ਸਿਟੀ ਡਵੀਜ਼ਨ, ਕੁਲਵੰਤ ਸਿੰਘ ਸਕੱਤਰ ਸਬ ਅਰਬਨ ਡਵੀਜ਼ਨ, ਤਰੇਸਮ ਕੁਮਾਰ ਸਹਾਇਕ ਸਕੱਤਰ ਸਿਟੀ ਡਵੀਜ਼ਨ ਅਤੇ ਮਨਦੀਪ ਸਿੰਘ ਆਗੂੰ ਇੰਜੀਨੀਅਰ ਐਸੋਸੀਏਸ਼ਨ ਨੇ ਸੰਬੋਧਨ ਕੀਤਾ।