ਈਸੀਟੀਏ ਵੱਲੋਂ ਨਵੇਂ ਵਾਈਸ-ਚਾਂਸਲਰ ਦਾ ਸਵਾਗਤ
ਈਸੀਟੀਏ ਵੱਲੋਂ ਨਵੇਂ ਵਾਈਸ-ਚਾਂਸਲਰ ਦਾ ਸਵਾਗਤ
Publish Date: Sun, 18 Jan 2026 04:07 PM (IST)
Updated Date: Sun, 18 Jan 2026 04:10 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੀ ਇੰਜੀਨੀਅਰਿੰਗ ਕਾਲਜ ਟੀਚਰਜ਼ ਐਸੋਸੀਏਸ਼ਨ ਵੱਲੋਂ ਨਵੇਂ ਨਿਯੁਕਤ ਵਾਈਸ-ਚਾਂਸਲਰ ਪ੍ਰੋ. ਸੁਰੇਸ਼ ਕੁਮਾਰ ਸ਼ਰਮਾ ਦਾ ਯੂਨੀਵਰਸਿਟੀ ਦਾ ਕਾਰਜਭਾਰ ਸੰਭਾਲਣ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਈਸੀਟੀਏ ਦੇ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਨੇ ਪ੍ਰੋ. ਸ਼ਰਮਾ ਨੂੰ ਇਕ ਪ੍ਰਤਿਸ਼ਠਤ ਅਕਾਦਮਿਕ ਵਿਦਵਾਨ ਅਤੇ ਦੂਰਦਰਸ਼ੀ ਪ੍ਰਸ਼ਾਸਕ ਦੱਸਦਿਆਂ ਉਨ੍ਹਾਂ ਦੀ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋ. ਸ਼ਰਮਾ ਦਾ ਸਿਖਲਾਈ, ਖੋਜ ਅਤੇ ਅਕਾਦਮਿਕ ਅਗਵਾਈ ਵਿਚ ਵਿਸ਼ਾਲ ਤਜਰਬਾ ਯੂਨੀਵਰਸਿਟੀ ਲਈ ਲਾਭਦਾਇਕ ਸਾਬਤ ਹੋਵੇਗਾ। ਈਸੀਟੀਏ ਨੇ ਨਵੇਂ ਵਾਈਸ-ਚਾਂਸਲਰ ਨੂੰ ਅਕਾਦਮਿਕ ਸ਼੍ਰੇਸ਼ਠਤਾ, ਫੈਕਲਟੀ ਵਿਕਾਸ, ਖੋਜ ਪ੍ਰੋਤਸਾਹਨ ਅਤੇ ਵਿਦਿਆਰਥੀ ਕੇਂਦਰਿਤ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਐਸੋਸੀਏਸ਼ਨ ਨੇ ਵਿਸ਼ਵਾਸ ਜਤਾਇਆ ਕਿ ਪ੍ਰੋ. ਸ਼ਰਮਾ ਦੀ ਅਗਵਾਈ ਹੇਠ ਯੂਨੀਵਰਸਿਟੀ ਢਾਂਚਾਗਤ ਵਿਕਾਸ, ਨਵੀਨਤਾ ਅਤੇ ਸੰਸਥਾਗਤ ਉੱਨਤੀ ਦੇ ਨਵੇਂ ਮੁਕਾਮ ਹਾਸਲ ਕਰੇਗੀ। ਇਸ ਮੌਕੇ ਈਸੀਟੀਏ ਦੇ ਪ੍ਰਧਾਨ ਡਾ. ਦਪਿੰਦਰ ਦੀਪ ਸਿੰਘ ਨੇ ਵਾਈਸ-ਚਾਂਸਲਰ ਨੂੰ ਗੁਲਦਸਤਾ ਭੇਟ ਕੀਤਾ। ਉਨ੍ਹਾਂ ਦੇ ਨਾਲ ਪ੍ਰੋ. ਰਜਨੀ ਉਪ ਪ੍ਰਧਾਨ, ਡਾ. ਸਨੀ ਬਹਿਲ ਮਹਾਂ ਸਚਿਵ, ਡਾ. ਨਵਤੇਜ ਸਿੰਘ ਘੁੰਮਣ ਪੀਆਰਓ, ਡਾ. ਆਰਪੀ ਸਿੰਘ ਡਨ ਸਟੂਡੈਂਟ ਵੈਲਫੇਅਰ, ਤੇਜਪਾਲ ਲਾਇਬ੍ਰੇਰੀਅਨ ਅਤੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ।