ਅਧਿਆਪਕਾਂ ਦੀ ਪ੍ਰਤਿਭਾ ਨੂੰ ਨਿਖਾਰਦੇ ਮੁਕਾਬਲੇ : ਡੀਈਓ ਅਰੋੜਾ
ਜ਼ਿਲ੍ਹਾ ਪੱਧਰੀ ਅਧਿਆਪਕ ਉਤਸਵ ਕਰਵਾਇਆ ਗਿਆ
Publish Date: Sun, 07 Dec 2025 05:10 PM (IST)
Updated Date: Sun, 07 Dec 2025 05:12 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੀ ਯੋਗ ਅਗਵਾਈ ਹੇਠ ਅਧਿਆਪਕ ਉਤਸਵ ਸਰਕਾਰੀ ਹਾਈ ਸਕੂਲ ਝੋਕ ਹਰੀਹਰ ਵਿਖੇ ਕਰਵਾਇਆ ਗਿਆ। ਇਸ ਅਧਿਆਪਕ ਉਤਸਵ ਵਿਚ 123 ਅਧਿਆਪਕਾਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਧਿਆਪਨ ਨਾਲ ਸਬੰਧਤ ਮਾਡਲ ਚਾਰਟ ਕਿਰਿਆਵਾਂ ਸਿੱਖਣ ਐਪਸ ਖੇਡਾਂ ਵਿਸ਼ੇਸ਼ ਕਿੱਟਾਂ ਸੁੰਦਰ ਲਿਖਾਈ ਆਈ ਟੀ ਟੂਲ ਵਰਗੀਆਂ ਕਿਰਿਆਵਾਂ ਵਿਚ ਅਧਿਆਪਕਾਂ ਨੇ ਕੁੱਲ 10 ਕੈਟਾਗਰੀ ਵਿਚ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਮਨੀਲਾ ਅਰੋੜਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਉਨ੍ਹਾਂ ਦੇ ਸਿੱਖਣ ਸਿਖਾਣ ਪ੍ਰਕਿਰਿਆ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੇ ਹਨ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਅਜਿਹਾ ਵਰਗ ਹੈ ਜੋ ਸਮਾਜ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਅਜਿਹੀਆਂ ਕਿਰਿਆਵਾਂ ਅਧਿਆਪਕਾਂ ਦੀ ਕਾਬਲੀਅਤ ਨੂੰ ਬਹੁਤ ਦੂਰ ਤੱਕ ਲੈ ਜਾਂਦੀਆਂ ਹਨ। ਸਕੂਲ ਮੁਖੀ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਸਮੁੱਚੇ ਸਟਾਫ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸਨ ਸਕੂਲ ਮੁਖੀ ਅਵਤਾਰ ਸਿੰਘ ਨੇ ਕਿਹਾ ਕਿ ਅਸਲ ਅਧਿਆਪਕ ਉਹੀ ਹੈ ਜੋ ਹਮੇਸ਼ਾ ਸਿੱਖਣ ਦੀ ਤਾਂਗ ਰੱਖਦਾ ਹੈ। ਅਧਿਆਪਕਾਂ ਵੱਲੋਂ ਵਿਲੱਖਣ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਅੱਤ ਆਧੁਨਿਕ ਕਿਰਿਆਵਾਂ ਨਾਲ ਸਭ ਦਾ ਮਨ ਮੋਹ ਲਿਆ, ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸਹਾਇਕ ਸਮੱਗਰੀ ਦੇ ਨਵੇਕਲੇ ਪ੍ਰਯੋਗਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਕੁੱਲ ਦਸ ਕੈਟਾਗਰੀ ਵਿੱਚੋਂ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ, ਕਿੱਟਾਂ ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਅਧਿਆਪਕ ਉਤਸਵ ਵਿਚ ਭਾਗ ਲੈਣ ਵਾਲੇ ਸਾਰੇ ਅਧਿਆਪਕਾਂ ਨੂੰ ਪਾਰਟੀਸਪੇਸ਼ਨ ਸਰਟੀਫਿਕੇਟ ਵੰਡੇ ਗਏ। ਵੱਖ ਵੱਖ ਵਰਗਾਂ ਲਈ ਜੱਜ ਸਾਹਿਬਾਨ ਨੇ ਭੂਮਿਕਾ ਨਿਭਾਈ। ਇਸ ਮੌਕੇ ਸਕੂਲ ਮੱੁਖੀ ਚਰਨ ਸਿੰਘ, ਜੋਗਿੰਦਰ ਸਿੰਘ, ਬੀਆਰਸੀ ਰਾਜੀਵ ਸ਼ਰਮਾ, ਅਮਿਤ ਨਾਰੰਗ, ਇੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਕਮਲ ਵਧਵਾ, ਅਮਿਤ ਆਨੰਦ, ਪ੍ਰਵੀਨ ਕੁਮਾਰ ਹਾਜ਼ਰ ਸਨ।