ਡਾਇਟ ਫਿਰੋਜ਼ਪੁਰ ਵਿਖੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ
ਡਾਇਟ ਫਿਰੋਜ਼ਪੁਰ ਵਿਖੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ
Publish Date: Sat, 22 Nov 2025 04:22 PM (IST)
Updated Date: Sat, 22 Nov 2025 04:25 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸੈਮੀਨਾਰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਵਾਹਗੇ ਵਾਲਾ ਦੀ ਵਿਦਿਆਰਥਣ ਸ਼ਗੁਨ ਨੇ ਸ਼ਬਦ ਗਾਇਨ ਨਾਲ ਕੀਤੀ। ਇਹ ਸਮਾਗਮ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ, ਡਾਇਟ ਪ੍ਰਿੰਸੀਪਲ ਸੀਮਾ ਅਤੇ ਜ਼ਿਲ੍ਹਾ ਨੋਡਲ ਅਫਸਰ ਅਸ਼ਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਗੁਰਭੇਜ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਸੈਮੀਨਾਰ ਵਿਚ ਜ਼ਿਲ੍ਹੇ ਦੇ ਨੌ ਬਲਾਕਾਂ ਦੇ ਵਿਦਿਆਰਥੀਆਂ ਨੇ ਭਾਸ਼ਣ ਪ੍ਰਤਿਯੋਗਤਾ ਵਿਚ ਹਿੱਸਾ ਲਿਆ। ਇਸ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਵਿਚ ਪਹਿਲਾਂ ਸਥਾਨ ਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਉਸਮਾਨ ਵਾਲਾ, ਦੂਜਾ ਸਥਾਨ ਅਨੂਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਖਾਂ, ਤੀਜਾ ਸਥਾਨ ਰਣਵੀਰ ਸਰਕਾਰੀ ਹਾਈ ਸਕੂਲ ਸ਼ੀਆਂਪਾੜੀ ਅਤੇ ਜੈਸਲੀਨ ਸਰਕਾਰੀ ਹਾਈ ਸਕੂਲ ਸਾਈਆਵਾਲਾ ਨੇ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ। ਜੱਜ ਦੀ ਭੂਮਿਕਾ ਰਜਨੀ ਜੱਗ, ਕਿਰਨਦੀਪ ਕੌਰ ਅਤੇ ਸੁਖਜਿੰਦਰ ਸਿੰਘ ਨੇ ਨਿਭਾਈ। ਸਟੇਜ ਸਕੱਤਰ ਦੀ ਭੂਮਿਕਾ ਡਾਇਟ ਫੈਕਲਟੀ ਦੇ ਲੈਕਚਰਾਰ ਗੌਰਵ ਮੁੰਜਾਲ ਨੇ ਨਿਭਾਈ। ਇਸ ਸੈਮੀਨਾਰ ਨੂੰ ਸਫਲਤਾ ਪੂਰਵਕ ਚਾੜਨ ਵਿੱਚ ਸੰਸਥਾ ਦੇ ਅਧਿਆਪਕ ਡਾ. ਹਰਿੰਦਰ ਸਿੰਘ, ਪਰਮਜੀਤ ਕੌਰ ਗੌਰਵ ਤਰਿੱਖਾ, ਗਗਨਦੀਪ ਗੱਖੜ ਅਤੇ ਆਕਾਸ਼ ਵੀਰ ਜੂਨੀਅਰ ਸਹਾਇਕ ਨੇ ਆਪਣਾ ਯੋਗਦਾਨ ਪਾਇਆ।