ਕੱਪੜਾ ਵਪਾਰੀਆਂ ਨੇ ਫੂਕੇ ਪਾਕਿਸਤਾਨ ਅੱਤਵਾਦ ਦੇ ਪੁਤਲੇ
ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਅੱਤਵਾਦ ਦੇ ਇਸ ਹਮਲੇ ਨੂੰ ਬਰਦਾਸ਼ਤ ਨਹੀਂ ਦਿੱਤਾ ਜਾਵੇਗਾ ਤੇ ਉਸੇ ਦੀ ਭਾਸ਼ਾ ਵਿੱਚ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਮੋਦੀ ਸਰਕਾਰ ਤੋ ਮੰਗ ਕੀਤੀ ਕਿ ਪਾਕਿਸਤਾਨ ਤੇ ਅੱਤਵਾਦ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦਿੰਦੇ ਹੋਏ ਸਰਜੀਕਲ ਸਟਰਾਇਕ ਕੀਤੀ ਜਾਵੇ
Publish Date: Sat, 26 Apr 2025 01:28 PM (IST)
Updated Date: Sat, 26 Apr 2025 01:34 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਅੰਮ੍ਰਿਤਸਰ ਬੰਦ ਦੀ ਕਾਲ ਨੂੰ ਅੰਮ੍ਰਿਤਸਰ ਦੇ ਕੱਪੜਾ ਵਪਾਰੀਆਂ ਵਲੋ ਰੋਸ਼ ਪ੍ਰਦਰਸ਼ਨ ਕਰਦੇ ਹੋਏ ਕਟਰਾ ਜੈਮਲ ਸਿੰਘ ਮਾਰਕੀਟ ਵਿਖੇ ਪਾਕਿਸਤਾਨ ਤੇ ਅੱਤਵਾਦ ਦੇ ਪੁਤਲੇ ਫੂਕੇ ਗਏ। ਵਪਾਰੀ ਗਿੰਨੀ ਭਾਟੀਆ, ਡਾ.ਚਰਨਜੀਤ ਸਿੰਘ ਚੇਤਨਪੁਰਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਦੀ ਜਨਤਾ ਦੇ ਹਿਰਦਿਆਂ ਨੂੰ ਵਲੁੰਦਰ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਅੱਤਵਾਦ ਦੇ ਇਸ ਹਮਲੇ ਨੂੰ ਬਰਦਾਸ਼ਤ ਨਹੀਂ ਦਿੱਤਾ ਜਾਵੇਗਾ ਤੇ ਉਸੇ ਦੀ ਭਾਸ਼ਾ ਵਿੱਚ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਮੋਦੀ ਸਰਕਾਰ ਤੋ ਮੰਗ ਕੀਤੀ ਕਿ ਪਾਕਿਸਤਾਨ ਤੇ ਅੱਤਵਾਦ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦਿੰਦੇ ਹੋਏ ਸਰਜੀਕਲ ਸਟਰਾਇਕ ਕੀਤੀ ਜਾਵੇ ਤਾਂ ਜੌ ਕੋਈ ਵੀ ਅੱਤਵਾਦੀ ਭਾਰਤ ਦੇਸ਼ ਵੱਲ ਅੱਖ ਚੁੱਕ ਕੇ ਨਾ ਦੇਖ ਸਕੇ।