ਇਸ ਕਾਰਨ ਸਕੂਲ ਪ੍ਰਬੰਧਕਾਂ ਨੂੰ ਮਜਬੂਰੀਵੱਸ ਬੱਚਿਆਂ ਨੂੰ ਬਿਨਾਂ ਛੱਤ ਦੇ ਖੁੱਲ੍ਹੇ ਅਸਮਾਨ ਹੇਠ ਬਿਠਾ ਕੇ ਪੜ੍ਹਾਈ ਕਰਵਾਉਣੀ ਪੈ ਰਹੀ ਹੈ। ਸਕੂਲ ਅੰਦਰ ਅੰਦਰ ਟੀਚਰ ਰੈਗੂਲਰ ਅਤੇ ਦੋ ਕੱਚੇ ਮੁਲਾਜ਼ਮ ਹਨ ਤੇ ਦੋ ਆਂਗਣਵਾੜੀ ਵਰਕਰ ਹਨ। ਤਿੰਨ ਮਿਡੇ ਮਿਲ ਦੇ ਵਰਕਰ ਹਨ, ਉਹ ਵੀ ਇਸ ਸਕੂਲ ਅੰਦਰ ਬੈਠਦੇ ਹਨ।

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ : ਬੀਤੇ ਸਾਲ 2025 ਵਿਚ ਰਾਜਸਥਾਨ ਦੇ ਇਕ ਸਕੂਲ ਦੀ ਛੱਤ ਡਿੱਗਣ ਕਾਰਨ ਬੱਚਿਆਂ ਦੇ ਮੌਤ ਦੀ ਦੁਖਦਾਈ ਘਟਨਾ ਤੋਂ ਬਾਅਦ, ਦੇਸ਼ ਭਰ ਵਿਚ ਸਕੂਲ ਇਮਾਰਤਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਗਏ ਸਨ। ਫਾਜ਼ਿਲਕਾ ਇਲਾਕੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ ਤਾਂ ਉਥੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਸਕੂਲ ਦੇ ਕਮਰਿਆਂ ਦੀ ਹਾਲਤ ਖਸਤਾ ਹੈ, ਬੱਚੇ ਖੁੱਲ੍ਹੇ ਅਸਮਾਨ ਹੇਠ ਬੈਠ ਕੇ ਪੜ੍ਹਾਈ ਕਰਦੇ ਨਜ਼ਰ ਆ ਰਹੇ ਹਨ। ਸਕੂਲ ਦੇ ਕਈ ਕਮਰੇ ਮਾੜੀ ਹਾਲਤ ਵਿਚ ਹਨ ਤੇ ਕੁਝ ਕਮਰੇ ਵਰਤੋਂਯੋਗ ਨਹੀਂ ਰਹੇ। ਇਸ ਕਾਰਨ ਸਕੂਲ ਪ੍ਰਬੰਧਕਾਂ ਨੂੰ ਮਜਬੂਰੀਵੱਸ ਬੱਚਿਆਂ ਨੂੰ ਬਿਨਾਂ ਛੱਤ ਦੇ ਖੁੱਲ੍ਹੇ ਅਸਮਾਨ ਹੇਠ ਬਿਠਾ ਕੇ ਪੜ੍ਹਾਈ ਕਰਵਾਉਣੀ ਪੈ ਰਹੀ ਹੈ। ਸਕੂਲ ਅੰਦਰ ਅੰਦਰ ਟੀਚਰ ਰੈਗੂਲਰ ਅਤੇ ਦੋ ਕੱਚੇ ਮੁਲਾਜ਼ਮ ਹਨ ਤੇ ਦੋ ਆਂਗਣਵਾੜੀ ਵਰਕਰ ਹਨ। ਤਿੰਨ ਮਿਡੇ ਮਿਲ ਦੇ ਵਰਕਰ ਹਨ, ਉਹ ਵੀ ਇਸ ਸਕੂਲ ਅੰਦਰ ਬੈਠਦੇ ਹਨ।
ਛੋਟੇ ਬੱਚਿਆਂ ਲਈ ਇਸ ਤਰ੍ਹਾਂ ਦੇ ਮਾਹੌਲ ਵਿਚ ਲੰਮਾ ਸਮਾਂ ਬੈਠ ਕੇ ਪੜ੍ਹਾਈ ਕਰਨਾ ਬਹੁਤ ਔਖਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਪੜ੍ਹਾਈ ਦੋਵਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਕਮਰਿਆਂ ਦੀ ਮੁਰੰਮਤ ਬਿਨਾਂ ਹਾਲਾਤ ਸੁਧਾਰਨੇ ਮੁਸ਼ਕਲ ਹਨ। ਬਸਤੀ ਹਜ਼ੂਰ ਸਿੰਘ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ 1972 ਵਿਚ ਸਥਾਪਤ ਕੀਤਾ ਗਿਆ ਸੀ। ਇਹ ਸਕੂਲ ਪੰਜਵੀ ਕਲਾਸ ਤੱਕ ਬਣਿਆ ਹੋਈਆ ਹੈ ਤੇ ਇਸ ਵੇਲੇ ਇਸ ਵਿਚ ਲਗਭਗ 120 ਬੱਚੇ ਪੜ੍ਹ ਰਹੇ ਹਨ। ਅੱਜ ਵੀ ਚਾਰ ਤੋਂ ਪੰਜ ਕਲਾਸਰੂਮ ਹਨ ਜੋ ਜ਼ਮੀਨ ਦੇ ਬਹੁਤ ਹੇਠਾਂ ਬਣੀਆਂ ਹਨ। ਨਤੀਜੇ ਵਜੋਂ, ਜਦੋਂ ਵੀ ਮੀਂਹ ਪੈਂਦਾ ਹੈ, ਕਮਰਿਆਂ ਦੇ ਬਾਹਰ ਵਰਾਂਡੇ ਵਿਚ ਪਾਣੀ ਭਰ ਜਾਂਦਾ ਹੈ। ਸਕੂਲ ਪ੍ਰਬੰਧਕਾਂ ਨੇ ਇਸ ਸਮੱਸਿਆ ਬਾਰੇ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ, ਵਿਭਾਗ ਨੂੰ ਗ੍ਰਾਂਟ ਲਈ ਭੇਜਿਆ ਗਿਆ ਹੈ ਪਰ ਹੁਣ ਤੱਕ ਗ੍ਰਾਂਟ ਜਾਰੀ ਨਹੀਂ ਹੋਈ ।
ਡੀਈਓ ਪ੍ਰਾਇਮਰੀ ਦਾ ਪ੍ਰਗਟਾਵਾ
ਇਸ ਸਬੰਧੀ ਡਇਓ ਪ੍ਰਾਇਮਰੀ ਸਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਤੰ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਹ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਜਾਣਕਾਰੀ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਵੀਡੀਓ ਕਾਨਫਰੰਸਿੰਗ ਚੱਲ ਰਹੀ ਹੈ ਅਤੇ ਉਹ ਜਲਦੀ ਇਸ ਬਾਰੇ ਪਤਾ ਕਰਨਗੇ।
ਵਿਭਾਗ ਦੇ ਜੇਈ ਦਾ ਪੱਖ
ਸਿੱਖਿਆ ਵਿਭਾਗ ਦੇ ਜੇਈ ਸੁਰੇਸ਼ ਠਕਰਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 5 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ। ਜਿਸ ਵਿਚ ਡੀਈਓ ਪ੍ਰਾਇਮਰੀ, ਡਿਪਟੀ ਡੀਈਓ, ਸਿੱਖਿਆ ਵਿਭਾਗ ਦੇ ਜੇਈ, ਪੀਡਬਲਿਊਡੀ ਵਿਭਾਗ ਦੇ ਐਸਡੀਓ ਅਤੇ ਜੇਈ ਸ਼ਾਮਲ ਹੁੰਦੇ ਹਨ। ਕਮੇਟੀ ਵੱਲੋਂ ਇਸ ਇਮਾਰਤ ਨੂੰ ਅਸੁਰੱਖਿਅਤ ਐਲਾਨ ਕੇ ਸਰਟੀਫਿਕੇਟ ਜਾਰੀ ਕਰ ਕੇ ਵਿਭਾਗ ਨੂੰ ਭੇਜ ਦਿੱਤਾ ਗਿਆ ਹੋਇਆ ਹੈ। ਵਿਭਾਗ ਵੱਲੋਂ ਗ੍ਰਾਂਟ ਆਉਣ ’ਤੇ ਸਕੂਲ ਦੇ ਕਮਰਿਆਂ ਦੀ ਛੱਤ ਪਾਈ ਜਾ ਸਕੇਗੀ।