ਫਾਜ਼ਿਲਕਾ 'ਚ ਈ-ਫਾਰਮੇਸੀ ਦੇ ਵਿਰੋਧ ’ਚ ਕੇਮਿਸਟਾਂ ਦੀ ਹੜਤਾਲ, ਮੈਡੀਕਲ ਸਟੋਰ ਰਹੇ ਮੁਕੰਮਲ ਬੰਦ
ਕੈਮਿਸਟਾਂ ਨੇ ਦੋਸ਼ ਲਾਇਆ ਕਿ ਵੱਡੀਆਂ ਕਾਰਪੋਰੇਟ ਕੰਪਨੀਆਂ ਵੱਲੋਂ ਭਾਰੀ ਛੂਟਾਂ ਦੇ ਕੇ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਛੋਟੇ ਕੈਮਿਸਟਾਂ ਦੀ ਰੋਜ਼ੀ-ਰੋਟੀ 'ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਸਰਕਾਰ ਕੋਲੋਂ ਈ-ਫਾਰਮੇਸੀ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਗੈਰ-ਕਾਨੂੰਨੀ ਈ-ਫਾਰਮੇਸੀਆਂ 'ਤੇ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਕੀਤੀ।ਕੇਮਿਸਟ ਐਸੋਸੀਏਸ਼ਨ ਵੱਲੋਂ ਰੋਸ਼ ਮੈਰਿਜ ਕੱਢਿਆ ਗਿਆ।
Publish Date: Wed, 20 May 2026 02:53 PM (IST)
Updated Date: Wed, 20 May 2026 02:56 PM (IST)
ਦੀਪਕ ਕੁਮਾਰ ਡੀ ਕੇ ,ਪੰਜਾਬੀ ਜਾਗਰਣ, ਫਾਜ਼ਿਲਕਾ: ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੇ ਸੱਦੇ 'ਤੇ ਫਾਜ਼ਿਲਕਾ ਵਿੱਚ ਈ-ਫਾਰਮੇਸੀ ਦੇ ਵਿਰੋਧ ਵਿੱਚ ਕੈਮਿਸਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੜਤਾਲ ਦੌਰਾਨ ਜ਼ਿਆਦਾਤਰ ਮੈਡੀਕਲ ਸਟੋਰ ਬੰਦ ਰਹੇ।
ਕੈਮਿਸਟਾਂ ਨੇ ਆਨਲਾਈਨ ਦਵਾਈ ਵਿਕਰੀ ’ਤੇ ਸਖ਼ਤ ਨਿਯਮ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਮੁੱਦਾ ਲੋਕਾਂ ਦੀ ਸਿਹਤ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ। ਫਾਜ਼ਿਲਕਾ ਕੈਮਿਸਟ ਐਸੋਸੀਏਸ਼ਨ ਵੱਲੋਂ ਵੀ ਇਸ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰਧਾਨ ਬਾਲ ਕ੍ਰਿਸ਼ਨ ਕਟਾਰੀਆ ਨੇ ਦੱਸਿਆ ਕਿ ਈ-ਫਾਰਮੇਸੀ ਕਾਰਨ ਛੋਟੇ ਕੇਮਿਸਟਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਬਿਨਾਂ ਡਾਕਟਰੀ ਸਲਾਹ ਦੇ ਦਵਾਈਆਂ ਦੀ ਆਸਾਨ ਉਪਲਬਧਤਾ ਲੋਕਾਂ ਦੀ ਸਿਹਤ ਲਈ ਖਤਰਾ ਬਣ ਸਕਦੀ ਹੈ।
ਉਨ੍ਹਾਂ ਸਰਕਾਰ ਤੋਂ ਆਨਲਾਈਨ ਦਵਾਈ ਵਿਕਰੀ ’ਤੇ ਸਖ਼ਤ ਨਿਯਮ ਲਾਗੂ ਕਰਨ ਦੀ ਮੰਗ ਕੀਤੀ। ਕੈਮਿਸਟ ਯੂਨੀਅਨ ਦੇ ਆਗੂ ਵਿਨੋਦ ਵਾਟਸ, ਤਿਲਕ ਰਾਜ ਗਗਨੇਜਾ ਅਤੇ ਰਾਜ ਕੁਮਾਰ ਠਕਰਾਲ ਨੇ ਕਿਹਾ ਕਿ ਈ-ਫਾਰਮੇਸੀ ਦੇ ਵਧਦੇ ਪ੍ਰਭਾਵ ਕਾਰਨ ਰਵਾਇਤੀ ਮੈਡੀਕਲ ਸਟੋਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਪ੍ਰਿਸਕ੍ਰਿਪਸ਼ਨ ਦਵਾਈਆਂ ਦੀ ਵਿਕਰੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਅਤੇ ਸਰਕਾਰ ਨੂੰ ਇਸ ਮਾਮਲੇ ’ਤੇ ਤੁਰੰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ
ਕੈਮਿਸਟਾਂ ਨੇ ਦੋਸ਼ ਲਾਇਆ ਕਿ ਵੱਡੀਆਂ ਕਾਰਪੋਰੇਟ ਕੰਪਨੀਆਂ ਵੱਲੋਂ ਭਾਰੀ ਛੂਟਾਂ ਦੇ ਕੇ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਛੋਟੇ ਕੈਮਿਸਟਾਂ ਦੀ ਰੋਜ਼ੀ-ਰੋਟੀ 'ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਸਰਕਾਰ ਕੋਲੋਂ ਈ-ਫਾਰਮੇਸੀ ਸਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਗੈਰ-ਕਾਨੂੰਨੀ ਈ-ਫਾਰਮੇਸੀਆਂ 'ਤੇ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਕੀਤੀ।ਕੇਮਿਸਟ ਐਸੋਸੀਏਸ਼ਨ ਵੱਲੋਂ ਰੋਸ਼ ਮੈਰਿਜ ਕੱਢਿਆ ਗਿਆ। ਇਸ ਮੌਕੇ ਜਸ ਕਟਾਰੀਆ, ਮਹਿੰਦਰ ਪ੍ਰਤਾਪ, ਬਿੱਟੂ ਧੂੜੀਆ, ਕਮਲ ਗਰੋਵਰ, ਚੰਦਨ ਕਾਮਰਾ, ਪਵਨ ਕੁਮਾਰ, ਸੁਰਿੰਦਰ ਸ਼ਿੰਡੀ, ਕਾਕੂ ਗਰੋਵਰ, ਕੁਸ਼ਲ ਗੋਇਲ ਅਤੇ ਰਾਜਿੰਦਰ ਕਟਾਰੀਆ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।